ਪੀਐਮ ਮੋਦੀ ਅੱਜ ਜਲੰਧਰ ‘ਚ ਕਰਨਗੇ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੰਜਾਬ ਦੇ ਜਲੰਧਰ......

PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੰਜਾਬ ਦੇ ਜਲੰਧਰ ਵਿਚ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਕਰਨਗੇ। ਇਸ ਸਲਾਨਾ ਸਮਾਗਮ ਵਿਚ ਦੇਸ਼ ਭਰ ਤੋਂ ਆਏ ਸਿਖਰਲੇ ਵਿਗਿਆਨੀ ਚਰਚਾ ਕਰਦੇ ਹਨ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਵਿਗਿਆਨ ਕਾਂਗਰਸ ਦਾ ਥੀਮ ‘‘ਭਵਿੱਖ ਦਾ ਭਾਰਤ - ਵਿਗਿਆਨ ਅਤੇ ਤਕਨੀਕੀ’’ ਹੈ। ਇਸ ਦਾ ਪ੍ਰਬੰਧ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਕੀਤਾ ਜਾ ਰਿਹਾ ਹੈ। ਇਹ ਤਿੰਨ ਤੋਂ ਸੱਤ ਜਨਵਰੀ ਤੱਕ ਚੱਲੇਗਾ।

ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜ ਦਿਨ ਤੱਕ ਚੱਲਣ ਵਾਲੇ ਇਸ ਕਾਂਗਰਸ ਵਿਚ ਵਿਗਿਆਨ ਅਤੇ ਤਕਨੀਕੀ ਨਾਲ ਜੁੜੇ 100 ਤੋਂ ਜਿਆਦਾ ਸਮੇਲਨ ਆਯੋਜਿਤ ਕੀਤੇ ਜਾਣਗੇ ਜਿਥੇ ਡੀਆਰਡੀਓ, ਇਸਰੋਂ,  ਵਿਗਿਆਨ ਅਤੇ ਤਕਨੀਕੀ ਵਿਭਾਗ, ਯੂਜੀਸੀ, ਏਆਈਸੀਟੀਈ ਦੇ ਅਧਿਕਾਰੀ ਹਿੱਸਾ ਲੈਣਗੇ। ਇਸ ਵਿਚ ਬ੍ਰੀਟੇਨ, ਅਮਰੀਕਾ ਅਤੇ ਭਾਰਤ ਦੇ ਕਈ ਪ੍ਰਮੁੱਖ ਵਿਸ਼ਵ ਯੂਨੀਵਰਸਿਟੀ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਹਰਸ਼ ਵਰਧਨ ਅਤੇ ਸਿਮਰਤੀ ਈਰਾਨੀ ਵੀ ਇਸ ਵਿਚ ਹਿੱਸਾ ਲੈਣਗੇ।

ਹਰਸ਼ ਵਰਧਨ ਨੇ ਅਪਣੇ ਸੁਨੇਹਾ ਵਿਚ ਕਿਹਾ ਹੈ, ‘‘ਸਰਕਾਰ ਦਾ ਉਦੇਸ਼ ਵਿਗਿਆਨ ਅਤੇ ਤਕਨੀਕੀ ਦਾ ਮੁਨਾਫ਼ਾ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚਾਉਣਾ ਹੈ। ਵਿਗਿਆਨੀਆਂ ਨੂੰ ਇਕ ਧੁਰੀ ਦੇ ਰੂਪ ਵਿਚ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੇ ਨਵੇਂ ਹੱਲ ਲੱਭਣ ਲਈ ਅਪਣੇ ਮਨ ਅਤੇ ਆਤਮਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਆਮ ਆਦਮੀ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਨਾ ਚਾਹੀਦਾ ਹੈ।’’