ਲੱਖਾਂ ਦੀ ਨੌਕਰੀ ਛੱਡ ਇਹ ਨੌਜਵਾਨ ਕਰ ਰਿਹਾ ਆਰਗੈਨਿਕ ਖੇਤੀ, ਹੁਣ ਕਰ ਰਿਹਾ ਇੰਨੀ ਕਮਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੱਥੀ ਕਿਰਤ ਕਰਕੇ ਨੌਜਵਾਨ ਬਣਿਆ ਬਾਕੀਆਂ ਲਈ ਪ੍ਰੇਰਣਾ

organic farming

ਲੁਧਿਆਣਾ (ਧਰਮਿੰਦਰ ਸਿੰਘ) ਸਾਡੀ ਨੌਜਵਾਨ ਪੀੜ੍ਹੀ ਜਿੱਥੇ ਵਿਦੇਸ਼ ਜਾਣ ਲਈ ਪੱਬਾਂ ਭਾਰ ਰਹਿੰਦੀ ਹੈ ਉੱਥੇ ਹੀ ਸਾਡੇ ਅਜਿਹੇ ਨੌਜਵਾਨ ਵੀ ਹਨ ਜੋ ਲੱਖਾਂ ਰੁਪਏ ਦੀ ਨੌਕਰੀ ਛੱਡ ਕੇ ਇਸੇ ਧਰਤੀ ਤੇ ਆਪਣੀ ਹੱਥੀਂ ਕਿਰਤ ਕਰ ਰਹੇ ਹਨ ਅਤੇ ਦੂਜਿਆਂ ਲਈ ਮਿਸਾਲ ਬਣੇ ਹੋਏ ਹਨ।

ਸਮਰਾਲਾ ਵਿਖੇ ਇੱਕ ਨੌਜਵਾਨ ਆਰਗੈਨਿਕ ਖੇਤੀ (organic farming) ਕਰਕੇ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਹੈ। ਇਸ ਨੌਜਵਾਨ ਦੀ ਮਿਹਨਤ ਨੂੰ ਸਲਾਮ ਕਰਨਾ ਹੋਵੇਗਾ ਕਿ ਇਸਨੇ 1 ਕਨਾਲ ਦੀ ਖੇਤੀ ਤੋਂ ਕੰਮ ਸ਼ੁਰੂ ਕੀਤਾ ਸੀ ਜੋਕਿ ਹੁਣ 36 ਏਕੜ ਤੱਕ ਪਹੁੰਚ ਗਿਆ ਹੈ। 

ਸਮਰਾਲਾ ਦੇ ਰਹਿਂਣ ਵਾਲੇ ਵਿਕਰਮਜੀਤ ਸਿੰਘ ਇੱਕ ਨਿੱਜੀ ਬੀਮਾ ਕੰਪਨੀ ਚ 8 ਲੱਖ ਰੁਪਏ ਪੈਕਜ ਤੇ ਨੌਕਰੀ ਕਰਦੇ ਸਨ। ਛੇ ਸਾਲ ਪਹਿਲਾਂ ਵਿਕਰਮਜੀਤ ਸਿੰਘ ਨੇ ਦੇਖਿਆ ਕਿ ਪੰਜਾਬ ਦੇ ਕਿਸਾਨ ਕਣਕ ਤੇ ਜੀਰੀ ਦੇ ਫਸਲੀ ਚੱਕਰ ਚੋਂ ਹੀ ਨਹੀਂ ਨਿਕਲ ਰਹੇ ਹਨ।

ਕਿਸਾਨਾਂ ਲਈ ਮਿਸਾਲ ਬਣਨ ਖਾਤਰ ਵਿਕਰਮਜੀਤ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੀ 1 ਕਨਾਲ ਜਮੀਨ ‘ਚ ਆਰਗੈਨਿਕ ਖੇਤੀ (organic farming) ਸ਼ੁਰੂ ਕੀਤੀ। ਜਿਸਦਾ ਫਾਇਦਾ ਦੇਖ ਕੇ ਆਪਣੀ 2 ਏਕੜ ਜਮੀਨ ਦੇ ਨਾਲ ਨਾਲ 34 ਏਕੜ ਜਮੀਨ ਠੇਕੇ ਤੇ ਲੈ ਕੇ ਹੁਣ 36 ਏਕੜ ਚ ਇਹ ਕਿਸਾਨ ਆਰਗੈਨਿਕ ਖੇਤੀ (organic farming) ਕਰ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕਿਸਾਨ ਨੇ ਕਦੇ ਕਣਕ ਜਾਂ ਜੀਰੀ ਨਹੀਂ ਲਾਈ। 

 ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਟਿਕਰੀ ਬਾਰਡਰ ’ਤੇ ਡਟੇ ਕਿਸਾਨ ਦੀ ਮੌਤ

ਉਥੇ ਹੀ ਵਿਕਰਮਜੀਤ ਸਿੰਘ ਨੇ ਲੋਕਾਂ ਨੂੰ ਆਰਗੈਨਿਕ ਖੇਤੀ (organic farming) ਤੇ ਫਲ ਦੇਣ ਲਈ ਪਿੰਡ ਅੰਦਰ ਰਿਟੇਲ ਕਾਉਂਟਰ ਖੋਲਿਆ ਹੋਇਆ ਹੈ। ਕੁਝ ਹੀ ਦਿਨਾਂ ਚ ਸਮਰਾਲਾ ਵਿਖੇ ਕਾਉਂਟਰ ਖੋਲਿਆ ਜਾਵੇਗਾ ਅਤੇ ਇੱਕ ਸਾਲ ਅੰਦਰ ਪੰਜਾਬ ਦੇ ਹਰ ਸ਼ਹਿਰ ਅੰਦਰ ਕਾਉਂਟਰ ਹੋਵੇਗਾ।

ਵਿਕਰਮ ਨੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇੱਥੇ ਹੀ ਆਰਗੈਨਿਕ ਖੇਤੀ (organic farming) ਵਰਗੇ ਧੰਦੇ ਕਰਕੇ ਆਪਣੀ ਤੇ ਲੋਕਾਂ ਦੀ ਸਿਹਤ ਬਚਾਉਣ ਦੇ ਨਾਲ ਨਾਲ ਸੂਬੇ ਨੂੰ ਖੁਸ਼ਹਾਲ ਬਣਾਇਆ ਜਾਵੇ।

ਇਹ ਵੀ ਪੜ੍ਹੋ: ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਪਕੜ ਕੇ ਪੰਜਾਬ 'ਚ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰੇ ਕੈਪਟਨ