ਮੋਦੀ ਤੋਂ ਬਾਅਦ ਹੁਣ ਕੇਜਰੀਵਾਲ ਪੰਜਾਬ ਤੋਂ ਕਰਨਗੇ ‘ਮਿਸ਼ਨ 2019’ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵਾਰ ਸਿਆਸੀ ਪਾਰਟੀਆਂ ਮਿਸ਼ਨ ਲੋਕ ਸਭਾ ਚੋਣਾਂ 2019 ਦੀ ਸ਼ੁਰੂਆਤ ਪੰਜਾਬ ਤੋਂ...

Kejriwal will start mission 2019 from Punjab

ਚੰਡੀਗੜ੍ਹ : ਇਸ ਵਾਰ ਸਿਆਸੀ ਪਾਰਟੀਆਂ ਮਿਸ਼ਨ ਲੋਕ ਸਭਾ ਚੋਣਾਂ 2019 ਦੀ ਸ਼ੁਰੂਆਤ ਪੰਜਾਬ ਤੋਂ ਕਰ ਰਹੀਆਂ ਹਨ। ਪੰਜਾਬ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅਪਣੀ ਪਹਿਲੀ ਚੋਣ ਰੈਲੀ 20 ਜਨਵਰੀ ਨੂੰ ਬਰਨਾਲਾ ਵਿਖੇ ਕਰਨ ਜਾ ਰਹੇ ਹਨ। ਜਾਣਕਾਰੀ ਦੇ ਮੁਤਾਬਕ, ਅਰਵਿੰਦ ਕੇਜਰੀਵਾਲ 20 ਜਨਵਰੀ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰ ਬਰਨਾਲਾ ਵਿਚ ਪਹਿਲੀ ਚੋਣ ਰੈਲੀ ਕਰਨਗੇ।

ਪਾਰਟੀ ਵਲੋਂ ਬਰਨਾਲਾ ਰੈਲੀ ਨੂੰ ਵੱਡਾ ਰੂਪ ਦੇਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਕੇਜਰੀਵਾਲ ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ (ਜਗਦੇਵ ਕਲਾਂ) ਦੇ ਹੱਕ ਵਿਚ 2 ਫਰਵਰੀ ਨੂੰ ਰੈਲੀ ਕਰਨਗੇ। ਜਾਣਕਾਰੀ ਮੁਤਾਬਕ, ਕੇਜਰੀਵਾਲ ਜਨਵਰੀ ਦੇ ਅਖ਼ੀਰਲੇ ਹਫ਼ਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸ਼ਹਿਰ ਗੜਸ਼ੰਕਰ ਵਿਚ ਰੈਲੀ ਨੂੰ ਸੰਬੋਧਨ ਕਰਨਗੇ।

ਦੱਸ ਦਈਏ ਕਿ ਅਕਾਲੀ-ਭਾਜਪਾ ਵਲੋਂ ਅੱਜ ਗੁਰਦਾਸਪੁਰ ਵਿਖੇ ਰੱਖੀ ਗਈ ਰੈਲੀ ਵਿਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ। ਮੋਦੀ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ‘ਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਅਤੇ ਕਿਸਾਨਾਂ ਦੇ ਵਿਕਾਸ ਬਾਰੇ ਗੱਲਾਂ ਕੀਤੀਆਂ। ਇਸ ਰੈਲੀ ਵਿਚ ਨਰਿੰਦਰ ਮੋਦੀ ਸਿਰਫ਼ ਭਾਸ਼ਣ ਦੇ ਕੇ ਹੀ ਵਾਪਸ ਪਰਤ ਗਏ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਵਲੋਂ ਪੰਜਾਬ ਨੂੰ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਦੇਣ ਦੀ ਗੱਲ ਨਹੀਂ ਕਹੀ ਗਈ ਪਰ ਸਿਰਫ਼ ਅਪਣੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਹੀ ਨਜ਼ਰ ਆਏ।