ਫਿਰੋਜ਼ਪੁਰ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਮਿਲੀ ਪਾਕਿਸਤਾਨੀ ਕਿਸ਼ਤੀ, BSF ਨੇ ਸ਼ੁਰੂ ਕੀਤਾ ਸਰਚ ਅਭਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਤਰਰਾਸ਼ਟਰੀਸਰਹੱਦ ਨੇੜੇ ਬਾਰਡਰ ਸਿਕਿਓਰਿਟੀ ਫੋਰਸ (BSF) ਦੇ ਜਵਾਨਾਂ ਨੇ ਪਾਕਿਸਤਾਨ ਤੋਂ ਆਈ ਕਿਸ਼ਤੀ ਬਰਾਮਦ ਕੀਤੀ ਹੈ।

Pakistani boat seized from Ferozepur border

ਫਿਰੋਜ਼ਪੁਰ: ਅੰਤਰਰਾਸ਼ਟਰੀ ਸਰਹੱਦ (Border) ਨੇੜੇ ਬਾਰਡਰ ਸਿਕਿਓਰਿਟੀ ਫੋਰਸ (BSF) ਦੇ ਜਵਾਨਾਂ ਨੇ ਪਾਕਿਸਤਾਨ ਤੋਂ ਆਈ ਕਿਸ਼ਤੀ (Pakistani boat)  ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਬੀ.ਐਸ.ਐਫ. ਨੇ ਇਲਾਕੇ ਵਿਚ ਸਰਚ ਅਭਿਆਨ ਚਲਾ ਦਿੱਤਾ ਹੈ।

ਇਹ ਵੀ ਪੜ੍ਹੋ:  ਸਰਕਾਰੀ ਸਕੂਲਾਂ ਦੇ ਆਨਲਾਈਨ ਸਮਰ ਕੈਂਪ ’ਚ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 3 ਵਜੇ ਹੁਸੈਨੀਵਾਲਾ ਸੈਕਟਰ ਤਹਿਤ ਪੈਂਦੀ ਸ਼ਾਮਕੀ ਚੌਂਕੀ ਨੇੜੇ ਗੰਦੇ ਪਾਣੀ ਦੇ ਨਾਲੇ ਨੇੜੇ ਬੀ.ਐਸ.ਐਫ. (BSF) ਦੀ 136 ਬਟਾਲੀਅਨ ਦੇ ਜਵਾਨਾਂ ਨੂੰ ਗਸ਼ਤ ਦੌਰਾਨ ਕਿਸ਼ਤੀ ਦਿਖਾਈ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਤੁਰੰਤ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਸਬੰਧੀ ਕੇਂਦਰੀ ਅਤੇ ਸੂਬੇ ਦੀ ਖ਼ੁਫ਼ੀਆ ਏਜੰਸੀਆਂ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।

ਬੀਤੇ ਦਿਨ ਹਿੰਦ-ਪਾਕਿ ਸਰਹੱਦ ਤੋਂ ਦੋ ਪਿਸਤੌਲ ਤੇ ਰੌਂਦ ਬਰਾਮਦ

ਇਹ ਵੀ ਪੜ੍ਹੋ: ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ

ਇਸ ਤੋਂ ਪਹਿਲਾਂ ਬੀਤੇ ਦਿਨ ਅੰਮ੍ਰਿਤਸਰ (Amritsar)  ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪੁਲਿਸ ਥਾਣਾ ਰਮਦਾਸ ਅਧੀਨ ਬੀ.ਐਸ.ਐਫ (BSF). ਦੀ ਬੀ.ਓ.ਪੀ. ਪੰਜਗਰਾਈਆਂ ਤੋਂ 73 ਬਟਾਲੀਅਨ ਦੇ ਜਵਾਨਾਂ ਵਲੋਂ ਸਵੇਰੇ 8 ਵਜੇ ਦੇ ਕਰੀਬ ਭਾਰਤ ਪਾਕਿਸਤਾਨ ਸਰਹੱਦ (India-Pakistan border) ਤੋਂ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ 2 ਪਿਸਤੌਲ ਸਮੇਤ ਮੈਗਜ਼ੀਨ ਅਤੇ ਕੁਝ ਰੌਂਦ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ।

ਇਹ ਵੀ ਪੜ੍ਹੋ:  ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ

ਪਿਸਤੌਲ ਸਮੇਤ ਮੈਗਜ਼ੀਨ ਅਤੇ ਕੁਝ ਰੌਂਦ ਦੱਬੇ ਹੋਏ ਮਿਲੇ ਸਨ। ਜਾਣਕਾਰੀ ਮੁਤਾਬਕ ਬੀ.ਐਸ.ਐਫ. ਦੇ ਜਵਾਨਾਂ ਵਲੋਂ ਸਵੇਰੇ ਗਸ਼ਤ ਦੌਰਾਨ 2 ਪਿਸਤੌਲ ਮੈਗਜ਼ੀਨ ਅਤੇ ਕੁਝ ਰੌਂਦ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਕਬਜੇ ’ਚ ਲੈਣ ਤੋਂ ਬਾਅਦ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਅਤੇ ਖੁਫੀਆ ਏਜੰਸੀਆਂ ਵਲੋਂ ਬਰੀਕੀ ਨਾਲ ਖੋਜ ਕੀਤੀ ਜਾ ਰਹੀ ਹੈ।