ਰਾਮ ਰਹੀਮ ਨੇ ਜ਼ਮਾਨਤ ਦੀ ਅਰਜੀ ਲਈ ਵਾਪਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਮ ਰਹੀਮ ਨੇ 42 ਦਿਨਾਂ ਲਈ ਕੀਤੀ ਸੀ ਪੈਰੋਲ ਦੀ ਮੰਗ

Gurmeet Ram Rahim

ਚੰਡੀਗੜ੍ਹ- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਕੁਝ ਦਿਨ ਪਹਿਲਾਂ ਆਪਣੀ ਪੈਰੋਲ ਦੀ ਮੰਗ ਕੀਤੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਛੁੱਟੀ ਦੀ ਮੰਗ ਕਰ ਰਿਹਾ ਹੈ ਪਰ ਕਲ ਸੋਮਵਾਰ ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ ਹੈ। 42 ਦਿਨਾਂ ਲਈ ਪੈਰੋਲ ਲਈ ਆਪਣੀ ਅਰਜ਼ੀ ਤੋਂ ਬਾਅਦ ਜੇਲ੍ਹ ਸੁਪਰਡੈਂਟ ਨੇ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ ਸੀ

ਕਿ 18 ਜੂਨ ਦੀ ਇਕ ਚਿੱਠੀ ਵਿੱਚ ਅਧਿਕਾਰੀ ਨੇ ਇੱਕ ਰਿਪੋਰਟ ਮੰਗੀ ਸੀ ਕਿ, ''ਕੀ ਪੈਰੋਲ 'ਤੇ ਗੁਰਮੀਤ ਨੂੰ ਛੱਡਣਾ ਸੰਭਵ ਹੈ ਜਾਂ ਨਹੀਂ ? ਜੇਲ੍ਹ ਸੁਪਰਡੈਂਟ ਨੇ ਆਪਣੀ ਰਿਪੋਰਟ ਵਿਚ ਇਹ ਕਿਹਾ ਸੀ ਕਿ ਜੇਲ੍ਹ ਵਿਚ ਗੁਰਮੀਤ ਦਾ ਵਿਹਾਰ ਚੰਗਾ ਸੀ ਅਤੇ ਉਸਨੇ ਕੋਈ ਨਿਯਮ ਜਾਂ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ। ਜਿਸ ਕਾਰਨ ਉਸਨੂੰ ਪੈਰੋਲ ਮਿਲਣੀ ਚਾਹੀਦੀ ਹੈ।

ਪਰ ਹੁਣ ਮਿਲੀ ਜਾਣਕਾਰੀ ਮੁਤਾਬਿਕ ਰਾਮ ਰਹੀਮ ਨੇ ਆਪਣੀ ਪੈਰੋਲ ਅਰਜੀ ਆਪ ਹੀ ਵਾਪਿਸ ਲੈ ਲਈ ਹੈ ਇਸ ਬਾਰੇ ਅਜੇ ਤੱਕ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ ਕਿ ਆਪਣੀ 42 ਦਿਨਾਂ ਦੀ ਪੈਰੋਲ ਦੀ ਅਰਜੀ ਰਾਮ ਰਹੀਮ ਨੇ ਵਾਪਿਸ ਕਿਉਂ ਲਈ ਹੈ। ਦੇਖੋ ਵੀਡੀਓ........