ਖਹਿਰਾ ਨੇ ਪਿੰਡ ਮਹਿਸ ਤੋਂ ਕੀਤੀ ਨਸ਼ਾ ਵਿਰੋਧੀ ਹਫ਼ਤੇ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅੱਜ ਪੰਜਾਬ ਵਿਚ ਚਿੱਟੇ ਵਿਰੁਧ........

Sukhpal Khaira Meeting People in Village Mehas

ਨਾਭਾ  : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅੱਜ ਪੰਜਾਬ ਵਿਚ ਚਿੱਟੇ ਵਿਰੁਧ ਮਨਾਏ ਜਾ ਰਹੇ ਹਫਤੇ ਦੀ ਸ਼ੁਰੂਆਤ ਦੌਰਾਨ ਨਾਭੇ ਦੇ ਪਿੰਡ ਮਹਿਸ ਪੁੱਜੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ।  ਇਹ ਪਿੰਡ ਪਿਛਲੇ ਦਿਨੀਂ ਨਸ਼ਿਆਂ ਦੀ ਵਿਕਰੀ ਹੋਣ ਕਾਰਨ ਚਰਚਾ ਵਿਚ ਰਿਹਾ ਹੈ। ਅੱਜ ਉਨ੍ਹਾਂ ਦਾ ਪਿੰਡ ਪਹੁੰਚਣ 'ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਵਿਰੋਧ ਕੀਤਾ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਵਿਚ ਕੈਪਟਨ ਸਰਕਾਰ ਅਸਫ਼ਲ ਰਹੀ ਹੈ।ਸਰਕਾਰ ਨੇ ਸਿਰਫ਼ ਦਾਅਵੇ ਕੀਤੇ

ਪਰ ਫਿਰ ਵੀ ਪੰਜਾਬ ਦੇ ਨੌਜਵਾਨ ਰੋਜ਼ਾਨਾ ਨਸ਼ੇ ਦੀ ਓਵਰਡੋਜ ਨਾਲ ਮਰ ਰਹੇ ਹਨ।  ਸ੍ਰੋਮਣੀ ਅਕਾਲੀ ਦਲ ਦੇ ਨੇਤਾ ਕੋਲਿਆਂਵਾਲੀ ਉਪਰ ਲੱਗੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ- ਭਾਜਪਾ ਸਰਕਾਰ ਵਿਚ ਕੋਲਿਆਂਵਾਲੀ ਨੇ ਕਾਫ਼ੀ ਜਾਇਦਾਦ ਇਕੱਠੀ ਕੀਤੀ ਹੈ। ਸਰਕਾਰ ਨੂੰ ਵੱਡੀਆਂ ਮੱਛੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਕੇ ਪ੍ਰਗਟਾਵੇ ਕੀਤੇ ਜਾਣੇ ਚਾਹੀਦੇ ਹਨ। ਖਹਿਰਾ ਨੇ ਕਿਹਾ ਕਿ ਅਕਾਲੀ ਦਲ ਸੁਪਰੀਮੋ ਸੁਖਬੀਰ ਬਾਦਲ ਨਸ਼ੇ  ਦੇ ਮੁੱਦੇ ਉੱਤੇ ਚੁੱਪੀ ਸਾਧੇ ਹੋਏ ਹਨ। ਉਨ੍ਹਾਂ ਦਾ ਇਸ ਮੁੱਦੇ ਉੱਤੇ ਕੋਈ ਸਟੈਂਡ ਨਹੀਂ ਹੈ। ਰੋਜ਼ਾਨਾ ਨੌਜਵਾਨ ਨਸ਼ੇ ਨਾਲ ਤਬਾਹ ਹੋ ਰਹੇ ਹਨ, ਪਰ ਅਕਾਲੀ ਦਲ ਪੂਰੀ ਤਰ੍ਹਾਂ ਚੁੱਪੀ ਸਾਧੇ ਹੋਏ ਹਨ। 

ਪਿੰਡ ਵਿਚ ਉਨ੍ਹਾਂ ਦੇ ਵਿਰੋਧ ਉੱਤੇ ਖਹਿਰਾ ਨੇ ਕਿਹਾ ਕਿ ਉਹ ਕਿਸੇ ਵਿਰੋਧ ਤੋਂ ਨਹੀਂ ਡਰਦਾ, ਵਿਰੋਧ ਦੀ ਸਾਜ਼ਸ਼ ਇਲਾਕੇ  ਦੇ ਕੈਬਨਿਟ ਮੰਤਰੀ  ਦੇ ਇਸ਼ਾਰੇ ਉੱਤੇ ਰਚੀ ਗਈ ਹੈ। ਕੁੱਝ ਦਿਨ ਪਹਿਲਾਂ ਹੀ ਵਿਭਾਗ ਦੇ ਅਧਿਕਾਰੀ ਉੱਤੇ ਗ਼ੈਰਕਾਨੂੰਨੀ ਮਾਈਨਿੰਗ ਰੋਕਦੇ ਹਮਲਾ ਹੋਇਆ ਜੋ ਹੁਣੇ ਤਕ ਹੋਸ਼ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਧਰਮਸੋਤ ਜੰਗਲਾਤ ਵਿਭਾਗ ਨੂੰ ਸੰਭਾਲੇ।