ਪੱਤਰਕਾਰ ‘ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਇਕਜੁੱਟ ਹੋਇਆ ਪੱਤਰਕਾਰ ਭਾਈਚਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਸਰ ਦੇਖਣਾ 'ਚ ਆਉਂਦਾ ਹੈ ਕਿ ਪੱਤਰਕਾਰਾਂ ਅੰਦਰ ਧੜੇਬੰਦੀ ਬਹੁਤ ਜ਼ਿਆਦਾ ਹੁੰਦੀ ਹੈ 

File

ਮਲੇਰਕੋਟਲਾ: ਅਕਸਰ ਦੇਖਣਾ 'ਚ ਆਉਂਦਾ ਹੈ ਕਿ ਪੱਤਰਕਾਰਾਂ ਅੰਦਰ ਧੜੇਬੰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸੇ ਗੱਲ ਦਾ ਫਾਇਦਾ ਸਰਕਾਰਾਂ ਤੇ ਨੌਕਰਸ਼ਾਹ ਚੁੱਕਦੇ ਹਨ।  ਪੱਤਰਕਾਰਾਂ ‘ਚ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਅਪਣਾਕੇ। ਸ਼ਾਇਦ ਇਹੋ ਕਰਨ ਹੈ ਕਿ ਬਹੁਤ ਵਾਰ ਪੱਤਰਕਾਰਾਂ ਦੇ ਕਤਲ ਵੀ ਹੋ ਗਏ ਉਨ੍ਹਾਂ ਨੂੰ ਵੱਡੇ ਵੱਡੇ ਝੂਠੇ ਕੇਸਾਂ ਵਿੱਚ ਫਸਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਵੀ ਹੋਏ, ਪਰ ਮਲੇਰਕੋਟਲਾ 'ਚ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜਦੋਂ ਕਾਸਿਫ ਫਾਰੂਕੀ ਨਾਮ ਦੇ ਪੰਜਾਬ ਦੇ ਇੱਕ ਨਾਮੀ ਪੱਤਰਕਾਰ 'ਤੇ ਪੁਲਿਸ ਨੇ ਸੜਕ ਹਾਦਸੇ ਦਾ ਇੱਕ ਝੂਠਾ ਪਰਚਾ ਦਰਜ ਕੀਤਾ ਤਾਂ ਮਲੇਰਕੋਟਲੇ ਦਾ ਉਹ ਸਾਰਾ ਪੱਤਰਕਾਰ ਭਾਈਚਾਰਾ ਇੱਕ ਮੰਚ 'ਤੇ ਆ ਗਿਆ।

ਦੱਸ ਦਈਏ ਕਿ ਕਾਸਿਫ  ਫ਼ਾਰੂਕੀ 'ਤੇ ਦਰਜ ਮਾਮਲੇ ਨੂੰ ਰੱਦ ਕਰਵਾਉਣ ਲਈ ਅੱਜ ਜਿਉਂ ਹੀ ਸਾਰੇ ਮਾਲੇਰਕੋਟਲਾ ਅਤੇ ਸੰਗਰੂਰ  ਦੇ ਪੱਤਰਕਾਰਾਂ ਨੇ ਏਕਤਾ ਦਿਖਾਈ ਤਾਂ ਸੰਗਰੂਰ  ਜ਼ਿਲ੍ਹਾ ਪੁਲਿਸ ਦੇ ਐਸਐਸਪੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਪੱਤਰਕਾਰਾਂ ਦੀ ਗੱਲ ਸੁਣਨ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਐਸਐਸਪੀ ਸੰਗਰੂਰ ਡਾ. ਸੰਦੀਪ ਗਰਗ ਨੇ  ਪੱਤਰਕਾਰਾਂ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਕਾਸਿਫ  ਫਾਰੂਕੀ ਤੇ ਦਰਜ ਮਾਮਲੇ 'ਚ ਪੂਰਾ ਇਨਸਾਫ ਕੀਤਾ ਜਾਏਗਾ। ਦੱਸ ਦਈਏ ਕਿ ਲੰਘੀ 28 ਮਈ ਨੂੰ ਇਹ ਮਾਮਲਾ ਉਸ ਵੇਲੇ ਉਠਿਆ ਜਦੋਂ ਪੱਤਰਕਾਰ ਕਾਸਿਫ  ਫਾਰੂਕੀ ਆਪਣੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋਕੇ ਆਪਣੇ ਘਰੋਂ ਆਪਣੇ ਦੋਸਤ ਮੁਹੰਮਦ ਅਮਜਦ ਵਾਸੀ ਕਿਲਾ ਦੇ ਘਰੋਂ ਆਪਣੀ ਗੱਡੀ ਚੁੱਕਣ ਜਾ ਰਿਹਾ ਸੀ।

ਕਾਸਿਫ  ਫਾਰੂਕੀ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਇਸ ਦੌਰਾਨ ਜਦੋਂ ਉਹ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਗਰੇਵਾਲ ਚੌਂਕ ਵੱਲ ਜਾ ਰਿਹਾ ਸੀ ਤਾਂ ਉਸ ਦੇ ਅੱਗੇ ਇੱਕ ਛੋਟਾ ਹਾਥੀ ਗੱਡੀ ਆ ਗਈ। ਉਸ ਛੋਟੇ ਹਾਥੀ ਗੱਡੀ ਅੱਗੇ ਇੱਕ ਬੁਲੇਟ ਮੋਟਰਸਾਈਕਲ ਆ ਗਿਆ ਜਿਸ ਨੂੰ ਇਕ ਬੱਚਾ ਚਲਾ ਰਿਹਾ ਸੀ। ਜਿਸ ਨੇ ਛੋਟੇ ਹਾਥੀ ਦੇ ਅੱਗਿਓ ਬਿਨ੍ਹਾਂ ਪਿੱਛੇ ਦੇਖੇ ਬਿਨ੍ਹਾਂ ਕੋਈ ਇਸ਼ਾਰਾ ਦਿੱਤੇ ਜਾਂ ਕੋਈ ਹਾਰਨ ਦਿੱਤੇ। ਆਪਣਾ ਮੋਟਰਸਾਇਕਲ ਖੱਬੇ ਪਾਸੇ ਤੋਂ ਸੱਜੀ ਸਾਇਡ ਵੱਲ ਨੂੰ ਯਕਦਮ ਮੋੜ ਲਿਆ। ਜਿਸ ਉਪਰੰਤ ਉਸਦਾ ਮੋਟਰਸਾਇਕਲ ਯਕਦਮ ਕਾਸਿਫ  ਫਾਰੂਕੀ ਅੱਗੇ ਆਕੇ ਉਸਦੇ ਮੋਟਰਸਾਇਕਲ 'ਚ ਵਜ ਗਿਆ। ਫਾਰੂਕੀ ਦੇ ਬਿਆਨ ਮੁਤਾਬਕ ਉਸਦਾ ਮੋਟਰਸਾਇਕਲ ਹੋਲੀ ਹੋਣ ਕਰਕੇ ਉਹ ਸੰਭਲ ਗਿਆ

ਪਰ ਉਸਦੀ ਖੱਬੀ ਲੱਤ 'ਤੇ ਗਿੱਟੇ 'ਤੇ ਸੱਟਾਂ ਕਾਰਨ ਦਰਦ ਨਾਲ ਉਸਦੀ ਹਾਲਤ ਖਰਾਬ ਹੋ ਗਈ ਜਿਸ ਦੀ ਜਾਣਕਾਰੀ ਉਸ ਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਦਿੱਤੀ। ਬਿਆਨ ਮੁਤਾਬਕ ਇਹ ਹਾਦਸਾ ਉਸ ਮੋਟਰਸਾਇਕਲ ਸਵਾਰ ਬੱਚੇ ਵੱਲੋਂ ਆਪਣਾ ਮੋਟਰਸਾਇਕਲ ਨੂੰ ਲਾਪ੍ਰਵਾਹੀ ਤੇ ਅਣਗਹਿਲੀ ਨਾਲ ਖੱਬੇ ਪਾਸੇ ਤੋਂ ਸੱਜੀ ਸਾਇਟ ਵੱਲ ਨੂੰ ਮੋੜਨ ਕਰਕੇ ਹੋਇਆ ਹੈ। ਜਦਕਿ ਦੂਜੇ ਪਾਸੇ ਕਾਸਿਫ  ਫਾਰੂਕ 'ਤੇ ਐਫਆਈਆਰ ਦਰਜ ਕਰਵਾਉਣ ਵਾਲੇ ਮੋਟਰਸਾਈਕਲ ਸਵਾਰ ਬੱਚੇ ਨੇ ਕਹਾਣੀ ਇਸ ਤੋਂ ਬਿਲਕੁਲ ਉਲਟ ਦੱਸੀ ਹੈ, ਅਮ੍ਰਿਤਪਾਲ ਸਿੰਘ ਨਾਮ ਦੇ ਉਸ ਬੱਚੇ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ ਆਪਣਾ ਬੁਲੇਟ ਮੋਟਰਸੈਕਰ ਨੰਬਰ ਡੀਐਲ 45 ਐਮ 6843 ਤੇ ਸਵਾਰ ਹੋਕੇ ਕਾਲਜ ਚੌਂਕ ਮਲੇਰਕੋਟਲਾ ਤੋਂ ਗੁਰਦੁਆਰਾ ਹਾਅ ਦਾ ਨਾਅਰਾ ਨੇੜੇ ਆਪਣੇ ਉਸਤਾਦ ਸੌਦਾਗਰ ਅਲੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਜਾ ਰਿਹਾ ਸੀ

ਜਦੋਂ ਉਹ ਸੜਕ ਪਾਰ ਕਰਕੇ ਆਪਣਾ ਮੋਟਰਸਾਈਕਲ ਆਪਣੇ ਉਸਤਾਦ ਦੀ ਦੁਕਾਨ ਅੱਗੇ ਖੜ੍ਹਾ ਕਰ ਰਿਹਾ ਸੀ ਤਾਂ ਕਾਸਿਫ  ਫਾਰੂਕੀ ਨੇ ਆਪਣਾ ਬੁਲੇਟ ਦਾ ਮੋਟਰਸਾਈਕਲ ਬਿਨਾ ਹਾਰਨ ਦਿੱਤਿਆਂ ਗ਼ਲਤ ਸਾਈਡ 'ਤੇ ਲਿਆਕੇ ਉਸਦੇ ਵਿਚ ਮਾਰੀਆ ਜਿਸ ਨਾਲ ਉਸਦੀ ਲੱਤ ਟੁੱਟ ਗਈ ਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ। ਇਹ ਦੋਂਵੇ ਬਿਆਨ ਇੱਕ ਦੂਜੇ ਦੇ ਉਲਟ ਸਨ।  ਪੁਲਿਸ ਨੇ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵੀ ਚੱਕ ਕਰਨੇ ਜ਼ਰੂਰੀ ਨਹੀਂ ਸਮਝੇ ਤੇ ਪੱਤਰਕਾਰ ਕਾਸਿਫ  ਫਾਰੂਕੀ ਤੇ ਪਰਚਾ ਦੇਕੇ ਉਸ ਦੇ ਸਾਫ ਸੁਥਰੇ ਤੇ ਇਮਾਨਦਾਰ ਅਕਸ ਨੂੰ ਦਾਗਦਾਰ ਕਰ ਦਿੱਤਾ।  ਸੰਗਰੂਰ ਦੇ ਐਸਐਸਪੀ ਡਾ ਸੰਦੀਪ ਗਰਗ ਨੇ ਇਹ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਮੌਕੇ 'ਤੇ ਕਾਸਿਫ  ਫਾਰੂਕੀ ਨਾਲ ਪਹੁੰਚੇ ਪੱਤਰਕਾਰ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਕੇਸ ਦੀ ਜਾਂਚ ਕਰਕੇ ਪੂਰਾ ਇਨਸਾਫ ਕੀਤਾ ਜਾਏਗਾ

ਤੇ ਇਸ ਲਈ ਉਹ ਸਾਫ ਸੁਥਰੇ ਅਕਸ ਤੇ ਇਮਾਨਦਾਰ ਦਿੱਖ ਵਾਲੇ ਮਾਲੇਰਕੋਟਲਾ ਦੇ ਐਸਪੀ ਮਨਜੀਤ ਸਿੰਘ ਬਰਾੜ ਨੂੰ ਇਸ ਕੇਸ ਦੀ ਜਾਂਚ ਸੌੰਪ ਰਹੇ ਨੇ। ਦੱਸ ਦੀਏ ਕਿ ਅੱਜ ਪੱਤਰਕਾਰਾਂ ਦਾ ਜਿਹੜਾ ਵਫ਼ਦ ਐਸਐਸਪੀ ਸੰਗਰੂਰ  ਨੂੰ ਮਿਲਿਆ ਉਸ ਵਿਚ ਹੋਰਨਾਂ ਤੋਂ ਇਲਾਵਾ ਸੰਗਰੂਰ ਪ੍ਰੈਸ ਕਲੱਬ ਦੇ ਪ੍ਰਧਾਨ ਕੀਰਤੀਪਾਲ, ਵਿੱਕੀ ਭੁੱਲਰ, ਅਨਿਲ ਜੈਨ ਲਹਿਰਾਗਾਗਾ, ਹਰਕੰਵਲ ਸਿੰਘ, ਟੋਨੀ ਸ਼ਰਮਾਂ, ਪਰਮਿੰਦਰ ਜੋਸ਼ੀ ਵਿਨੋਦ ਗੋਇਲ ਦਿੜ੍ਹਬਾ ਤੇ ਸੰਜੀਵ ਗੋਇਲ ਦਿੜ੍ਹਬਾ ਦੇ ਨਾਮ ਸ਼ਾਮਲ ਹਨ। ਕਾਸਿਫ ਫਾਰੂਕੀ 'ਤੇ ਤਾਂ ਪਰਚਾ ਦਰਜ ਕਰਤਾ ਪਰ ਅਮ੍ਰਿਤਪਾਲ ਦਾ ਕੀ ਜਿਹੜਾ ਖੁਦ ਮਨ ਰਿਹਾ ਹੈ ਕਿ ਉਹ ਕਸੂਰਵਾਰ ਹੈ ਪੁਲਿਸ ਵੱਲੋਂ ਕਾਸਿਫ  ਫਾਰੂਕੀ 'ਤੇ ਦਰਜ ਕੀਤੀ ਐਫਆਈਆਰ ਨੂੰ ਜੇਕਰ ਧਿਆਨ ਨਾਲ ਪੜ੍ਹਿਆ ਜਾਏ ਤਾਂ ਉਸ ਵਿਚ ਸ਼ਿਕਾਇਤ ਕਰਤਾ ਇਹ ਸਾਫ ਮੰਨ ਰਿਹਾ ਹੈ ਕਿ ਉਹ ਕਰੀਬ 18 ਸਾਲ ਦਾ ਹੈ ਤੇ ਖੁਦ ਮੋਟਰਸਾਈਕਲ ਚਲਾਕੇ ਆਪਣੇ ਉਸਤਾਦ ਦੀ ਦੁਕਾਨ 'ਤੇ ਪਹੁੰਚਿਆ।

ਜਦਕਿ ਮੋਟਰ ਵਹੀਕਲ ਐਕਟ ਇਹ ਸਾਫ ਕਹਿੰਦਾ ਹੈ ਕਿ ਕੋਈ ਵੀ 18 ਸਾਲ ਤੋਂ ਘੱਟ ਬੱਚਾ ਵਹਾਂ ਨਹੀਂ ਚਲਾ ਸਕਦਾ ਤੇ ਜੇਕਰ ਚਲਾਉਂਦਾ ਹੈ ਤਾਂ ਨਾ ਸਿਰਫ ਉਸਤੇ ਬਲਕਿ ਉਸ ਦੇ ਪਿਤਾ ਤੇ ਵੀ ਪਰਚਾ ਦਰਜ ਹੁੰਦਾ ਹੈ।  ਹੁਣ ਸਵਾਲ ਇਹ ਉੱਠਦਾ ਹੈ ਕਿ ਕਾਸਿਫ  ਫਾਰੂਕੀ ਤਾਂ ਖੁਦ ਨੂੰ ਬੇਗੁਨਾਹ ਕਹਿ ਰਿਹਾ ਹੈ ਪਰ ਪੁਲਿਸ ਨੇ ਉਸ ਤੇ ਪਰਚਾ ਦਰਜ ਕਰ ਦਿੱਤੋ ਪਰ ਅਮ੍ਰਿਤਪਾਲ ਤਾਂ ਖੁਦ ਮੰਨ ਰਿਹੈ ਕਿ ਉਸਨੇ 18 ਸਾਲ ਤੋਂ ਘੱਟ ਹੋਣ ਦੇ ਬਾਵਜੂਦ ਵਹਾਂ ਚਲਾਕੇ ਜ਼ੁਰਮ ਕੀਤਾ ਹੈ ਫੇਰ ਉਸ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਕੀ ਪੁਲਿਸ ਨੇ ਇਸ ਮਾਮਲੇ ਚ ਕੀਤੇ ਨਾ ਕੀਤੇ ਕਾਸਿਫ  ਫਾਰੂਕੀ ਨਾਲ ਕਿਸੇ ਗੱਲ ਦੀ ਖੁੰਦਕ ਕੱਢੀ ਹੈ ਜਾ ਫੇਰ ਉਸ ਤੇ ਪਰਚਾ ਕਿਸੇ ਦਬਾਅ ਹੇਠ ਕੀਤਾ ਗਿਆ ਕਾਰਾ ਹੈ।  ਇਹ ਸਚਾਈ ਤਾਂ ਐਸਪੀ ਮਨਜੀਤ ਸਿੰਘ ਬਰਾੜ ਦੀ ਜਾਂਚ ਤੋਂ ਬਾਅਦ ਹੋ ਪਤਾ ਚੱਲ ਪਾਏਗੀ।  ਪਰ ਅਮ੍ਰਿਤਪਾਲ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੇ ਜ਼ਰੂਰ ਜ਼ੋਰ ਫੜ ਲਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।