ਚਰਚਾ ਦਾ ਵਿਸ਼ਾ ਬਣਿਆ ਪਿੰਡ ਬਮਾਲ ਦਾ ਸਰਕਾਰੀ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਬਮਾਲ ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਾਈ ਸਕੂਲ ਦੀ ਚਰਚਾ ਪੂਰੇ ਸੰਗਰੂਰ ਜ਼ਿਲ੍ਹੇ ਵਿਚ ਕੀਤੀ ਜਾ ਰਹੀ ਹੈ।

Government High School, Bamal

ਸੰਗਰੂਰ: ਪਿੰਡ ਬਮਾਲ ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਾਈ ਸਕੂਲ ਦੀ ਚਰਚਾ ਪੂਰੇ ਸੰਗਰੂਰ ਜ਼ਿਲ੍ਹੇ ਵਿਚ ਕੀਤੀ ਜਾ ਰਹੀ ਹੈ। ਇਥੋਂ ਦੇ ਮੁੱਖ ਅਧਿਆਪਕ ਅਤੇ ਅਧਿਆਪਕਾਂ ਨੇ ਪਿਛਲੇ ਥੋੜੇ ਜਿਹੇ ਸਮੇਂ ਵਿਚ ਸਕੂਲ ਵਾਤਾਵਰਣ ਅਤੇ ਸਿੱਖਿਆ ਦੇ ਖੇਤਰ ਵਿਚ ਬਹੁਤ ਵੱਡੀ ਤਬਦੀਲੀ ਲਿਆ ਦਿੱਤੀ ਹੈ। ਸਕੂਲ ਦੀ ਨਵੀਂ ਦਿੱਖ ਅਤੇ ਅਨੁਸ਼ਾਸ਼ਨ ਨੂੰ ਦੇਖ ਕੇ ਇਲਾਕੇ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਮਹਿੰਗੇ ਸਰਕਾਰੀ ਸਕੂਲਾਂ ਵਿਚੋਂ ਹਟਾ ਕੇ ਸਰਕਾਰੀ ਹਾਈ ਸਕੂਲ ਬਮਾਲ ਵਿਖੇ ਦਾਖ਼ਲ ਕਰਵਾ ਦਿੱਤਾ ਹੈ।

ਇਸ ਸਕੂਲ ਦੇ ਅਧਿਆਪਕ ਬਹੁਤ ਮਿਹਨਤੀ ਅਤੇ ਬਹੁਤ ਪੜ੍ਹੇ ਲਿਖੇ ਹੋਣ ਕਾਰਨ ਸਕੂਲ ਦੇ ਨਤੀਜੇ ਸ਼ਾਨਦਾਰ ਆਉਂਦੇ ਹਨ। ਜਿੱਥੇ ਅਧਿਆਪਕ ਆਪਣੇ ਬੱਚਿਆਂ ਵਾਂਗ ਵਿਦਿਆਰਥੀਆਂ ਨਾਲ ਮੋਹ ਪਿਆਰ ਅਤੇ ਸਨੇਹ ਕਰਦੇ ਹਨ। ਇਸ ਦੇ ਨਾਲ਼ ਹੀ ਸੁਖਾਵੀਆਂ ਅਧਿਆਪਨ ਵਿਧੀਆਂ ਨਾਲ਼ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕਾਰਜ ਵੀ ਕਰਦੇ ਹਨ। ਸਰਕਾਰੀ ਸਕੂਲ ਨੂੰ ਸਮੇਂ ਦਾ ਹਾਣੀ ਬਣਾਉਣ ਵਾਸਤੇ ਜਿੱਥੇ ਸਿੱਖਿਆ ਵਿਭਾਗ ਦਿਨ ਰਾਤ ਕੰਮ ਕਰ ਰਿਹਾ ਹੈ, ਉਸਦੇ ਨਾਲ ਹੀ ਸਕੂਲ ਮੁਖੀ ਅਤੇ ਸਕੂਲ ਦੇ ਅਧਿਆਪਕ ਵੀ ਆਪਣਾ ਸਹਿਯੋਗ ਕਰ ਰਹੇ ਹਨ।

ਸਕੂਲ ਮੁਖੀ ਦੀ ਪ੍ਰੇਰਨਾ ਸਦਕਾ ਇਸੇ ਸਕੂਲ ਦੀ ਗਣਿਤ ਅਧਿਆਪਕਾ ਸੁਦੇਸ਼ ਰਾਣੀ ਜੀ ਨੇ ਆਪਣੇ ਪਾਸੋ 6000 ਰੁਪਏ ਦਾਨ ਦੇ ਕੇ 185 ਵਿਦਿਆਰਥੀਆਂ ਦੇ ਪਹਿਚਾਣ ਪੱਤਰ (ਆਈ.ਡੀ ਕਾਰਡ) ਬਣਵਾਏ ਹਨ। ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਅਧਿਆਪਕਾਂ ਦੇ ਇਸ ਸਹਿਯੋਗ ਨਾਲ ਸਰਕਾਰੀ ਸਿੱਖਿਆ ਆਪਣੇ ਸਿਖਰਾਂ ਵੱਲ ਨੂੰ ਵੱਧ ਰਹੀ ਹੈ।