ਨਸ਼ਾ ਖ਼ਤਮ ਕਰਨ 'ਚ ਕੈਪਟਨ ਸਰਕਾਰ ਫ਼ੇਲ : ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਨਸ਼ਾ ਖ਼ਤਮ ਕਰਨ ਵਿਚ ਕੈਪਟਨ ਸਰਕਾਰ ਪੂਰੀ ਤਰਾਂ ਫ਼ੇਲ ਹੋ ਚੁਕੀ ਹੈ ਅਤੇ ਪੰਜਾਬ ਪੁਲਿਸ ਦੇ ਲੋਕਲ ਮੁਲਾਜ਼ਮ ਨਸ਼ਾ ਤਸਕਰਾਂ ਦੇ ਮਦਦਗਾਰ ਬਣ.....

H. S. Phoolka

ਲੁਧਿਆਣਾ : ਪੰਜਾਬ ਅੰਦਰ ਨਸ਼ਾ ਖ਼ਤਮ ਕਰਨ ਵਿਚ ਕੈਪਟਨ ਸਰਕਾਰ ਪੂਰੀ ਤਰਾਂ ਫ਼ੇਲ ਹੋ ਚੁਕੀ ਹੈ ਅਤੇ ਪੰਜਾਬ ਪੁਲਿਸ ਦੇ ਲੋਕਲ ਮੁਲਾਜ਼ਮ ਨਸ਼ਾ ਤਸਕਰਾਂ ਦੇ ਮਦਦਗਾਰ ਬਣ ਚੁਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਐਚਐਸ ਫੂਲਕਾ ਨੇ ਕੀਤਾ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿਚ 10 ਤੋਂ 12 ਬੱਚੇ ਸੰਥੈਟਿਕ ਨਸ਼ੇ ਦੇ ਆਦੀ ਹੋ ਚੁਕੇ ਹਨ ਜੋ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਲਈ ਖ਼ਤਰੇ ਦੀ ਘੰਟੀ ਹੈ।  

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਅੰਦਰ ਉਨ੍ਹਾਂ ਵਲੋਂ ਪਹਿਲਾਂ ਡਿਸਪੈਂਸਰੀ ਵੈਨ ਚਲਾਈ ਗਈ ਜਿਸ ਉਸੇ ਤਹਿਤ ਹੀ ਹੁਣ ਗਿਆਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਦੂਜੀ ਵੈਨ ਚਲਾਈ ਜਾ ਰਹੀ ਹੈ ਜਿਸ ਵਿਚ ਡਾਕਟਰਾਂ ਦੀ ਟੀਮ ਦਵਾਈਆਂ ਅਤੇ ਕੌਂਸਲਰ ਹੋਣਗੇ। ਜੋ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਦਵਾਈਆਂ ਦੇਣ ਦੇ ਨਾਲ ਕੌਂਸਲਰ ਵੀ ਹੋਣਗੇ।