ਕੁੱਤੇ ਨੇ ਨਿਗਲੀਆਂ ਹੀਰੇ ਦੀਆਂ ਵਾਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ : ਗੁਰੂ ਰਾਮਦਾਸ ਕਾਲੋਨੀ 'ਚ ਇੱਕ ਪਾਲਤੂ ਕੁੱਤੇ ਵੱਲੋਂ ਆਪਣੀ ਮਾਲਕਣ ਦੀਆਂ ਵਾਲੀਆਂ ਨਿਗਲਣ ਦਾ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ...

Dog swallow diamond earrings

ਜਲੰਧਰ : ਗੁਰੂ ਰਾਮਦਾਸ ਕਾਲੋਨੀ 'ਚ ਇੱਕ ਪਾਲਤੂ ਕੁੱਤੇ ਵੱਲੋਂ ਆਪਣੀ ਮਾਲਕਣ ਦੀਆਂ ਵਾਲੀਆਂ ਨਿਗਲਣ ਦਾ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਕੁੱਤੇ ਦਾ ਐਕਸਰਾ ਕਰਵਾਉਣ ਮਗਰੋਂ ਪਤਾ ਲੱਗਾ ਕਿ ਉਸ ਦੇ ਢਿੱਡ ਅੰਦਰ ਹੀਰੇ ਦੀਆਂ ਵਾਲੀਆਂ ਫਸੀਆਂ ਹੋਈਆਂ ਹਨ।
ਜਾਣਕਾਰੀ ਮੁਤਾਬਕ ਪਰਵਾਰ ਦੀ ਮਾਲਕਣ ਨੇ ਆਪਣੇ ਬੈਡਰੂਮ 'ਚ ਹੀਰੇ ਦੀਆਂ ਵਾਲੀਆਂ ਰੱਖੀਆਂ ਹੋਈਆਂ ਸਨ। ਕਈ ਦਿਨਾਂ ਤੋਂ ਉਸ ਨੂੰ ਵਾਲੀਆਂ ਨਹੀਂ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਘਰ ਅੰਦਰ ਕਿਸੇ ਬਾਹਰੀ ਵਿਅਕਤੀ ਦਾ ਜ਼ਿਆਦਾ ਆਉਣਾ-ਜਾਣਾ ਵੀ ਨਹੀਂ ਸੀ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕਿਤੇ ਕੁੱਤੇ ਨੇ ਹੀ ਨਾ ਹੀਰੇ ਦੀਆਂ ਵਾਲੀਆਂ ਨਿਗਲ ਲਈਆਂ ਹੋਣ।
ਪਰਵਾਰ ਕੁੱਤੇ ਨੂੰ ਲੈ ਕੇ ਪਸ਼ੂਆਂ ਦੇ ਡਾਕਟਰ ਕੋਲ ਪੁੱਜਾ, ਜਿੱਥੇ ਡਾਕਟਰ ਨੇ ਕੁੱਤੇ ਦਾ ਐਕਸਰਾ ਕਰਵਾਉਣ ਲਈ ਕਿਹਾ। ਐਕਸਰੇ ਦੀ ਰਿਪੋਰਟ ਵੇਖ ਸਾਰੇ ਹੈਰਾਨ ਰਹਿ ਗਏ। ਵਾਲੀਆਂ ਕੁੱਤੇ ਦੇ ਢਿੱਡ ਦੀਆਂ ਅੰਤੜੀਆਂ 'ਚ ਫਸੀਆਂ ਹੋਈਆਂ ਹਨ। ਹਾਲਾਂਕਿ ਕੁੱਤੇ ਨੂੰ ਕੋਈ ਤਕਲੀਫ਼ ਨਹੀਂ ਹੋ ਰਹੀ।
ਡਾਕਟਰਾਂ ਮੁਤਾਬਕ ਪਾਲਤੂ ਕੁੱਤੇ ਖਿਡੌਣੇ, ਸੋਨੇ ਦੀਆਂ ਵਾਲੀਆਂ, ਅੰਗੂਠੀ ਜਾਂ ਚੇਨ ਆਦਿ ਨਿਗਲ ਲੈਂਦੇ ਹਨ। ਜੇ ਕੁੱਤੇ ਦੀ ਉਮਰ ਘੱਟ ਹੋਵੇ ਤਾਂ ਆਪ੍ਰੇਸ਼ਨ ਕਰ ਕੇ ਸਾਮਾਨ ਸਰੀਰ ਵਿੱਚੋਂ ਕੱਢਿਆ ਜਾ ਸਕਦਾ ਹੈ। ਫਿਲਹਾਲ ਕੁੱਤੇ ਦੀ ਉਮਰ ਜ਼ਿਆਦਾ ਹੈ, ਇਸ ਲਈ ਡਾਕਟਰ ਉਸ ਨੂੰ ਉਲਟੀ ਕਰਵਾਉਣ ’ਤੇ ਜ਼ੋਰ ਦੇ ਰਹੇ ਹਨ।