ਨਵਜੋਤ ਸਿੱਧੂ ਨੇ ਔਰਤਾਂ ਲਈ ਕੀਤੇ ਵੱਡੇ ਐਲਾਨ, ਹਰ ਮਹੀਨੇ ਔਰਤਾਂ ਨੂੰ ਦਿੱਤੇ ਜਾਣਗੇ 2 ਹਜ਼ਾਰ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਮੈਂ ਪੰਜਾਬ ਮਾਡਲ ਦੀ ਸਭ ਤੋਂ ਖੂਬਸੂਰਤ ਝਲਕ ਦਿਖਾ ਰਿਹਾ ਹਾਂ। ਅਸੀਂ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ।

Navjot Sidhu

ਬਰਨਾਲਾ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਦੌੜ ਰੈਲੀ ਦੌਰਾਨ ਔਰਤਾਂ ਲਈ ਵੱਡੇ ਐਲਾਨ ਕੀਤੇ ਹਨ। ਉਹਨਾਂ ਕਿਹਾ ਕਿ ਮੈਂ ਪੰਜਾਬ ਮਾਡਲ ਦੀ ਸਭ ਤੋਂ ਖੂਬਸੂਰਤ ਝਲਕ ਦਿਖਾ ਰਿਹਾ ਹਾਂ। ਅਸੀਂ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਸਿੱਧੂ ਦੀ ਜ਼ੁਬਾਨ 'ਚੋਂ ਜੋ ਵੀ ਨਿਕਲਿਆ ਹੈ, ਉਸ ਨੂੰ ਪੂਰਾ ਕੀਤਾ ਹੈ।

Navjot Sidhu

ਉਹਨਾਂ ਕਿਹਾ ਕਿ ਪੰਜਾਬ ਮਾਡਲ ਔਰਤਾਂ ਨੂੰ ਉਹਨਾ ਦਾ ਹੱਕ ਦੇਵੇਗਾ। ਪੰਜਾਬ ਮਾਡਲ ਸਿਰਫ ਤਾਂ ਹੀ ਲਾਗੂ ਹੋਵੇਗਾ ਜੇਕਰ ਮਾਫੀਆ ਰਾਜ ਖ਼ਤਮ ਹੋਵੇਗਾ। ਪੰਜਾਬ ਮਾਡਲ ਦੀ ਪਹਿਲੀ ਕਿਰਨ ਘਰ ਬਣਾਉਣ ਵਾਲੀਆਂ ਧੀਆਂ, ਭੈਣਾਂ ਲਈ ਹੈ। ਇਸ ਦੇ ਤਹਿਤ ਔਰਤਾਂ ਨੂੰ ਹਰ ਮਹੀਨੇ 2-2 ਹਜ਼ਾਰ ਰੁਪਏ ਅਤੇ ਸਾਲ ਲਈ 8 ਸਿਲੰਡਰ ਮੁਫ਼ਤ ਦਿੱਤੇ ਜਾਣਗੇ। 5ਵੀਂ ਪਾਸ ਲੜਕੀਆਂ ਨੂੰ 5 ਹਜ਼ਾਰ, 10ਵੀਂ ਪਾਸ ਲੜਕੀਆਂ ਨੂੰ 15 ਹਜ਼ਾਰ ਅਤੇ 12ਵੀਂ ਪਾਸ ਲੜਕੀਆਂ ਨੂੰ 20 ਹਜ਼ਾਰ ਰੁਪਏ ਦਿੱਤੇ ਜਾਣਗੇ।

Navjot Sidhu

ਨਵਜੋਤ ਸਿੱਧੂ ਨੇ ਕਿਹਾ ਕਿ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਸਕੂਟੀ ਅਤੇ ਉਚੇਰੀ ਪੜ੍ਹਾਈ ਲਈ ਟੈਬਲੇਟ ਦਿੱਤੇ ਜਾਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕੁੜੀਆਂ ਦੇ ਨਾਮ ਦੀ ਰਜਿਸਟਰੀ ਮੁਫ਼ਤ ਹੋਵੇਗੀ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਔਰਤਾਂ ਨੂੰ ਬਰਾਬਰ ਹੱਕ ਦਿੱਤੇ ਜਾਣਗੇ। ਖੇਤ ਮਜ਼ਦੂਰੀ ਕਰਨ ਵਾਲੀਆਂ ਔਰਤਾਂ ਨੂੰ 400 ਰੁਪਏ ਦਿਹਾੜੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਪਿੰਡਾਂ ’ਚ ਮਹਿਲਾ ਕਮਾਂਡੋ ਬਟਾਲੀਅਨ ਬਣਾਈ ਜਾਵੇਗੀ, ਕਿਸੇ ਵੀ ਮੁਸ਼ਕਿਲ ਸਮੇਂ ਲੜਕੀਆਂ ਇਸ ਕਮਾਂਡੋ ਬਟਾਲੀਅਨ ਨਾਲ ਸੰਪਰਕ ਕਰ ਸਕਣਗੀਆਂ।