ਪਿੰਡ ਮੰਗਵਾਲ ਦੀ ਪੰਚਾਇਤ ਨੇ ਅਪਰਾਧ ਅਤੇ ਚੋਰੀਆਂ ਕਰਨ ਵਾਲਿਆਂ ਖ਼ਿਲਾਫ਼ ਪਾਇਆ ਸਖ਼ਤ ਮਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਾਈ, ਹੁੱਲੜਬਾਜ਼ੀ, ਨਸ਼ੇ ਕਰਨ ਅਤੇ ਵੇਚਣ ਵਾਲੇ ਦਾ ਮੂੰਹ ਕਾਲਾ ਕਰ ਕੇ ਲਗਵਾਇਆ ਜਾਵੇਗਾ ਪਿੰਡ ਦਾ ਗੇੜਾ 

Panchayat village mangwal

ਸੰਗਰੂਰ : ਸੰਗਰੂਰ ਦੇ ਪਿੰਡ ਮੰਗਵਾਲ ਦੀ ਪੰਚਾਇਤ ਵੱਲੋਂ ਚੋਰੀਆਂ ਅਤੇ ਅਪਰਾਧਾਂ ਵਿੱਚ ਜੁੜੇ ਲੋਕਾਂ ਲਈ ਸਖ਼ਤੀ ਅਖਤਿਆਰ ਕਰਦਿਆਂ ਵੱਡਾ ਐਲਾਨ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਵਲੋਂ ਇਕ ਮਤਾ ਪਾਸ ਕੀਤਾ ਗਿਆ ਹੈ ਜਿਸ ਤਹਿਤ ਨਸ਼ੇ ਵੇਚਣ, ਨਸ਼ੇ ਕਰਨ, ਲੜਾਈ-ਝਗੜੇ ਵਿਚ ਸ਼ਮੂਲੀਅਤ ਵਾਲੇ ਵਿਅਕਤੀਆਂ ਜਾਂ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਚਿਤਾਵਨੀ ਦਿਤੀ ਗਈ ਹੈ।

ਪੜ੍ਹੋ ਪੂਰੀ ਖ਼ਬਰ :  ਵਿਰੋਧੀਆਂ ਦੇ ਸਵਾਲਾਂ ਦਾ 'ਆਪ' ਵਿਧਾਇਕਾਂ ਨੇ ਦਿੱਤਾ ਜਵਾਬ 'ਅਸੀਂ ਕੰਮ ਕਰਨ 'ਚ ਰੱਖਦੇ ਵਿਸ਼ਵਾਸ, ਕੰਮ ਕਰਨ ਵਾਲਿਆਂ 'ਤੇ ਹੀ ਲਗਦੇ ਨੇ ਇਲਜ਼ਾਮ' 

ਸਰਪੰਚ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਇਕ ਮਤਾ ਪਾਸ ਕੀਤਾ ਗਿਆ ਹੈ ਜਿਸ ਤਹਿਤ ਜੇਕਰ ਕੋਈ ਵਿਅਕਤੀ ਨਸ਼ੇ ਕਰਦਾ, ਵੇਚਦਾ, ਲੜਾਈ ਝਗੜੇ ਵਿਚ ਸ਼ਮੂਲੀਅਤ ਕਰਦਾ ਫੜਿਆ ਗਿਆ ਤਾਂ ਉਸ ਦਾ ਮੂੰਹ ਕਾਲਾ ਕਰ ਕੇ ਪੂਰੇ ਪਿੰਡ ਦਾ ਗੇੜਾ ਲਗਵਾਇਆ ਜਾਵੇਗਾ। ਇਸ ਤੋਂ ਇਲਾਵਾ ਉਸ ਦੇ ਪਰਿਵਾਰ ਨਾਲ ਵੀ ਸਾਰੇ ਨਾਤੇ ਤੋੜ ਲਏ ਜਾਣਗੇ ਅਤੇ ਪੰਚਾਇਤ ਵਲੋਂ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਹਮਾਇਤ ਨਹੀਂ ਕੀਤੀ ਜਾਵੇਗੀ ਸਗੋਂ ਖੁਦ ਪੰਚਾਇਤ ਉਨ੍ਹਾਂ ਦੀ ਸ਼ਿਕਾਇਤ ਕਰੇਗੀ ਅਤੇ ਬਣਦੀ ਕਾਰਵਾਈ ਤਹਿਤ ਸਜ਼ਾ ਵੀ ਦਿਵਾਏਗੀ।

ਪੜ੍ਹੋ ਪੂਰੀ ਖ਼ਬਰ :  ਪ੍ਰਦੇਸ ਵਿਚ ਰਹਿ ਕੇ ਜਜ਼ਬਾਤੀ ਬੰਧਨਾਂ ਅਤੇ ਦੋਸਤੀ ਦੇ ਰਿਸ਼ਤਿਆਂ ਦੀ ਕਹਾਣੀ ਬਿਆਨਦੀ ਫ਼ਿਲਮ "ਏਸ ਜਹਾਨੋਂ ਦੂਰ ਕਿਤੇ ਚਲ ਜਿੰਦੀਏ"

ਸਪੋਰਟਸ ਕਲੱਬ ਦੇ ਮੈਂਬਰ ਗੁਰਿੰਦਰ ਸਿੰਘ ਨੇ ਦੱਸਿਆ ਪਿੰਡ ਮੰਗਵਾਲ 'ਚ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਰਾਰਤੀ ਅਨਸਰ ਸ਼ਰ੍ਹੇਆਮ ਹਥਿਆਰਾਂ ਸਮੇਤ ਘੁੰਮਦੇ ਹਨ ਅਤੇ ਕਿਸੇ ਵਿਅਕਤੀ ਦੀ ਵੀ ਕੁੱਟਮਾਰ ਕਰ ਕੇ ਫ਼ਰਾਰ ਹੋ ਜਾਂਦੇ ਹਨ। ਜਿਸ ਦੇ ਚੱਲਦਿਆਂ ਪੰਚਾਇਤ ਅਤੇ ਪਿੰਡ ਦੇ ਸਾਰੇ ਸੰਗਠਨਾਂ ਵੱਲੋਂ ਸਮੂਹਿਕ ਤੌਰ 'ਤੇ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਬਾਹਰੀ ਵਿਅਕਤੀ ਪਿੰਡ ਦੀ ਕਿਸੇ ਵੀ ਲੜਾਈ 'ਚ ਦਖ਼ਲਅੰਦਾਜੀ ਕਰਦਾ ਹੈ ਜਾਂ ਲੜਾਈ-ਝਗੜਾ ਕਰਦਾ ਹੈ ਤਾਂ ਉਸ ਸ਼ਰਾਰਤੀ ਅਨਸਰ ਦਾ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ 'ਚ ਘੁੰਮਿਆ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਉਸਦੀ ਖ਼ੁਦ ਜਾਂ ਉਸ ਨੂੰ ਬੁਲਾਉਣ ਵਾਲੇ ਪਰਿਵਾਰ ਦੀ ਹੋਵੇਗੀ।