ਝੋਪੜੀਆਂ ਵਾਲੇ ਬੱਚਿਆਂ ਨੇ ਨਵਤੇਜ ਨੂੰ ਪਾਏ ਹਾਰ, ਅੱਗੋਂ ਨਵਤੇਜ ਨੇ ਵੀ ਕਰ ਦਿੱਤਾ ਵੱਡਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਨਵਤੇਜ ਦੇ ਹਸਪਤਾਲ ਬਾਹਰ ਦਿਖਿਆ ਵੱਖਰਾ ਨਜ਼ਾਰਾ

Social Media Navtej Guggu Defeated Slum Children Navtej Guggu Big Announcement

ਬਟਾਲਾ: ਪਿਛਲੇ ਦਿਨੀਂ ਬਟਾਲਾ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਨਵਤੇਜ ਗੁੱਗੂ ਦੇ ਬਰੀ ਹੋਣ ਤੋਂ ਬਾਅਦ ਲਗਤਾਰ ਉਹਨਾਂ ਦਾ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਓਥੇ ਹੀ ਅੱਜ ਨਵਤੇਜ ਦੇ ਹਸਪਤਾਲ ਬਾਹਰ ਉਸ ਮੌਕੇ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਇੱਥੇ ਝੁੱਗੀਆਂ ਝੋਪੜੀਆਂ ਵਾਲੇ ਤੇ ਮਾਸੂਮ ਬੱਚੇ ਨਵਤੇਜ ਦਾ ਸਨਮਾਨ ਕਰਨ ਲਈ ਪਹੁੰਚੇ।

ਓਧਰ ਇਸ ਮੌਕੇ ਨਵਤੇਜ ਨੇ ਵੀ ਵੱਡਾ ਐਲਾਨ ਕਰਦਿਆਂ ਇਨਾਂ ਝੁੱਗੀਆਂ ਝੌਪੜੀਆਂ ਵਾਲ਼ਿਆਂ ਲਈ ਪੱਕੇ ਮਕਾਨ ਬਣਾਉਣ ਦਾ ਐਲਾਨ ਕਰ ਦਿੱਤਾ। ਨਵਤੇਜ ਸਿੰਘ ਨੇ ਦਸਿਆ ਕਿ ਜਦੋਂ ਉਹ ਪੁਲਿਸ ਦੀ ਕਸਟੱਡੀ ਵਿਚ ਸਨ ਤਾਂ ਉਸ ਸਮੇਂ ਇਹ ਛੋਟੇ-ਛੋਟੇ ਬੱਚੇ ਸੜਕ ਤੇ ਲੰਬੇ ਪੈ ਗਏ ਸਨ ਤੇ ਹੁਣ ਉਹ ਨਵਤੇਜ ਲਈ ਉਸ ਦੇ ਗਲ ਵਿਚ ਹਾਰ ਪਾਉਣ ਲਈ ਆਏ ਹਨ। ਉਹਨਾਂ ਨੇ ਐਲਾਨ ਕੀਤਾ ਕਿ ਹੁਣ ਉਹ ਝੁੱਗੀਆਂ ਵਿਚ ਨਹੀਂ ਰਹਿਣਗੇ ਸਗੋਂ ਅਪਣੇ ਪੱਕੇ ਮਕਾਨਾਂ ਵਿਚ ਰਹਿਣਗੇ।

ਉਹ ਲਗਾਤਾਰ 2 ਤੋਂ 3 ਘੰਟੇ ਗੁੱਗੂ ਦਾ ਇੰਤਜ਼ਾਰ ਕਰ ਰਹੇ ਸਨ ਇਸੇ ਤਰ੍ਹਾਂ ਉਹਨਾਂ ਨੇ ਹੋਰਨਾਂ ਸੰਸਥਾਵਾਂ, ਮੈਂਬਰਾਂ ਤੇ ਆਮ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਦੱਸ ਦੇਈਏ ਕਿ ਪਿਛਲੇ ਦਿਨੀਂ ਪੁਲਿਸ ਪ੍ਰਸ਼ਾਸਨ ਵੱਲੋਂ ਨਵਤੇਜ ਗੱਗੂ ਨੂੰ ਹਸਪਤਾਕ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਤਾਰ ਗੁਗੂ ਦੀ ਰਿਹਾਈ ਨੂੰ ਲੈ ਪੰਜਾਬ ਭਰ ਵਿਚ ਅਵਾਜ਼ ਉੱਠਣੀ ਸ਼ੁਰੂ ਹੋ ਚੁੱਕੀ ਸੀ। ਨਵਤੇਜ ਸਿੰਘ ਗੁੱਗੂ ਜੋ ਕਿ ਬਹੁਤ ਹੀ ਚਰਚਿਤ ਨਾਮ ਬਣ ਚੁੱਕਾ ਹੈ।

ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਵਿਚ ਨਵਤੇਜ ਸਿੰਘ ਗੁੱਗੂ ਬਹੁਤ ਚਰਚਾ ਵਿਚ ਰਹੇ ਹਨ ਤੇ ਉਹ ਹਿਮਿਊਨਿਟੀ ਹਸਪਤਾਲ ਚਲਾਉਂਦੇ ਹਨ। ਉਹਨਾਂ ਵੱਲੋਂ ਇਸ ਹਸਪਤਾਲ ਵਿਚ ਗਰੀਬਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਫ੍ਰੀ ਇਲਾਜ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਪਿੱਛੇ ਆਵਾਜ਼ ਚੁੱਕੀ।

ਉਹਨਾਂ ਅੱਗੇ ਕਿਹਾ ਕਿ ਇਸ ਹਸਪਤਾਲ ਵਿਚ ਬਹੁਤ ਸਾਰੇ ਮਰੀਜ਼ ਅਪਣਾ ਇਲਾਜ ਕਰਵਾਉਣ ਆਉਂਦੇ ਹਨ ਪਰ ਉਹਨਾਂ ਜ਼ਬਰਦਸਤੀ ਚੁੱਕ ਕੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਉਹਨਾਂ ਵਿਚੋਂ 2 ਦੀ ਮੌਤ ਵੀ ਹੋ ਚੁੱਕੀ ਹੈ ਲੋਕਾਂ ਦਾ ਇੱਥੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਹਨ।

21 ਤਰੀਕ ਨੂੰ ਹਸਪਤਾਲ ਖੋਲ੍ਹਿਆ ਜਾਣਾ ਹੈ ਪਰ ਜੇ ਤਾਂ ਵੀ ਨਹੀਂ ਖੁਲ੍ਹਦਾ ਤਾਂ ਉਹ ਤੰਬੂ ਲਗਾ ਕੇ ਲੋਕਾਂ ਦਾ ਇਲਜਾ ਕਰਨ ਨੂੰ ਤਿਆਰ ਹਨ। ਕਿਸੇ ਵੀ ਹਾਲਤ ਵਿਚ ਮਰੀਜ਼ਾਂ ਦੀ ਸੇਵਾ ਜਾਰੀ ਰਹੇਗੀ। ਜ਼ਿਲ੍ਹੇ ਦਾ ਸਭ ਤੋਂ ਵੱਡਾ ਹਸਪਤਾਲ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਜੋ ਕਿ ਮਨੁੱਖਤਾ ਦਾ ਕਤਲ ਕਰਨ ਦੇ ਬਰਾਬਰ ਹੈ। ਉਹਨਾਂ ਨੇ ਪ੍ਰਸ਼ਾਸਨ ਤੇ ਸਵਾਲ ਖੜ੍ਹਾ ਕੀਤਾ ਹੈ ਕਿ ਜਿਹੜੇ 2 ਲੋਕਾਂ ਦੀ ਮੌਤ ਹੋ ਗਈ ਹੈ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।