"ਸਰਕਾਰਾਂ ਦਾ ਲੋਕਾਂ ਵੱਲ ਨਹੀਂ, ਲੁੱਟਾਂ-ਖੋਹਾਂ ਵੱਲ ਹੈ ਧਿਆਨ" ਪੀੜਤ
ਡੇਂਗੂ ਨਾਲ ਪੀੜਤ ਪਰਵਾਰ ਦਾ ਰੋ-ਰੋ ਹੋਇਆ ਬੁਰਾ ਹਾਲ !
ਨਾਭਾ: ਪੰਜਾਬ 'ਚ ਹਰ ਸਾਲ ਡੇਂਗੂ ਨਾਲ ਸੈਂਕੜੇ ਹੀ ਕੀਮਤੀ ਜਾਨਾਂ ਜਾਂਦੀਆਂ ਹਨ। ਉੱਥੇ ਹੀ ਨਾਭਾ ਡੇਂਗੂ ਨਾਲ ਹੋ ਰਹੀਆ ਮੌਤਾਂ ਨੇ ਲੋਕਾਂ ਵਿਚ ਸਹਿਮ ਦਾ ਮਹੋਲ ਪੈਦਾ ਕਰ ਦਿੱਤਾ ਹੈ। ਦਰਅਸਲ, ਸ਼ਹਿਰ ਅੰਦਰ ਹੁਣ ਤੱਕ 5 ਮੌਤਾਂ ਹੋ ਚੁੱਕੀਆ ਹਨ ਅਤੇ ਡੇਗੂ ਦੇ ਨਾਲ ਸੈਕੜੇ ਲੋਕ ਪੀੜਤ ਹਨ।ਉੱਥੇ ਹੀ ਇੱਕ 51ਸਾਲਾ ਔਰਤ ਦੀ ਮੌਤ ਡੇਂਗੂ ਨਾਲ ਹੋਣ ਕਾਰਨ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਵੀ ਜਾਗ ਖੁੱਲੀ ਹੈ।
ਇਸ ਮੌਕੇ 'ਤੇ ਮ੍ਰਿਤਕ ਉਰਮਿਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉੂਰਮਿਲਾ ਦੀ ਮੌਤ ਡੇਂਗੂ ਦੇ ਨਾਲ ਹੋਈ ਹੈ। ਅਤੇ ਉਰਮਿਲਾ ਨੂੰ ਬੁਖਾਰ ਹੋ ਗਿਆ ਅਤੇ ਪਲੈਟਨੈਟ ਸੈਲ ਘਟ ਗਏ ਅਤੇ ਜਿਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ। ਪਰਵਾਰਕ ਮੈਂਬਰਾਂ ਨੇ ਦਸਿਆ ਕਿ ਉਹਨਾਂ ਨੇ ਬਹੁਤ ਇਲਾਜ ਕਰਵਾਏ ਪਰ ਉਹਨਾਂ ਨੂੰ ਨਾ ਬਚਾ ਸਕੇ। ਉਹਨਾਂ ਨੂੰ ਹਸਪਤਾਲ ਵਿਚ ਦਾਖਲ ਵੀ ਕਰਵਾਇਆ ਗਿਆ ਸੀ।
ਇਸ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਅਪਰਾਧੀ ਠਹਿਰਾਇਆ ਕਿ ਉਹ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੰਦੀ। ਉਹਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਵੱਲੋਂ ਸਿਰਫ ਦਖਾਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।
ਇਸ ਮੌਕੇ ਤੇ ਸਿਵਲ ਸਰਜਨ ਦਫਤਰ ਪਟਿਆਲਾ ਤੋਂ ਡਾ.ਸੁਮਿਤ ਸਿੰਘ ਵੱਲੋ ਅਪਣੀ ਟੀਮ ਨਾਲ ਸ਼ਹਿਰ ਦੀਆ ਵੱਖ-ਵੱਖ ਕਲੋਨੀਆ ਵਿਚ ਜਾ ਕੇ ਡੇਂਗੂ ਦੇ ਵੱਧ ਰਹੇ ਪਰਕੋਪ ਨੂੰ ਰੋਕਣ ਦਾ ਦਾਅਵਾ ਕੀਤਾ ਗਿਆ। ਦੱਸ ਦੇਈਏ ਕਿ ਹਰ ਸਾਲ ਡੇਗੂ ਮੱਛਰ ਦੇ ਕੱਟਣ ਨਾਲ ਸੈਂਕੜੇ ਜਾਨਾਂ ਮੌਤ ਦੇ ਮੂੰਹ ਵਿਚ ਚਲੀਆ ਜਾਦੀਆ ਹਨ ਪਰ ਸਿਹਤ ਵਿਭਾਗ ਹਰ ਸਾਲ ਕੀਮਤੀ ਮੌਤਾਂ ਹੋਣ ਤੋ ਬਾਅਦ ਕੁੰਭਕਰਨੀ ਨੀਦ ਤੋ ਜਾਗਦਾ ਹੈ ਜਿਸ ਨਾਲ ਪ੍ਰਸਾਸ਼ਨ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।