ਦੂਜੇ ਮਿਲਟਰੀ ਸਾਹਿਤ ਮੇਲੇ ਤਹਿਤ ਪਟਿਆਲਾ 'ਚ ਹੋਏ ਸ਼ਾਟਗੰਨ ਤੇ ਆਰਚਰੀ ਦੇ ਸ਼ਾਨਦਾਰ ਮੁਕਾਬਲੇ
ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਮਹਾਨ ਕੁਰਬਾਨੀਆਂ ਤੇ ਫ਼ੌਜੀ ਇਤਿਹਾਸ...
ਚੰਡੀਗੜ੍ਹ (ਸਸਸ) : ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਮਹਾਨ ਕੁਰਬਾਨੀਆਂ ਤੇ ਫ਼ੌਜੀ ਇਤਿਹਾਸ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਸੈਨਾ 'ਚ ਭਰਤੀ ਹੋਣ ਲਈ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਬਦਨੌਰ ਦੀ ਅਗਵਾਈ ਹੇਠ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਭਾਰਤੀ ਸੈਨਾ ਦੇ ਸਹਿਯੋਗ ਨਾਲ ਸਾਂਝੇ ਉਦਮ ਵਜੋਂ ਕਰਵਾਏ ਜਾ ਰਹੇ
ਜਦੋਂਕਿ ਨਿਊ ਮੋਤੀ ਬਾਗ ਗੰਨ ਕਲੱਬ ਮੈਣ ਵਿਖੇ ਕਰਵਾਈ ਗਈ 'ਮਿਲਟਰੀ ਲਿਟਰੇਚਰ ਫੈਸਟੀਵਲ ਪਹਿਲੀ ਸ਼ਾਟਗੰਨ ਚੈਂਪੀਅਨਸ਼ਿਪ' ਦੌਰਾਨ ਟਰੈਪ, ਸਕੀਟ ਅਤੇ ਡਬਲ ਟਰੈਪ ਸ਼ੂਟਿੰਗ ਦੇ ਮੁਕਾਬਲਿਆਂ 'ਚ ਦੇਸ਼ ਭਰ ਤੋਂ ਇਥੇ ਪੁੱਜੇ 75 ਦੇ ਕਰੀਬ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੇ ਹਿੱਸਾ ਲਿਆ। ਤੀਰਅੰਦਾਜੀ ਦੇ ਸ਼ੋਅ ਮੈਚ, ਜਿਸ 'ਚ 150 ਦੇ ਕਰੀਬ ਤੀਰਅੰਦਾਜ, ਜਿਨ੍ਹਾਂ 'ਚ 20 ਕੌਮਾਂਤਰੀ ਖਿਡਾਰੀ ਸ਼ਾਮਲ ਸਨ, ਨੇ 3 ਈਵੈਂਟਾਂ, ਕੰਪਾਊਂਡ, ਰੀਕਰਵ ਅਤੇ ਇੰਡੀਅਨ ਰਾਊਂਡ (ਮੈਨ ਐਂਡ ਵੂਮੈਨ) ਵਿਚ ਭਾਗ ਲਿਆ, ਇਨ੍ਹਾਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਪਟਿਆਲਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਰਵਾਈ।
ਇਸ ਦੌਰਾਨ ਕੰਪਾਊਂਡ ਮੈਨ 'ਚ ਕਾਰਤਿਕ ਸਿੰਗਲਾ ਨੇ ਪਹਿਲਾ, ਵਿਕਾਸ ਰਾਜਨ ਨੇ ਦੂਜਾ ਤੇ ਸੰਗਮਪ੍ਰੀਤ ਸਿੰਘ ਬਿਸਲਾ ਨੇ ਤੀਜਾ ਸਥਾਨ ਹਾਸਲ ਕੀਤਾ। ਜਦੋਂਕਿ ਕੰਪਾਊਂਡ ਵੂਮੈਨ 'ਚ ਰਾਜ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ ਅਤੇ ਨਵਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇੰਡੀਅਨ ਰਾਊਂਡ ਮੈਨ 'ਚ ਗੁਰਪ੍ਰੀਤ ਸਿੰਘ ਨੇ ਪਹਿਲਾ, ਹੈਪੀ ਸਿੰਘ ਨੇ ਦੂਜਾ ਤੇ ਪਾਲਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਤੇ ਇੰਡੀਅਨ ਰਾਊਂਡ ਵੂਮੈਨ 'ਚ ਬੇਅੰਤ ਕੌਰ ਨੇ ਪਹਿਲਾ, ਜਸਵੀਰ ਕੌਰ ਨੇ ਦੂਜਾ ਤੇ ਚਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਦੌਰਾਨ ਟਰੈਪ ਮੁਕਾਬਲਿਆਂ 'ਚ ਸ਼ਾਮਲ ਹੋਏ 40 ਦੇ ਕਰੀਬ ਖਿਡਾਰੀਆਂ 'ਚੋਂ ਟਰੈਪ ਮੈਨ 'ਚ ਪਟਿਆਲਾ ਦੇ ਵਿਸ਼ਵਦੇਵ ਸਿੰਘ ਸਿੱਧੂ ਜੇਤੂ, ਰਾਜਵੀਰ ਸਿੰਘ ਸੇਖੋਂ ਪਹਿਲੇ ਰਨਰ ਅਪ, ਮਨਰਾਜ ਸਿੰਘ ਸਰਾਓ ਦੂਜੇ ਰਨਰ ਅਪ, ਟਰੈਪ ਵੂਮੈਨ 'ਚ ਇਨਾਇਆ ਵਿਜੇ ਸਿੰਘ ਜੇਤੂ, ਟਰੈਪ ਜੂਨੀਅਰ ਮੈਨ 'ਚ ਮਨਰਾਜ ਸਿੰਘ ਸਰਾਓ ਜੇਤੂ ਤੇ ਰਾਜਵੀਰ ਸਿੰਘ ਸੇਖੋਂ ਪਹਿਲੇ ਰਨਰ ਅਪ ਨੇ ਦੂਜਾ ਤੇ ਅਰਮਾਨ ਸਿੰਘ ਮਾਹਲ ਦੂਜੇ ਰਨਰ ਅਪ, ਟਰੈਪ ਜੂਨੀਅਰ ਵੂਮੈਨ 'ਚ ਸੰਜਨਾ ਸੇਠੀ ਜੇਤੂ ਤੇ ਗੌਰੀ ਅਗਰਵਾਲ ਪਹਿਲੀ ਰਨਰ ਅਪ ਜਦੋਂਕਿ ਟਰੈਪ ਵੈਟਰਨ 'ਚ ਪ੍ਰਵੀਨ ਘਾਟਗੇ ਜੇਤੂ ਰਹੇ।
ਅਤੇ ਸਕੀਟ ਵੈਟਰਨ ਮੈਨ 'ਚ ਲੈਫ. ਜਨਰਲ (ਰਿਟਾ.) ਬੀ.ਐਸ. ਜਸਵਾਲ ਜੇਤੂ ਰਹੇ ਤੇ ਪਰਲਾਦ ਸਿੰਘ ਪਹਿਲੇ ਰਨਰ ਅਪ ਰਹੇ। ਇਹ ਵੀ ਜਿਕਰਯੋਗ ਹੈ ਕਿ 28 ਅਕਤੂਬਰ ਨੂੰ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵਲੋਂ ਇਥੇ ਪਟਿਆਲਾ–ਸੰਗਰੂਰ ਰੋਡ 'ਤੇ ਸਿਵਲ ਏਵੀਏਸ਼ਨ ਕਲੱਬ ਦੇ ਪਿੱਛੇ ਸਥਿਤ 'ਦੀ ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ' ਵਿਖੇ ਬਾਅਦ ਦੁਪਹਿਰ 3 ਵਜੇ 'ਦੀ ਵੈਸਟਰਨ ਕਮਾਂਡ ਪੋਲੋ ਚੈਂਲੇਂਜ' ਚੈਂਪੀਅਨਸ਼ਿਪ ਕਰਵਾਈ ਜਾਵੇਗੀ।
ਅੱਜ ਦੇ ਇਨ੍ਹਾਂ ਦੋਵਾਂ ਸਮਾਗਮਾਂ ਵਿਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਸਮੇਤ ਆਮ ਲੋਕਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਆਰਚਰੀ ਚੈਂਪੀਅਨਸ਼ਿਪ ਦੇ ਉਦਘਾਟਨ ਸਮੇਂ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਮੁਕਾਬਲਿਆਂ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਰਵੀਂ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਨਾਲ ਸਾਡੇ ਨੌਜਵਾਨ ਜਿੱਥੇ ਨਸ਼ਿਆਂ ਤੇ ਹੋਰ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣਗੇ ਉਥੇ ਹੀ ਇਨ੍ਹਾਂ 'ਚ ਖੇਡਭਾਵਨਾ ਪੈਦਾ ਹੋਵੇਗੀ, ਜਿਸ ਨਾਲ ਨੌਜਵਾਨ ਸਾਡੇ ਦੇਸ਼ ਦੇ ਚੰਗੇ ਨਾਗਰਿਕ ਤੇ ਆਉਣ ਵਾਲੇ ਭਵਿੱਖ ਦੇ ਨਿਰਮਾਤਾ ਬਣਨਗੇ।