ਨਿਕਲ ਗਿਆ ਸਮਾਜ ਸੇਵਾ ਵਿਵਾਦ ਦਾ ਹੱਲ, ਜੇ ਸਾਰੇ ਮੰਨ ਲੈਣ ਤਾਂ ਬੰਦ ਹੋ ਜਾਵੇਗੀ ਧੋਖਾਧੜੀ!
ਜਿਸ ਨਾਲ ਪ੍ਰਾਈਵੇਟ ਹਸਪਤਾਲਾਂ ਵਿਚ ਲੱਖਾਂ ਰੁਪਏ...
ਬਟਾਲਾ: “ਨਿਕਲ ਗਿਆ ਵਿਵਾਦ ਦਾ ਸਭ ਤੋਂ ਵੱਡਾ ਹੱਲ” ਜੀ ਹਾਂ ਇਹ ਕਹਿਣਾ ਹੈ ਨਵਤੇਜ ਗੁੱਗੂ ਦਾ ਜਿਹਨਾਂ ਦੇ ਵੱਲੋਂ ਇਕ ਵੀਡੀਓ ਸ਼ੇਅਰ ਕਰ ਕੇ ਦਸਿਆ ਗਿਆ ਹੈ ਕਿ ਜੇ ਕਿਸੇ ਸਮਾਜ ਸੇਵਾ ਸੰਸਥਾ ਕੋਲ ਕੋਈ ਬਿਮਾਰ ਮਰੀਜ਼ ਆਉਂਦਾ ਹੈ ਤਾਂ ਉਸ ਨੂੰ ਸਿੱਧਾ ਬਟਾਲਾ ਦੇ ਨਵਤੇਜ ਹਿਊਮੈਨਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਸਕਦਾ ਹੈ।
ਜਿਸ ਨਾਲ ਪ੍ਰਾਈਵੇਟ ਹਸਪਤਾਲਾਂ ਵਿਚ ਲੱਖਾਂ ਰੁਪਏ ਖਰਚ ਕਰਨ ਦੀ ਥਾਂ ਤੇ ਮੁਫ਼ਤ ਵਿਚ ਇਲਾਜ ਵੀ ਹੋ ਜਾਵੇਗਾ ਅਤੇ ਐਨਆਰਆਈ ਵੀਰਾਂ ਦਾ ਪੈਸਾ ਵੀ ਸਹੀ ਥਾਂ ਤੇ ਲੱਗੇਗਾ। ਉਹਨਾਂ ਅੱਗੇ ਕਿਹਾ ਕਿ ਇਸ ਸਮੇਂ ਸਮਾਜ ਸੇਵੀਆਂ ਤੇ ਵੀ ਉਂਗਲ ਉਠ ਰਹੀ ਹੈ ਤੇ ਐਨਆਰਆਈ ਵੀ ਮਜ਼ਾਕ ਦਾ ਪਾਤਰ ਬਣੇ ਹੋਏ ਹਨ।
ਉਹਨਾਂ ਨੇ ਐਨਆਰਆਈਜ਼ ਨੂੰ ਵੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਉਹ ਕਿਸੇ ਦੀ ਮਦਦ ਲਈ ਪੈਸੇ ਭੇਜਦੇ ਹਨ ਤਾਂ ਉਸ ਤੋਂ ਪਹਿਲਾਂ ਉਹ ਉਹਨਾਂ ਦੀ ਪੂਰੀ ਜਾਂਚ ਕਰ ਲੈਣ, ਕੀ ਉਸ ਨੂੰ ਸੱਚਮੁੱਚ ਹੀ ਪੈਸੇ ਦੀ ਲੋੜ ਹੈ ਜਾਂ ਨਹੀਂ। ਜੇ ਉਹਨਾਂ ਕੋਲ ਕੋਈ ਵੀਡੀਓ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰਨ ਤੇ ਉਹਨਾਂ ਨੂੰ ਪੈਸੇ ਭੇਜਣ ਤਾਂ ਜੋ ਇਹ ਪੈਸਾ ਲੋਕਾਂ ਦੀ ਸੇਵਾ ਲਈ ਵਰਤਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਨਵਤੇਜ ਹਿਊਮੈਨਿਟੀ ਹਸਪਤਾਲ ਤੇ ਪ੍ਰਸ਼ਾਸਨ ਵੱਲੋਂ ਬਹੁਤ ਤਸ਼ੱਦਦ ਢਾਹੀ ਗਈ ਸੀ। ਕਿਸੇ ਭਗੌੜੇ ਮਰੀਜ਼ ਦੇ ਹਸਪਤਾਲ ਨਾ ਮਿਲਣ ਤੋਂ ਲੈ ਕੇ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੀ ਤੇ ਨਵਤੇਜ ਤੇ ਉਹਨਾਂ ਦੇ ਹੋਰ ਹਸਪਤਾਲ ਮੈਂਬਰਾਂ ਤੇ ਪਰਚੇ ਵੀ ਦਰਜ ਕੀਤੇ ਗਏ ਸਨ। ਇਸ ਦੇ ਚਲਦੇ ਨਵਤੇਜ ਗੁੱਗੂ ਨੂੰ ਜੇਲ੍ਹ ਵਿਚ ਜਾਣਾ ਪਿਆ ਸੀ ਤੇ ਇਸ ਹਸਪਤਾਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ।
ਪਰ ਸੰਗਤਾਂ ਨੇ ਮਿਲ ਕੇ ਨਵਤੇਜ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਤੇ ਨਵਤੇਜ ਗੁੱਗੂ ਨੂੰ ਜੇਲ੍ਹ ਵਿਚੋਂ ਛਡਵਾਇਆ ਤੇ ਇਸ ਹਸਪਤਾਲ ਨੂੰ ਦੁਬਾਰਾ ਤੋਂ ਚਾਲੂ ਕਰਵਾਇਆ। ਉਸ ਸਮੇਂ ਮਰੀਜ਼ਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ ਕਿਉਂ ਕਿ ਹਸਪਤਾਲ ਬੰਦ ਕਰਨ ਦੀ ਆੜ ਵਿਚ ਕਈ ਬੇਕਸੂਰਾਂ ਨੂੰ ਇਸ ਘਟਨਾ ਦਾ ਪਾਤਰ ਬਣਨਾ ਪਿਆ। ਬਹੁਤ ਸਾਰੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਤੇ ਉਹਨਾਂ ਵਿਚੋਂ 2 ਦੀ ਮੌਤ ਵੀ ਹੋ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।