75 ਫ਼ਲ ਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

113.35 ਕਵਿੰਟਲ ਨਾ ਖਾਣਯੋਗ ਫਲ ਤੇ ਸਬਜ਼ੀਆਂ ਕੀਤੀਆਂ ਨਸ਼ਟ, ਅੰਮ੍ਰਿਤਸਰ ਤੋਂ 40 ਕਵਿੰਟਲ ਨਾ ਖਾਣਯੋਗ ਫਲ ਤੇ ਸਬਜ਼ੀਆਂ ਬਰਾਮਦ

Surprise checks in 75 Fruit and Vegetable Markets

ਚੰਡੀਗੜ੍ਹ: ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡਿਵੀਜ਼ਨ, ਜ਼ਿਲ੍ਹਾ ਤੇ ਮਾਰਕੀਟ ਕਮੇਟੀ ਪੱਧਰ ’ਤੇ ਗਠਿਤ ਕੀਤੀਆਂ ਟੀਮਾਂ ਵਲੋਂ ਅੱਜ ਸੂਬੇ ਵਿਚਲੀਆਂ 75 ਫ਼ਲ ਤੇ ਸਬਜ਼ੀ ਮੰਡੀਆਂ ਵਿਚ ਅਚਨਚੇਤ ਜਾਂਚ ਕੀਤੀ ਗਈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦਿਤੀ। ਸਿਹਤ ਵਿਭਾਗ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵਲੋਂ ਸਾਂਝੇ ਤੌਰ ’ਤੇ ਗਲੇ-ਸੜੇ ਅਤੇ ਗ਼ੈਰ ਕੁਦਰਤੀ ਢੰਗ ਨਾਲ ਪਕਾਏ ਫ਼ਲ ਤੇ ਸਬਜ਼ੀਆਂ (ਨਾ ਖਾਣਯੋਗ) ਲਈ ਮੰਡੀਆਂ ਦੀ ਚੈਕਿੰਗ ਕੀਤੀ ਗਈ।

ਪੰਨੂ ਨੇ ਦੱਸਿਆ ਕਿ ਜਾਂਚ ਦੌਰਾਨ 113.35 ਕਵਿੰਟਲ ਦੇ ਕਰੀਬ ਨਾ-ਖਾਣਯੋਗ ਫ਼ਲ ਤੇ ਸਬਜ਼ੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿਤਾ ਗਿਆ, ਜਿਸ ਵਿਚ 40 ਕਵਿੰਟਲ ਫ਼ਲ ਤੇ ਸਬਜ਼ੀਆਂ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿਚੋਂ ਬਰਾਮਦ ਹੋਈਆਂ। ਫਿਰੋਜ਼ਪੁਰ ਵਿਚ 2.0 ਕਵਿੰਟਲ ਨਾ ਖਾਣਯੋਗ ਫ਼ਲ-ਸਬਜ਼ੀਆਂ, ਬਠਿੰਡਾ ਵਿਚ 2.10 ਕਵਿੰਟਲ ਅੰਬ, 1.5 ਕਵਿੰਟਲ ਪਪੀਤਾ, 1.30 ਕਵਿੰਟਲ ਸਬਜ਼ੀਆਂ, ਰਾਮਪੁਰਾ ਫੂਲ ਤੋਂ 3.1 ਕਵਿੰਟਲ ਫ਼ਲ ਤੇ ਸਬਜ਼ੀਆਂ,

ਫ਼ਰੀਦਕੋਟ ਤੋਂ 0.90 ਕਵਿੰਟਲ ਫ਼ਲ ਤੇ ਸਬਜ਼ੀਆਂ, ਜਗਰਾਉਂ ਤੋਂ 1.65 ਕਵਿੰਟਲ ਫ਼ਲ-ਸਬਜ਼ੀਆਂ, ਮਾਨਸਾ ਤੋਂ 2.0 ਕਵਿੰਟਲ ਫ਼ਲ-ਸਬਜ਼ੀਆਂ, ਸਰਦੂਲਗੜ੍ਹ ਤੋਂ 2.50 ਕਵਿੰਟਲ ਸਬਜ਼ੀਆਂ ਤੇ 0.50 ਕਵਿੰਟਲ ਫ਼ਲ, ਲੁਧਿਆਣਾ ਤੋਂ 0.85 ਕਵਿੰਟਲ ਪਪੀਤਾ, 0.30 ਕਵਿੰਟਲ ਅੰਬ, 1.00 ਕਵਿੰਟਲ ਪਿਆਜ਼ ਅਤੇ 0.47 ਕਵਿੰਟਲ ਟਮਾਟਰ ਬਰਾਮਦ ਹੋਏ ਜਦਕਿ ਖੰਨਾ ਮੰਡੀ ਤੋਂ 1.00 ਕਵਿੰਟਲ ਨਾ ਖਾਣਯੋਗ ਪਪੀਤਾ ਬਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ 7.0 ਕਵਿੰਟਲ ਕੇਲਾ, 1.5 ਕਵਿੰਟਲ ਅਨਾਰ, ਮੋਗਾ ਵਿਚੋਂ 0.50 ਕਵਿੰਟਲ ਪਪੀਤਾ, ਰੂਪਨਗਰ ਤੋਂ 3.60 ਕਵਿੰਟਲ ਸਬਜ਼ੀਆਂ, ਆਨੰਦਪੁਰ ਸਾਹਿਬ ਤੋਂ 1.50 ਕਵਿੰਟਲ ਪਪੀਤਾ, ਬਲਾਚੌਰ ਤੋਂ 7 ਕਵਿੰਟਲ ਸਬਜ਼ੀਆਂ, ਬਟਾਲਾ ਤੋਂ 0.76 ਕਵਿੰਟਲ ਫ਼ਲ-ਸਬਜ਼ੀਆਂ ਅਤੇ ਪਟਿਆਲਾ ਤੋਂ 2.30 ਕਵਿੰਟਲ ਫ਼ਲ-ਸਬਜ਼ੀਆਂ, ਫਗਵਾੜਾ ਤੋਂ 2 ਕਵਿੰਟਲ ਆਲੂ, ਪਾਤੜਾਂ ਤੋਂ 3 ਕਵਿੰਟਲ ਸਬਜ਼ੀਆਂ, ਖ਼ਰੜ ਤੋਂ 50 ਕਿੱਲੋ ਪਪੀਤਾ ਤੇ 10 ਕਿੱਲੋ ਖੁਰਮਾਨੀ,

ਸਬਜ਼ੀ ਮੰਡੀ ਭਵਾਨੀਗੜ੍ਹ ਤੋਂ 25 ਕਿਲੋ ਅੰਬ ਅਤੇ 1 ਕਵਿੰਟਲ ਆਲੂ, ਸੁਨਾਮ ਤੋਂ 1 ਕਵਿੰਟਲ ਅੰਬ, 1 ਕਵਿੰਟਲ ਕੇਲਾ, 50 ਕਿੱਲੋ ਨਿੰਬੂ ਅਤੇ 50 ਕਿੱਲੋ ਟਮਾਟਰ, ਸਰਹਿੰਦ ਤੋਂ 1 ਕਵਿੰਟਲ ਬੰਦ ਗੋਭੀ ਤੇ 2 ਕਵਿੰਟਲ ਲੌਕੀ ਅਤੇ ਮਲੇਰਕੋਟਲਾ ਤੋਂ 3 ਕਵਿੰਟਲ ਨਾ ਖਾਣਯੋਗ ਫ਼ਲ-ਸਬਜ਼ੀਆਂ ਬਰਾਮਦ ਕੀਤੀਆਂ ਗਈਆਂ।