ਪੰਜਾਬ ਨੂੰ ਫਿਰ ਤੋਂ ਹਰਿਆ-ਭਰਿਆ ਬਣਾਉਣ ਲਈ ਈਕੋ ਸਿੱਖ ਲਗਾ ਰਹੀ ‘ਨਾਨਕ ਜੰਗਲ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਜੰਗਲਾਤ ਵਿਭਾਗ ਨੇ ਹੁਣ ਤੱਕ ਸੂਬੇ ਦੇ 2000 ਪਿੰਡਾਂ ਵਿਚ ਗੁਰੂ ਨਾਨਕ ਦੇ ਪਵਿੱਤਰ ਜੰਗਲ ਲਗਾਏ ਹਨ ਅਤੇ ਇਸ ਦੇ ਤਹਿਤ 11 ਲੱਖ ਪੌਦੇ ਹੋਰ ਲਗਾਏ ਜਾਣਗੇ।

Nanak jungles

ਜਲੰਧਰ: ਖ਼ਤਮ ਹੋ ਰਹੇ ਧਰਤੀ ਹੇਠਲੇ ਪਾਣੀ ਦੀ ਰੋਕ ਲਈ ਪੰਜਾਬ ਜੰਗਲਾਤ ਵਿਭਾਗ ਅਤੇ ਈਕੋ ਸਿੱਖ ਸੰਸਥਾ ਨੇ ਪੌਦੇ ਲਗਾਉਣ ਲਈ ਮਿਆਵਾਕੀ ਵਿਧੀ ਦੀ ਚੋਣ ਕੀਤੀ ਹੈ, ਜਿਸ ਨੂੰ ਜਪਾਨੀ ਬੋਟੈਨੀਸਟ ਅਕੀਰਾ ਮਯਾਵਾਕੀ ਦੁਆਰਾ ਪ੍ਰਚਲਿਤ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਜੰਗੀ ਪੱਧਰ ‘ਤੇ ਘੱਟ ਰਹੀਆਂ 64 ਪਰਜਾਤੀਆਂ ਦੇ ਪੌਦੇ ਲਗਾਏ ਜਾ ਰਹੇ ਹਨ। ਪੰਜਾਬ ਜੰਗਲਾਤ ਵਿਭਾਗ ਨੇ ਹੁਣ ਤੱਕ ਸੂਬੇ ਦੇ 2000 ਪਿੰਡਾਂ ਵਿਚ ਗੁਰੂ ਨਾਨਕ ਦੇ ਪਵਿੱਤਰ ਜੰਗਲ ਲਗਾਏ ਹਨ ਅਤੇ ਇਸ ਦੇ ਤਹਿਤ 11 ਲੱਖ ਪੌਦੇ ਹੋਰ ਲਗਾਏ ਜਾਣਗੇ।

ਈਕੋ ਸਿੱਖ ਦੀ ਟੀਮ ਵਿਚ ‘ਨਾਨਕ ਬਗੀਚੀਆਂ’ ਪਲਾਂਟ ਵਿਚ ਕੰਮ ਕਰਨ ਵਾਲੇ 15 ਨਾਇਕ ਸੂਬੇ ਵਿਚ ਮੌਜੂਦ ਹਨ। ਜਗਰਾਓਂ ਦੇ ਜੰਗਲ ਵਿਚ 180 ਵਰਗ ਫੁੱਟ ਤੋਂ ਲੈ ਕੇ ਇਕ ਏਕੜ ਦੇ ਜੰਗਲ ਤੱਕ ਸਥਾਨ ਕਵਰ ਕੀਤੇ ਹਨ। ਈਕੋ ਸਿੱਖ ਨੇ ਪਹਿਲਾਂ ਹੀ ਸੂਬੇ ਵਿਚ 550 ਪੌਦਿਆਂ (ਹਰੇਕ ਪਿੰਡ ਵਿਚ) ਤੋਂ ਇਲਾਵਾ 14 ਵੱਖ ਵੱਖ ਪਿੰਡਾਂ ਵਿਚ ਪੌਦੇ ਲਗਾਏ ਹਨ। ਮਿਆਵਾਕੀ ਪ੍ਰਾਜੈਕਟ ‘ਤੇ ਸਰਕਾਰ ਦੀ ਸਹਿਯੋਗੀ ਸੰਸਥਾ ਨੇ ਪਿਛਲੇ ਸਾਲ ਦੁਨੀਆ ਭਰ ਵਿਚ ਪੌਦੇ ਲਗਾਉਣੇ ਸ਼ੁਰੂ ਕੀਤੇ ਸਨ। ਇਸ ਸਾਲ ਦੇ ਅਖ਼ੀਰ ਤੱਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੱਕ 550 ਜੰਗਲ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਸ ਪ੍ਰਾਜੈਕਟ ਦੀ ਸ਼ੁਰੂਆਤ ਇਸ ਸਾਲ ਮਾਰਚ ਵਿਚ ਕੀਤੀ ਗਈ ਸੀ। ਈਕੋ ਸਿੱਖ ਸੰਸਥਾ ਦੇ ਅਸਿਸਟੈਂਟ ਮੈਨੇਜਰ ਪਵਨੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜੰਗਲ ਸਥਾਪਤ ਕਰਨ ਦਾ ਟੀਚਾ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਅਤੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਇਕ ਹਰਿਆਲੀ ਭਰਿਆ ਸੂਬਾ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਦਾ ਸੰਕਟ ਘੱਟ ਜਾਵੇਗਾ।

ਉਹਨਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਉਹਨਾਂ ਨੇ ਇਕ ਮਹੀਨੇ ਵਿਚ ਚਾਰ ਜੰਗਲ ਲਗਾਏ ਸਨ ਅਤੇ ਇਸ ਮਹੀਨੇ ਛੇ ਜੰਗਲ ਲਗਾਏ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਕੰਮ ਨੂੰ ਹੋਰ ਤੇਜ਼ੀ ਨਾਲ ਕਰਨ ਦੇ ਯਤਨ ਜਾਰੀ ਹਨ। ਜੰਗਲਾਤ ਵਿਭਾਗ ਦੇ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਜਤਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਸੂਬੇ ਦੇ ਕੁੱਲ ਭੂਗੌਲਿਕ ਖੇਤਰ ਜੰਗਲ 6.8 ਫੀਸਦੀ ਖੇਤਰ ਵਿਚ ਹਨ। ਉਹਨਾਂ ਕਿਹਾ ਕਿ 2018-19 ਵਿਚ ਕਿਸਾਨਾਂ ਵੱਲੋਂ ਲਗਾਏ ਗਏ 35 ਪੌਦਿਆਂ ਦੀ ਤੁਲਨਾ ਵਿਚ ਉਹਨਾਂ ਨੂੰ 2019-20 ਤੱਕ 75 ਲੱਖ ਤੋਂ ਵੀ ਜ਼ਿਆਦਾ ਪੌਦੇ ਲਗਾਉਣ ਦੀ ਉਮੀਦ ਹੈ।