ਪੰਜਾਬੀ ਬਾਬੇ ਨੇ ਛਾਲ ਮਾਰ ਮੋਦੀ ਨੂੰ ਵੰਗਾਰਿਆ
ਜੇਕਰ ਮੋਦੀ ਸਾਡੀਆਂ ਸ਼ਰਤਾਂ ਨਹੀਂ ਮੰਨੇਗਾ ਤਾਂ ਅਸੀਂ ਮਰਾਂਗੇ , ਲੜਾਂਗੇ।
ਨਵੀਂ ਦਿੱਲੀ: (ਲੰਕੇਸ਼ ਤ੍ਰਿਖਾ)-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਲੰਕੇਸ਼ ਤ੍ਰਿਖਾ ਵੱਲੋਂ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ।
ਹਰਿਆਣਾ ਦੇ ਕਿਸਾਨ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਲਈ ਰਾਹ ਬੰਦ ਕਰ ਦਿੱਤੇ ਗਏ ,ਬੈਰੀਗੇਡ ਲਗਾ ਦਿੱਤੇ ਅਤੇ ਸੜਕਾਂ ਤੋੜ ਦਿੱਤੀਆਂ। ਇਸਦੇ ਜਵਾਬ ਵਿਚ ਹਰਿਆਣਾ ਦੇ ਕਿਸਾਨ ਨੇ ਕਿਹਾ ਕਿ ਅਸੀਂ ਆਪਣੇ ਵੱਡੇ ਭਰਾ ਪੰਜਾਬ ਲਈ ਰਾਹ ਖੋਲ੍ਹੇ।
ਉਹਨਾਂ ਦਾ ਸਾਥ ਦਿੱਤਾ। ਉਧਰ ਪੰਜਾਬ ਦੇ ਕਿਸਾਨ ਨੇ ਗੱਲਬਾਤ ਕਰਦਿਆਂ ਆਖਿਆਂ ਕਿ ਘਰ ਵਾਰ ਛੱਡ ਕੇ ਆਏ ਹਾਂ, ਬੱਚੇ ਛੱਡ ਕੇ ਆਏ ਹਾਂ ਜੇਕਰ ਮੋਦੀ ਸਾਡੀਆਂ ਸ਼ਰਤਾਂ ਨਹੀਂ ਮੰਨੇਗਾ ਤਾਂ ਅਸੀਂ ਮਰਾਂਗੇ , ਲੜਾਂਗੇ।
ਆਖਿਆ ਕਿ ਸਾਡੇ ਗੁਰੂਆਂ ਨੇ ਸ਼ਹੀਦੀਆਂ ਵੀ ਦਿੱਤੀਆਂ। ਬਾਬਾ ਦੀਪ ਸਿੰਘ ਨੇ ਖੰਡਾ ਵਾਹਿਆ ਅਸੀਂ ਉਹਨਾਂ ਦੇ ਅੰਸ਼ ਵੰਸ਼ ਹਾਂ। ਅਸੀਂ ਪਿੱਛੇ ਨਹੀਂ ਹਟਾਂਗੇ। ਬਜ਼ੁਰਗ ਕਿਸਾਨ ਨੇ ਆਖਿਆ ਕਿ ਹਰਿਆਣਾ ਦੇ ਕਿਸਾਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਨਾਲ ਖੜੇ ਨੇ ਸਾਡੇ, ਡਾਂਗਾਂ ਵੀ ਖਾਂਦੀਆਂ।
ਪੰਜਾਬ ਦੇ ਬਜੁਰਗ ਕਿਸਾਨ ਨੇ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਜੇ ਮੋਦੀ ਨੇ ਆਖਾਂ ਨਾ ਮੰਨਿਆ ਤਾਂ ਉਹ ਮੋਦੀ ਦੀਆਂ ਜੜ੍ਹਾਂ ਪੁੱਟ ਕੇ ਜਾਣਗੇ। ਅਸੀਂ ਆਪਣੀਆਂ ਜ਼ਮੀਨਾਂ ਵੱਲ ਪੈਰ ਤਾਂ ਦੂਰ ਅੱਖ ਚੁੱਕਣ ਵੀ ਨਹੀਂ ਦੇਵਾਂਗੇ।