ਸੁੰਦਰ ਸ਼ਹਿਰ ਨੂੰ ਪੋਲੀਥੀਨ ਮੁਕਤ ਕਰਨ ਲਈ ਮੁਹਿੰਮ ਅੱਜ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂ.ਟੀ. ਪ੍ਰਸ਼ਾਸਨ ਅੱਜ ਤੋਂ ਮਹਾਤਮਾ ਗਾਂਧੀ ਦਾ 150 ਜਨਮ ਦਿਹਾੜੇ ਤੇ ਸੋਹਣੇ ਸ਼ਹਿਰ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਮੋਮੀ ਲਿਫ਼ਾਫ਼ਿਆਂ ਉਤੇ ਮੁਕੰਮਲ ਪਾਬੰਦੀ ਲਗਾਉਣ ਜਾ ਰਿਹਾ

Single Use Plastic Ban

ਚੰਡੀਗੜ੍ਹ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਨ ਅੱਜ 2 ਅਕਤੂਬਰ ਤੋਂ  ਮਹਾਤਮਾ ਗਾਂਧੀ ਦਾ 150 ਜਨਮ ਦਿਹਾੜੇ ਤੇ ਸੋਹਣੇ ਸ਼ਹਿਰ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਮੋਮੀ ਲਿਫ਼ਾਫ਼ਿਆਂ ਉਤੇ ਮੁਕੰਮਲ ਪਾਬੰਦੀ ਲਗਾਉਣ ਜਾ ਰਿਹਾ ਹੈ। ਪ੍ਰਸ਼ਾਸਨ ਦੇ ਕਈ ਵਿਭਾਗ ਵਾਤਾਵਰਣ ਸਿਹਤ ਸੈਨੇਟਰੀ ਵਿਭਾਗ ਤੇ ਨਗਰ ਨਿਗਮ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨਗੇ ਜਿਸ ਵਿਚ 5 ਵਰ੍ਹੇ ਸਖ਼ਤ ਕੈਦ ਅਤੇ 1 ਲੱਖ ਰੁਪਏ ਤਕ ਜੁਰਮਾਨਾ ਲਾਉਣ ਦੀ ਯੋਜਨਾ ਰਖੀ ਹੈ।

ਸੂਤਰਾਂ ਅਨੁਸਾਰ ਪ੍ਰਸ਼ਾਸਨ ਵਲੋਂ ਅੱਜ 21 ਅਕਤੂਬਰ ਤੋਂ ਨਵਾਂ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਹੈ। ਭਾਰਤ ਸਰਕਾਰ ਵਲੋਂ ਵੀ ਇਸ ਮੁਹਿੰਮ ਨੂੰ ਮਿਸ਼ਨ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ 2008 ਵਿਚ ਵੀ ਚੰਡੀਗੜ੍ਹ ਵਿਚ ਪੋਲੀਥੀਨ ਉਤੇ ਪਾਬੰਦੀ ਲਾਈ ਗਈ ਸੀ ਅਤੇ 2016 ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਪਾਬੰਦੀਆਂ ਲਾਉਣ ਦੀਆਂ ਹਦਾਇਤਾਂ ਤਹਿ ਕੀਤੀਆਂ ਸਨ ਪਰ ਪ੍ਰਸ਼ਾਸਨ ਦੇ ਹੀ ਅਫ਼ਸਰ ਦੀ ਲਾਪ੍ਰਵਾਹੀ ਸਦਕਾ ਇਹ ਸ਼ਹਿਰ ਪੋਲੀਥੀਨ ਮੁਕਤ ਨਹੀਂ ਹੋ ਸਕਿਆ ਸੀ ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਉਚ ਅਧਿਕਾਰੀਆਂ ਦੇ ਵਿਭਾਗਾਂ ਦੀ ਜੁੰਮੇਵਾਰੀ ਵੀ ਤੈਅ ਕਰੇਗਾ।

ਵਿਭਾਗ ਵਰਤੇਗਾ ਪੂਰੀ ਚੌਕਸੀ
ਜ਼ਿਕਰਯੋਗ ਹੈ ਕਿ ਇਹ ਨਾਜਾਇਜ਼ ਪੋਲੀਥੀਨ ਸਬਜ਼ੀ ਮੰਡੀ ਸੈਕਟਰ 26 ਅਪਣੀਆਂ ਮੰਡੀਆਂ ਅਤੇ ਬੇਕਰੀ ਆਈਟਮਾਂ ਰੇਹੜੀ ਫੜੀ ਮਾਰਕੀਟਾਂ ਵਿਚ ਜ਼ਿਆਦਾਤਰ ਵਧੇਰੇ ਵਰਤੇ ਜਾਂਦੇ ਹਨ ਪਰ ਹੁਣ ਅਸਟੇਟ ਦਫ਼ਤਰ, ਕਰ ਤੇ ਆਬਕਾਰੀ ਵਿਭਾਗ, ਫ਼ੂਡ ਸੇਫ਼ਟੀ ਵਿਭਾਗ, ਨਗਰ ਨਿਗਮ ਸੈਨੇਟਰੀ ਵਿਭਾਗ ਪ੍ਰਦੂਸ਼ਣ ਕੰਟਰੋਲ ਬੋਰਡ, ਐਮ.ਓ.ਐਚ. ਵਾਈਲਡ ਲਾਈਫ਼ ਆਦਿ ਵਿਭਾਗ ਪੂਰੀ ਚੌਕਸੀ  ਵਰਤੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।