ਮੌਨਸੂਨ ਨੂੰ ਦੇਖਦਿਆਂ, ਕਰਤਾਰਪੁਰ ਲਾਂਘੇ ਨੂੰ ਬੋਰੀਆਂ ਨਾਲ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਨਸੂਨ ਨੂੰ ਦੇਖਦਿਆਂ ਭਾਰਤ-ਪਾਕਿਸਤਾਨ ਸਰਹੱਦ ਤੇ ਡੇਰਾ ਬਾਬਾ ਨਾਨਕ ਚ ਬਣੇ ਯਾਤਰੀ ਟਰਮੀਨਲ ਤੋਂ ਕਰਤਾਪੁਰ ਸਾਹਿਬ ਜਾਣ ਵਾਲੇ ਰਾਹ ਨੂੰ ਬੰਦ ਕਰ ਦਿੱਤਾ ਹੈ।

Photo

ਚੰਡੀਗੜ੍ਹ : ਮੌਨਸੂਨ ਨੂੰ ਦੇਖਦਿਆਂ ਭਾਰਤ-ਪਾਕਿਸਤਾਨ ਸਰਹੱਦ ਤੇ ਡੇਰਾ ਬਾਬਾ ਨਾਨਕ ਚ ਬਣੇ ਯਾਤਰੀ ਟਰਮੀਨਲ ਤੋਂ ਕਰਤਾਪੁਰ ਸਾਹਿਬ ਜਾਣ ਵਾਲੇ ਰਾਹ ਨੂੰ ਬੰਦ ਕਰ ਦਿੱਤਾ ਹੈ। ਕਿਉਂਕਿ ਲੈਂਡਪੈਰਟ ਅਥਾਰਿਟੀ ਨੂੰ ਸੰਦੇਹ ਸੀ ਕਿ ਮੌਨਸੂਨ ਵਿਚ ਰਾਵੀ ਦਾ ਪੱਧਰ ਵਧਣ ਕਾਰਨ ਪਾਣੀ ਯਾਤਰੀ ਟਰਮੀਨਲ ਵਿਚ ਦਾਖਲ ਹੋਣ ਦਾ ਡਰ ਹੈ।

ਜਿਸ ਨੂੰ ਧਿਆਨ ਵਿਚ ਰੱਖਦਿਆਂ ਮਿੱਟੀ ਤੇ ਰੇਤ ਦੀਆਂ ਬੋਰੀਆਂ ਭਰ ਰਾਹ ਨੂੰ ਬੰਦ ਕੀਤਾ ਗਿਆ ਹੈ। ਦੱਸ ਦੱਈਏ ਕਿ ਹਰੇਕ ਸਾਲ ਮੌਨਸੂਨ ਦੇ ਸਮੇਂ ਵਿਚ ਰਾਵੀ ਪਾਣੀ ਧੁੱਸੀ ਬੰਨ੍ਹ ਤੇ ਜ਼ੀਰੋ ਲਾਈਨ ਤੇ ਲੱਗੀ ਕੰਡਿਆਲੀ ਤਾਰ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਨੂੰ ਦੇਖਦਿਆਂ ਇਸ ਵਾਰ  ਯਾਤਰੀ ਟਰਮੀਨਲ ਤੋਂ ਜ਼ੀਰੋ ਲਾਈਨ ਤਕ ਜਾਣ ਵਾਲੇ ਅਸਾਥਾਈ ਰਾਹ ਨੂੰ ਬਰਸਾਤ ਦੇ ਕਾਰਨ ਬੋਰੀਆਂ ਲਾ ਕੇ ਬੰਦ ਕੀਤਾ ਗਿਆ ਹੈ।

ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਸ੍ਰੀ ਕਰਤਾਰਪੁਰ ਲਾਂਘੇ ਨੂੰ ਵੀ ਬੰਦ ਕਰ ਦਿੱਤਾ ਸੀ, ਪਰ ਹੁਣ 29 ਜੂਨ ਨੂੰ ਪਾਕਿਸਤਾਨ ਵੱਲੋਂ ਮਹਾਂਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਗੱਲ ਆਖੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।