ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਕਿਰਤਪ੍ਰੀਤ ਕੌਰ ਨੂੰ AFSS ਦਾ ਪ੍ਰਧਾਨ ਥਾਪਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਯੂਨੀਵਰਸਿਟੀ ਵਿਚ ਪਿਛਲੇ ਸਮੇਂ ਤੋਂ ਕਾਰਜਸ਼ੀਲ ਵਿਦਿਆਰਥੀ ਜਥੇਬੰਦੀ ਅਕਾਦਮਿਕ ਫ਼ੌਰਮ ਆਫ਼...

Kiratpreet Kaur

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਚ ਪਿਛਲੇ ਸਮੇਂ ਤੋਂ ਕਾਰਜਸ਼ੀਲ ਵਿਦਿਆਰਥੀ ਜਥੇਬੰਦੀ ਅਕਾਦਮਿਕ ਫ਼ੌਰਮ ਆਫ਼ ਸਿੱਖ ਸਟੂਡੈਂਟਸ ਵਲੋਂ ਨਵੇਂ ਅਕਾਦਮਿਕ ਸੈਸ਼ਨ ਨੂੰ ਮੁੱਖ ਰੱਖਦਿਆਂ ਹੋਇਆ ਇਕੱਤਰਤਾ ਕੀਤੀ ਗਈ। ਜਿਸ ਵਿਚ ਹਾਜ਼ਰ ਮੈਂਬਰਾਂ ਦੀ ਸਰਬਸੰਮਤੀ ਨਾਲ ਕਿਰਪ੍ਰੀਤ ਕੌਰ, ਖੋਜਾਰਥੀ ਮਨੋਵਿਗਿਆਨ ਵਿਭਾਗ ਨੂੰ ਜਥੇਬੰਦੀ ਦੇ ਨਵੇਂ ਪ੍ਰਧਾਨ ਥਾਪਿਆ ਗਿਆ। ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ‘ਚ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਸੁਰਖ਼ਾਬ ਚੰਨ ਨਾਲ ਕਿਰਤਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਅਪਣੇ ਮੁੱਦੇ/ਏਜੰਡਿਆਂ ਦੀ ਗੱਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਨਿੱਜੀ ਜ਼ਿੰਦਗੀ ਤੋਂ ਉੱਠ ਕੇ ਪਹਿਲਾਂ ਅਸੀਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰੀਏ ਜੋ ਵੀ ਉਨ੍ਹਾਂ ਨੂੰ ਇੱਥੇ ਨਿੱਜੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਜੋ ਪ੍ਰਧਾਨ ਦੀ ਜਿੰਮੇਵਾਰੀ ਹੈ, ਪਾਵਰ ਹੈ ਉਸ ਨੂੰ ਅਸੀਂ ਵਰਤ ਕੇ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਵਰਤ ਸਕੀਏ, ਵੱਧ ਤੋਂ ਵੱਧ ਕਿਸੇ ਦਾ ਭਲਾ ਕਰ ਸਕੀਏ। ਉਨ੍ਹਾਂ ਨੇ ਕਿਹਾ ਜੋ ਸਾਡੀ ਜਥੇਬੰਦੀ ਦੇ ਮੁੱਦੇ ਹਨ ਕਿ ਆਪਣੇ ਵਿਦਿਆਰਥੀਆਂ ਦੇ ਨਾਲ-ਨਾਲ 6 ਵਿਦਿਆਰਥੀਆਂ ਦਾ ਗਰੁੱਪ ਬਣਾਉਂਦੇ ਹਾਂ ਤਾਂ ਜੋ ਉਹ ਵਿਦਿਆਰਥੀਆਂ ਨੂੰ ਅਪਣੇ ਨਾਲ ਜੋੜਨ ਤੇ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆ ਸਕਣ।

ਇਸ ਤੋਂ ਬਾਅਦ ਫਿਰ ਪੰਜਾਬ ਦੇ ਮਸਲੇ ਆ ਜਾਂਦੇ ਹਨ ਜਿਵੇਂ ਕਿਸੇ ਵੀ ਥਾਂ ਘੱਟ ਗਿਣਤੀ ਲੋਕਾਂ ਨਾਲ ਧੱਕਾ ਹੁੰਦਾ ਤਾਂ ਉਨ੍ਹਾਂ ਲਈ ਆਵਾਜ ਚੁੱਕਣੀ ਉਹ ਵੀ ਯੂਥ ਪਾਵਰ ਹੈ ਤਾਂ ਹੀ ਅਸੀਂ ਯੂਥ ਪਾਵਰ ਨੂੰ ਇਕੱਠਾ ਕਰਦੇ ਹਾਂ। ਸਾਰੇ ਵਿਦਿਆਰਥੀ ਪੜ੍ਹੇ-ਲਿਖੇ, ਸਮਝਦਾਰ ਵੀ ਹਨ। ਉਨ੍ਹਾਂ ਸਾਰਿਆਂ ਨੂੰ ਇਕ ਜਥੇਬੰਦ ਕੀਤਾ ਜਾਵੇ ਤਾਂ ਜੋ ਜਥੇਬੰਦ ਹੋ ਕੇ ਮਸਲਿਆਂ ਦੇ ਵਿਰੁੱਧ ਆਵਾਜ ਚੁੱਕ ਸਕੀਏ। ਕਿਰਤ ਨੇ ਕਿਹਾ ਕਿ ਜਥੇਬੰਦੀਆਂ ਤਾਂ ਹੋਰ ਵੀ ਬਹੁਤ ਹਨ, ਅੱਜ ਤੱਕ ਜਿਨ੍ਹੇ ਵੀ ਅਸੀਂ ਮੁੱਦੇ ਚੁੱਕੇ ਹਨ। ਜੇਕਰ ਕਿਸੇ ਵੀ ਵਿਦਿਆਰਥੀ ਨਾਲ ਧੱਕਾ ਹੁੰਦਾ ਤਾਂ ਸਾਰੀ ਜਥੇਬੰਦੀ ਹੀ ਅੱਗੇ ਆਉਗੀ ਇਹ ਨਹੀਂ ਕਿ 6 ਵਿਦਿਆਰਥੀਆਂ ਹੀ ਅੱਗੇ ਆਉਣਗੇ।

ਸਾਡੇ ਜਥੇਬੰਦੀ ਦਾ ਸੱਚ ਹੀ ਮੁੱਢ ਹੈ, ਸੱਚ ਦੇ ਰਾਹ ‘ਤੇ ਚੱਲਣਾ ਹੀ ਸਾਡੇ ਧਰਮ ਹੈ। ਕਿਰਤਪ੍ਰੀਤ ਨੇ ਕਿਹਾ ਕਿ ਪ੍ਰਧਾਨ ਤਾਂ ਇਕ ਪੁਜੀਸ਼ਨ ਹੈ ਪਰ ਆਗੂ ਤਾਂ ਸਾਡਾ ਸੱਚ ਹੈ ਜਿਸ ਨੂੰ ਅਸੀਂ ਅੱਗੇ ਲੈ ਕੇ ਚੱਲਣਾ ਹੁੰਦਾ ਹੈ। ਅਸੀਂ ਵਿਦਿਆਰਥੀਆਂ ਦੀ ਮੰਗਾਂ ਸੁਣਨ ਉਨ੍ਹਾਂ ਦੇ ਵਿਚ ਜਾਵਾਂਗੇ, ਜੋ ਮੰਗਾਂ ਉਨ੍ਹਾਂ ਦੀਆਂ ਹੋਣਗੀਆਂ ਅਸੀਂ ਉਨ੍ਹਾਂ ਨੂੰ ਅੱਗੇ ਲੈ ਕੇ ਜਾਵੇਗਾ। ਇਹ ਸਨ ਕਿਰਤਪ੍ਰੀਤ ਕੌਰ ਜਿਨ੍ਹਾਂ ਨੇ ਅਪਣੇ ਮੁੱਦੇ/ਏਜੰਡੇ ਸਾਨੂੰ ਦੱਸੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਚੋਣਾਂ ਤੋਂ ਬਾਅਦ ਯੂਨੀਵਰਸਿਟੀ ਦੀ ਪ੍ਰਧਾਨਗੀ ਕਿਸ ਦੇ ਹੱਥ ਆਉਂਦੀ ਹੈ।