ਕਾਂਗਰਸ ਤੇ 'ਆਪ' ਦੇ ਚੀਮਿਆਂ 'ਚ ਸਿਆਸੀ ਜੰਗ ਹੋਈ ਤੇਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਕਾਂਗਰਸ ਸਰਕਾਰ ਤੇ ਵਿਰੋਧੀ ਲਗਾਤਾਰ ਹਮਲੇ ਕਰ.......

 Sajjan Singh Cheema

ਕਪੂਰਥਲਾ : ਪੰਜਾਬ ਵਿਚ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਕਾਂਗਰਸ ਸਰਕਾਰ ਤੇ ਵਿਰੋਧੀ ਲਗਾਤਾਰ ਹਮਲੇ ਕਰ ਰਹੇ ਹਨ। ਪੰਜਾਬ 'ਚ ਨਸ਼ਿਆਂ ਦੇ ਮੁੱਦਾ ਇਕ ਵਾਰ ਫਿਰ ਉਭਰਨ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣ ਗਿਆ ਹੈ।  ਕਪੂਰਥਲਾ 'ਚ ਔਰਤਾਂ ਲਈ ਨਸ਼ਾ ਕੇਂਦਰ ਖੁਲਣਾ ਫਿਰ ਇਕ ਦਿਨ ਬਾਅਦ ਤਾਲਾ ਲੱਗਣਾ, ਕੇਂਦਰ ਭਰਤੀ ਕੁੜੀਆ ਵਲੋਂ ਪੰਜਾਬ ਪੁਲਸ ਦੇ ਦੋ ਅਫ਼ਸਰਾਂ ਤੇ ਨਸ਼ੇੜੀ ਬਣਾਉਣ ਦੇ ਦੋਸ਼ਾ ਲਾਉਣਾ, ਸਰਕਾਰ ਵਲੋਂ ਅਪਣੀ ਲਾਜ਼ ਰੱਖਣ ਲਈ ਇਨ੍ਹਾਂ ਪੁਲਸ ਅਫ਼ਸਰਾਂ ਦੀਆਂ ਬਦਲੀਆਂ ਕਰਨੀਆਂ ਤੇ ਉਨ੍ਹਾਂ ਨੂੰ ਅਹੁੱਦਿਆਂ ਤੋਂ ਲਾਂਭੇ ਕਰਨਾ,

ਪੰਜਾਬ ਦੇ ਸਾਬਕਾ ਮੰਤਰੀ ਤੇ ਕਪੂਰਥਲਾ ਹਲਕੇ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਅਪਣੀ ਹੀ ਸਰਕਾਰ ਵਿਰੁਧ ਨਸ਼ਿਆਂ ਦੇ ਮੁੱਦੇ 'ਤੇ ਢਿੱਲ ਵਰਤਣ ਅਤੇ ਥਾਣਾ ਸੁਲਤਾਨਪੁਰ ਲੋਧੀ 'ਚ ਐਸਐਚਓ ਲੱਗੇ ਸਰਬਜੀਤ ਸਿੰਘ ਤੇ ਮੰਤਰੀ ਹੁੰਦੇ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਾ ਹੋਣ ਦੇ ਚਲਦੇ ਅਪਣੀ ਹੀ ਸਰਕਾਰ 'ਤੇ ਸੁਆਲ ਚੁੱਕਣਾ। ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਂਿÂਕ ਨਵਤੇਜ ਸਿੰਘ ਚੀਮਾ ਦਾ ਉਕਤ ਐਸਐਚਓ ਦਾ ਪੱਖ ਲੈਣਾ ਅਤੇ ਬਾਅਦ 'ਚ ਖ਼ੁਦ ਚੀਮਾ ਵਲੋਂ ਇਸ ਐਸਐਚਓ ਤੇ ਸਰਕਾਰ ਦੇ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਕਹਿਣਾ

ਤੇ ਬਾਅਦ ਵਿਚ ਐਸਐਸਓ ਨੂੰ ਅਹੁਦੇ ਤੋਂ ਹਟਾਉਣ ਅਤੇ ਥਾਣਾ ਸੁਲਤਾਨਪੁਰ ਲੋਧੀ 'ਚ ਸੁਰਜੀਤ ਸਿੰਘ ਪੱਤੜ ਦਾ ਨਵਾ ਐਸਐਚਓ ਲੱਗਣ ਇਹ ਸਾਰੇ ਮਾਮਲੇ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਨਾਲ ਗਰਮ ਰੱਖੀ ਬੈਠੇ ਹਨ,।  ਸੱਜਣ ਚੀਮਾ ਨੇ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਕਾਂਗਰਸ ਪਾਰਟੀ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਮੇਰੇ 'ਤੇ ਇਲਜ਼ਾਮ ਲਗਾਏ ਗਏ ਹਨ, ਮੈਂ ਚੈਲੰਜ ਕਰਦਾ ਹਾਂ ਕਿ ਇੰਨਾਂ ਦੀ ਸਰਕਾਰ ਹੈ , ਵਿਜੀਲੈਂਸ ਤੇ ਪੁਲਿਸ ਇਨ੍ਹਾਂ ਕੋਲ ਹੈ। ਜਦਂੋ ਵੀ ਮੇਰੀ ਇਨਕੁਆਰੀ ਕਰਵਾ ਕੇ ਮੇਰੇ ਤੇ ਕੇਸ ਦਰਜ ਕਰਵਾ ਦੇਣ ਅਗਰ ਇਕ ਵੀ ਪੈਸਾ ਸਾਬਤ ਹੋ ਜਾਵੇ ਤਾਂ ਉਸੇ ਦਿਨ ਸਿਆਸਤ ਛੱਡ ਦੇਵੇਗਾ।

ਸੱਜਣ ਚੀਮਾ ਨੇ ਕਾਂਗਰਸੀ ਵਿਧਾਇਕ 'ਤੇ ਦੋਸ਼ ਲਾਉਦਿਆਂ ਕਿਹਾ ਕਿ 10-12 ਏਕੜ ਵਾਲੇ ਪੰਜਾਬ ਦੇ ਕਿਸਾਨ ਫਾਹੇ ਲੈ ਕੇ ਤੇ ਸਲਫ਼ਾਸ ਖਾ ਕੇ ਮਰ ਰਹੇ ਹਨ ਪਰ ਕਾਂਗਰਸੀ ਐਮਐਲਏ ਨਵਤੇਜ ਚੀਮਾ ਕੋਲ ਫਾਰਚੂਨਰ ਤੇ ਆਊਡੀ ਵਰਗੀਆਂ ਗੱਡੀਆਂ ਕਿਵੇ ਆ ਗਈਆਂ ਤੇ ਉਸ ਨੇ ਇਹ ਜਾਇਦਾਤਾਂ ਕਿਵੇ ਬਣਾਈਆਂ ਉਸ ਦਾ ਜੁਆਬ ਐਮਐਲਏ ਦੇਵੇ। ਬਾਕੀ ਮੈਂ ਅਪਣੀ ਨੌਕਰੀ ਦੌਰਾਨ ਅਨੇਕਾ ਗਰਾਉਂਡਾਂ ਤੇ ਸਟੇਡੀਅਮ ਲੋਕਾਂ ਦੇ ਸਹਿਯੋਗ ਨਾਲ ਬਣਾਏ ਹਨ ਜਿਨ੍ਹਾਂ 'ਚੋ ਸੈਂਕੜੇ ਖਿਡਾਰੀ ਪੈਦਾ ਹੋਏ ਜਿਨ੍ਹਾਂ ਦੀਆ ਫ਼ੀਸਾਂ ਦਾ ਇੰਤਜ਼ਾਮ ਮੈਂ ਖ਼ੁਦ ਕੀਤਾ ਤੇ ਅੱਜ ਉਹ ਖਿਡਾਰੀ ਵੱਡੇ ਅਹੁਦਿਆਂ ਤੇ ਪਹੁੰਚੇ ਹਨ।

ਜਿਸ ਦੀ ਪ੍ਰੋੜ੍ਹਤਾ ਕਾਂਗਰਸ ਦੇ 3-4 ਇਮਾਨਦਾਰ ਵੱਡੇ ਲੀਡਰ ਵੀ ਕਰਨਗੇ।  ਸੱਜਣ ਚੀਮਾ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਹਮੇਸਾ ਨਸ਼ਿਆਂ ਤੋਂ ਦੂਰ ਰਹਿਣ, ਪੜ੍ਹਾਈ ਤੇ ਖੇਡਾਂ ਵੱਲ ਪ੍ਰੇਰਿਆ ਹੈ। ਤੁਹਾਡੇ ਵਾਂਗ ਜਵਾਨੀ ਨੂੰ ਗੁੰਡਾਗਰਦੀ ਤੇ ਨਸ਼ਿਆਂ ਵੱਲ ਨਹੀਂ ਧੱਕਿਆ। ਜਿਸ ਦੀ ਪ੍ਰੋੜ੍ਹਤਾ ਤੁਹਾਡੀ ਕਾਂਗਰਸ ਦੇ 3-4 ਵੱਡੇ ਇਮਾਨਦਾਰ ਲੀਡਰ ਵੀ ਕਰਨਗੇ। ਚੀਮਾ ਨੇ ਕਿਹਾ ਕਿ ਦਬੁਲੀਆ ਮੇਰੇ ਅਪਣੇ ਪਿੰਡ ਚ ਸ਼ਾਮ ਨੂੰ 140/150 ਬੱਚਿਆਂ ਨੂੰ ਕੋਚਿੰਗ ਦਿੰਦਾ ਹਾਂ ਤੇ ਖੇਡਾਂ ਦੇ ਸਮਾਨ ਤੇ ਜਿਮ ਦਾ ਇੰਤਜ਼ਾਮ ਕੀਤਾ ਹੈ। ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕੀਤਾ ਹੈ।  ਆਪ ਆਗੂ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਵਿਧਾਇਕ ਨੂੰ ਚੈਲੇਜ ਹੈ

ਕਿ ਜੇ ਵਿਧਾਇਕ ਉਨ੍ਹਾਂ ਦੇ ਮੁਕਾਬਲੇ ਪੰਜ ਫ਼ੀ ਸਦੀ ਵੀ ਲੋਕ ਭਲਾਈ ਦੇ ਕੰਮ ਕੀਤੇ ਹੋਣ ਤਾਂ ਉਹ ਸਿਆਸਤ ਵਿਚੋਂ ਲਾਂਭੇ ਹੋ ਜਾਣਗੇ।  ਕੀ ਕਹਿਣਾ ਹੈ ਵਿਧਾਇਕ ਨਵਤੇਜ ਸਿੰਘ ਚੀਮਾ ਦਾ: ਇਸ ਸਬੰਧੀ ਜਦੋਂ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪ ਆਗੂ ਸੱਜਣ ਸਿੰਘ ਚੀਮਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਿਕਾਰਦੇ ਹੋਏ ਕਿਹਾ ਕਿ ਉਨ੍ਹਾਂ ਹਲਕੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ ਤੇ ਜਿਹੜੇ ਵਾਅਦੇ ਰਹਿੰਦੇ ਹਨ ਉਹ ਪੂਰੇ ਕੀਤੇ ਜਾ ਰਹੇ ਹਨ।

ਚੀਮਾ ਕਿਹਾ ਨੇ ਹਲਕੇ ਦੇ ਲੋਕਾਂ ਨੂੰ ਵੱਡੀ ਮੰਗ ਨੂੰ ਪੂਰਾ ਕਰਦੇ ਹੋਏ ਪੁੱਲਾਂ ਦਾ ਨਿਰਮਾਣਾ ਸ਼ੁਰੂ ਕਰਵਾਇਆ ਗਿਆ ਹੈ ਤੇ ਪੁੱਲ ਮਨਜ਼ੂਰ ਕਰਵਾਏ ਗਏ ਹਨ। ਹਲਕੇ ਦੇ ਕਿਸਾਨਾਂ ਦੇ ਕਰੋੜਾਂ ਦੇ ਕਰਜ਼ ਮਾਫ਼ ਕਰਵਾਏ ਹਨ। ਪੰਜਾਬ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ।