Punjab News: BSF ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਕੀਤੀ ਜ਼ਬਤ
Punjab News: ਛੋਟਾ ਡਰੋਨ ਵੀ ਕੀਤਾ ਬਰਾਮਦ
BSF seizes consignment of weapons sent by drone from Pakistan: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਅੱਤਵਾਦੀਆਂ ਅਤੇ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਜ਼ਬਤ ਕਰ ਲਈ ਹੈ। ਇਹ ਆਸਟ੍ਰੀਆ ਦਾ ਬਣਿਆ ਗਲਾਕ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਅੱਤਵਾਦੀ ਅਤੇ ਗੈਂਗਸਟਰ ਟਾਰਗੇਟ ਕਿਲਿੰਗ ਲਈ ਕਰ ਸਕਦੇ ਹਨ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਲੈ ਕੇ ਘਿਰੀ ਪੰਜਾਬ ਸਰਕਾਰ, ਹਾਈਕੋਰਟ ਨੇ ਨੋਟਿਸ ਜਾਰੀ ਕਰਕੇ 12 ਤਰੀਕ ਤੱਕ ਮੰਗਿਆ ਜਵਾਬ
ਬੀਐਸਐਫ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਬਰਾਮਦਗੀ ਤਰਨਤਾਰਨ ਅਧੀਨ ਪੈਂਦੇ ਪਿੰਡ ਖਾਲੜਾ ਤੋਂ ਕੀਤੀ ਗਈ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਰਾਤ ਵੇਲੇ ਡਰੋਨ ਦੀ ਹਰਕਤ ਦੇਖੀ ਸੀ। ਜਿਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਸੈਨਿਕਾਂ ਨੇ ਪਹਿਲਾਂ ਖੇਤਰ ਵਿੱਚ ਇੱਕ ਛੋਟਾ ਕਵਾਡਕਾਪਟਰ DJI Mavic 3 ਡਰੋਨ ਬਰਾਮਦ ਕੀਤਾ।
ਇਹ ਵੀ ਪੜ੍ਹੋ: Animal Film Earing: ਫਿਲਮ 'Animal' ਨੇ ਤੋੜ ਦਿਤੇ ਸਾਰੇ ਰਿਕਾਰਡ, ਪਹਿਲੇ ਦਿਨ ਵਿਸ਼ਵ ਭਰ ਵਿੱਚ ਕਮਾਏ 116 ਕਰੋੜ
ਇਸ ਤੋਂ ਬਾਅਦ ਜਵਾਨਾਂ ਨੇ ਆਪਣੀ ਤਲਾਸ਼ੀ ਮੁਹਿੰਮ ਜਾਰੀ ਰੱਖੀ। ਤਲਾਸ਼ੀ ਦੌਰਾਨ ਜਵਾਨਾਂ ਨੂੰ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ।
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਪੈਕਟ ਵਿੱਚ ਦੋ ਪਿਸਤੌਲ ਭੇਜੇ ਗਏ ਸਨ। ਇਹ ਆਸਟ੍ਰੀਆ ਦੀ ਬਣੀ ਅਤਿ-ਆਧੁਨਿਕ ਗਲੋਕ ਪਿਸਤੌਲ ਸੀ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪਿਸਤੌਲ ਦੀ ਵਰਤੋਂ ਟਾਰਗੇਟ ਕਿਲਿੰਗ ਲਈ ਕੀਤੀ ਜਾਂਦੀ ਹੈ।