ਗੁਰੂ ਮਨੁੱਖ ਲਈ ਚਾਨਣ ਮੁਨਾਰਾ ਹੈ ਜੋ ਹਮੇਸ਼ਾ ਰੌਸ਼ਨੀ ਦਿੰਦਾ ਹੈ : ਗਿਆਨੀ ਹਰਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਚਾਨਣ ਹੈ ਜੋ ਹਮੇਸ਼ਾ ਰੌਸ਼ਨੀ ਦਿੰਦਾ ਹੈ ਅਤੇ ਹਮੇਸ਼ਾ ਦਿੰਦਾ ਰਹੇਗਾ, ਮਨੁੱਖ ਵੀ ਗੁਰੂ ਦੀ ਸ਼ਰਨ ਵਿਚ ਆ ਕੇ ਉਸ ਦੀਆਂ ਖ਼ੁਸ਼ੀਆਂ ਦਾ ਪਾਤਰ ਬਣ ਸਕਦਾ ਹੈ.....

File Photo

ਸ੍ਰੀ ਮੁਕਤਸਰ ਸਾਹਿਬ  (ਗੁਰਦੇਵ ਸਿੰਘ/ ਰਣਜੀਤ ਸਿੰਘ): ਗੁਰੂ ਚਾਨਣ ਹੈ ਜੋ ਹਮੇਸ਼ਾ ਰੌਸ਼ਨੀ ਦਿੰਦਾ ਹੈ ਅਤੇ ਹਮੇਸ਼ਾ ਦਿੰਦਾ ਰਹੇਗਾ, ਮਨੁੱਖ ਵੀ ਗੁਰੂ ਦੀ ਸ਼ਰਨ ਵਿਚ ਆ ਕੇ ਉਸ ਦੀਆਂ ਖ਼ੁਸ਼ੀਆਂ ਦਾ ਪਾਤਰ ਬਣ ਸਕਦਾ ਹੈ।

ਇਨ੍ਹਾਂ ਵਿਚਾਰਾਂ ਦੀ ਸਾਂਝ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਥਾਨਕ ਕੋਟਕਪੂਰਾ ਰੋਡ 'ਤੇ ਸਥਿਤ ਗੁਰਦਵਾਰਾ ਗੁਰੂ ਅੰਗਦ ਨਗਰ ਵਿਖੇ ਸੰਗਤਾਂ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ ਮੁਕਤ ਮੈਨੇਜਰ ਸਤਪਾਲ ਸਿੰਘ ਕੋਮਲ ਵਲੋਂ ਅਪਣੇ ਪੁੱਤਰਾਂ ਕਾਕਾ ਗਗਨਦੀਪ ਸਿੰਘ ਅਤੇ ਕਾਕਾ ਨਵਦੀਪ ਸਿੰਘ ਦੇ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਪਰਵਾਰਾਂ ਸਮੇਤ ਸ੍ਰੀ ਮੁਕਤਸਰ ਸਾਹਿਬ ਵਿਖੇ ਇਕੱਤਰ ਹੋਣ ਦੀ ਖ਼ੁਸ਼ੀ ਵਿਚ ਰੱਖੇ ਗਏ ਸਹਿਜ ਪਾਠ ਦੇ ਭੋਗ ਸਮੇਂ ਪਾਈ।

ਉਨ੍ਹਾਂ ਕਿਹਾ ਕਿ ਸਾਲਾਂਬਧੀ ਬੰਦ ਪਏ ਮਕਾਨ ਦਾ ਦਰਵਾਜ਼ਾ ਖ੍ਹੋਲਣ 'ਤੇ ਸਾਰੇ ਘਰ ਵਿਚ ਇਕਦਮ ਚਾਨਣ ਹੋ ਜਾਂਦਾ ਹੈ, ਉਸੇ ਤਰ੍ਹਾਂ ਮਨੱਖ ਵੀ ਜਦੋਂ ਗੁਰਮਤਿ ਦੀ ਰੌਸ਼ਨੀ ਪ੍ਰਾਪਤ ਕਰਨੀ ਚਹੁੰਦਾ ਹੈ ਤਾਂ ਬਸ ਅਪਣੇ ਮਨ ਦੀ ਖਿੜਕੀ ਗੁਰੂ ਵੱਲ ਖੋਲ੍ਹਣ ਦੀ ਲੋੜ ਹੈ। ਗੁਰੂ ਤੁਰਤ ਹੀ ਜੀਵ ਦੇ ਜੀਵਣ ਨੂੰ ਰੌਸ਼ਨੀ ਨਾਲ ਭਰ ਦਿੰਦਾ ਹੈ।

ਇਸ ਮੌਕੇ ਗੁਰਦਵਾਰਾ ਕਮੇਟੀ ਦੇ ਮੈਂਬਰ ਭਾਈ ਸੁਰਿੰਦਰ ਸਿੰਘ ਪਨਸਪ ਵਾਲੇ, ਗੁਰਜੀਤ ਸਿੰਘ ਪੱਪੂ, ਪ੍ਰਮਪਾਲ ਸਿੰਘ ਆਰ.ਏ. ਸੁਖਵਿੰਦਰ ਸਿੰਘ, ਮਲਕੀਤ ਸਿੰਘ, ਗ੍ਰੰਥੀ ਰਣਧੀਰ ਸਿੰਘ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਮਾਨਤ ਕੀਤਾ ਗਿਆ।