ਜ਼ਿਲ੍ਹੇ ਵਿਚੋਂ ਕਿਸਾਨ ਦੀ ਧੀ ਰਹੀ ਪਹਿਲੇ ਨੰਬਰ ਤੇ
ਜਸ਼ਨਪ੍ਰੀਤ ਨੇ ਕਿਹਾ ਸਕੂਲ ਵਿਚ ਮੈਂ ਚਾਰ ਘੰਟੇ ਅਤੇ ਕੁਝ ਅਪਣੇ ਆਪ ਟਾਈਮ ਲਾ ਕੇ ਪੜ੍ਹਾਈ ਕਰਦੀ ਹਾਂ।
ਪਟਿਆਲਾ: ਜਸ਼ਨਪ੍ਰੀਤ ਕੌਰ ਜੋ ਕਿ ਇਕ ਕਿਸਾਨ ਦੀ ਲੜਕੀ ਹੈ, ਨੇ ਸੈਂਟਰਲ ਬੋਰਡ ਸੈਂਕੰਡਰੀ ਐਜੂਕੇਸ਼ਨ ਦੇ ਸਕੂਲ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਬੋਰਡ ਪ੍ਰੀਖਿਆ ਵਿਚ ਪਟਿਆਲੇ ਜ਼ਿਲ੍ਹੇ ਵਿਚੋਂ 98.2 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਪਹਿਲੇ ਨੰਬਰ ’ਤੇ ਰਹੀ। ਜਸ਼ਨਪ੍ਰੀਤ ਨੇ ਅਕਾਲ ਅਕੈਡਮੀ ਰੀਥ ਖੇਰੀ ਤੋਂ ਹੁਮਿਉਨਟੀ, ਰਾਜਨੀਤੀ ਵਿਗਿਆਨ ਵਿਚੋਂ 100 ਅਤੇ ਅਰਥਸ਼ਾਸਤਰ ਵਿਚ 99 ਨੰਬਰ ਹਾਸਲ ਕੀਤੇ। ਉਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ।
ਮੇਰੀ ਮਿਹਨਤ ਰੰਗ ਲਿਆਈ ਹੈ। ਆਸ਼ਾਨਪ੍ਰੀਤ ਨੇ ਕਿਹਾ ਮੇਰਾ ਸੁਪਨਾ ਵਕੀਲ ਬਣਨ ਦਾ ਹੈ। ਜਸ਼ਨਪ੍ਰੀਤ ਨੇ ਕਿਹਾ ਸਕੂਲ ਵਿਚ ਮੈਂ ਚਾਰ ਘੰਟੇ ਅਤੇ ਕੁਝ ਅਪਣੇ ਆਪ ਟਾਈਮ ਲਾ ਕੇ ਪੜ੍ਹਾਈ ਕਰਦੀ ਹਾਂ। ਮੈਂ ਕਦੇ ਕੋਈ ਟਿਊਸ਼ਨ ਨਹੀਂ ਲਈ। ਸਕੂਲ ਦੀ ਪ੍ਰਿੰਸੀਪਲ ਸ਼ਮਿੰਦਰਪਾਲ ਕੌਰ ਨੇ ਕਿਹਾ ਕਿ ਸਾਡੇ ਕੋਲ ਅਜਿਹੀਆਂ ਸਹੂਲਤਾਂ ਹਨ ਜਿਹਨਾਂ ਨਾਲ ਹਰ ਵਿਦਿਆਰਥੀਆਂ ਨੂੰ ਟਿਊਸ਼ਨ ਲੈਣ ਦੀ ਜ਼ਰੂਰਤ ਨਹੀਂ ਪੈਂਦੀ।
ਭੁਪਿੰਦਰ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਅਨੂਪਿੰਦਰ ਕੌਰ ਨੇ ਬਾਰਵੀਂ ਜਮਾਤ ਚੋਂ 97.8 ਪ੍ਰਤੀਸ਼ਤ ਨਾਲ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਲ ਕੀਤਾ। ਉਸ ਦੇ ਪਿਤਾ ਡਾਕਟਰ ਹਨ। ਉਸ ਦਾ ਕਹਿਣਾ ਹੈ ਕਿ ਮੈਂ ਵੀ ਅਪਣੇ ਪਿਤਾ ਵਾਂਗ ਡਾਕਟਰ ਬਣਨਾ ਚਾਹੁੰਦੀ ਹਾਂ। ਮੈਂ ਸਕੂਲ ਵਿਚ ਚਾਰ ਘੰਟੇ ਦੀ ਸਿਖਲਾਈ ਲੈਂਦੀ ਹਾਂ ਅਤੇ ਤਿੰਨ-ਚਾਰ ਘੰਟੇ ਆਪ ਪੜ੍ਹਦੀ ਹਾਂ। ਮੈਂ ਹੁਣ ਐਮਬੀਬੀਐਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਹਾਂ। ਬੁੱਧ ਦਲ ਪਬਲਿਕ ਸਕੂਲ ਦੀ ਜੇਸਿਕਾ ਜਿੰਦਲ ਕਾਮਰਸ ਵਿਚੋਂ 97.4 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਤੀਜੇ ਸਥਾਨ ’ਤੇ ਰਹੀ।