''Lockdown ਦੇ ਸਮੇਂ ਦਾ ਸਰਕਾਰ ਨੇ ਲੋਕਾਂ ਕੋਲੋਂ ਇਕ-ਇਕ ਪੈਸਾ ਵਸੂਲਿਆ''

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਗੱਡੀ ਵਰਤੀ ਹੀ ਨਹੀਂ ਤੇ ਸੜਕਾਂ ਵੀ ਖਾਲ੍ਹੀ ਸਨ ਤਾਂ ਰੋਡ ਟੈਕਸ...

Sangrur Government of Punjab Bhagwant Mann Aam Aadmi Party

ਸੰਗਰੂਰ: ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਅਪਲੋਡ ਕੀਤੀ ਗਈ ਜਿਸ ਵਿਚ ਉਹ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਤੇ ਬੋਲੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਇਹ ਕਹਿ ਕੇ ਬੰਦ ਕਰ ਦਿੱਤੀਆਂ ਗਈਆਂ ਕਿ ਕੋਰੋਨਾ ਬਿਮਾਰੀ ਕਾਰਨ ਸਰਕਾਰ ਦੇ ਖਰਚ ਬਹੁਤ ਵਧ ਗਏ ਹਨ, ਸਰਕਾਰਾਂ ਦੇ ਬਜਟ ਵਧ ਗਏ ਹਨ ਇਸ ਕਰ ਕੇ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰਨੀਆਂ ਪੈਣਗੀਆਂ।

ਭਗਵੰਤ ਮਾਨ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਨੂੰ ਇਸ ਬਿਮਾਰੀ ਦੌਰਾਨ ਕਿਹੜਾ ਘਾਟਾ ਪਿਆ ਹੈ? 23 ਮਾਰਚ ਤੋਂ ਦੁਕਾਨਾਂ ਬੰਦ ਸਨ ਤੇ ਉਸ ਤੋਂ ਬਾਅਦ 23 ਮਈ ਤਕ ਦੁਕਾਨਾਂ ਬੰਦ ਰਹੀਆਂ ਹਨ। ਹੁਣ ਜੂਨ ਵਿਚ ਦੁਕਾਨਾਂ ਨਾ ਦੇ ਬਰਾਬਰ ਹੀ ਖੁੱਲ੍ਹ ਰਹੀਆਂ ਹਨ। ਜਦੋਂ ਦੁਕਾਨਦਾਰਾਂ ਨੇ ਦੁਕਾਨਾ ਖੋਲ੍ਹੀਆਂ ਤਾਂ ਉੱਥੇ ਬੰਦ ਦੁਕਾਨਾਂ ਦੇ ਬਿਲ ਪਏ ਸੀ। ਜਦੋਂ ਦੁਕਾਨਾਂ ਬੰਦ ਹਨ ਜਿੰਦਰੇ ਲਗਾਏ ਹਨ ਤਾਂ ਬਿੱਲ ਕਿਵੇਂ ਬਣ ਗਿਆ।

ਛੋਟੀਆਂ ਦੁਕਾਨਾਂ ਵਾਲਿਆਂ ਨੂੰ 2500 ਬਿੱਲ ਤੇ ਵੱਡੀਆਂ ਦੁਕਾਨਾਂ ਵਾਲਿਆਂ ਨੂੰ 5000 ਬਿੱਲ ਆਇਆ ਹੈ। ਇਸ ਤੋਂ ਇਲਾਵਾ ਟੈਕਸੀਆਂ, ਗੱਡੀਆਂ ਚਲਾਉਣ ਤੇ ਵੀ ਰੋਕ ਲਗਾ ਦਿੱਤੀ ਗਈ। ਉਹਨਾਂ ਵੱਲੋਂ ਵੀ ਕੋਈ ਗੱਡੀਆਂ ਨਹੀਂ ਚਲਾਈਆਂ ਗਈਆਂ। ਜੂਨ ਵਿਚ ਇਜ਼ਾਜ਼ਤ ਦਿੱਤੀ ਗਈ ਹੈ ਕਿ ਉਹ 2 ਸਵਾਰੀਆਂ ਬਿਠਾ ਕੇ ਟੈਕਸੀ ਚਲਾਈ ਜਾ ਸਕਦੀ ਹੈ। ਹੁਣ ਇਹ ਵੀ ਉਸ ਸਮੇਂ ਤੋਂ ਬੰਦ ਪਈਆਂ ਸਨ ਤੇ ਟ੍ਰਾਂਸਪੋਰਟ ਵਿਭਾਗ ਵੱਲੋਂ ਕਿਹਾ ਗਿਆ ਕਿ ਰੋਡ ਟੈਕਸ ਭਰੋ।

ਜਦੋਂ ਗੱਡੀ ਵਰਤੀ ਹੀ ਨਹੀਂ ਤੇ ਸੜਕਾਂ ਵੀ ਖਾਲ੍ਹੀ ਸਨ ਤਾਂ ਰੋਡ ਟੈਕਸ ਕਿਉਂ ਪਰ ਸਰਕਾਰ ਨੇ ਉਹ ਵੀ ਲੈ ਲਿਆ। ਇਸ ਤੋਂ ਇਲਾਵਾ ਬੈਂਕਾਂ ਬੰਦ ਸਨ ਪਰ ਲੋਕਾਂ ਦੇ ਲੋਨ, ਵਹੀਕਲ ਜਾਂ ਹੋਰ ਕਿਸ਼ਤਾਂ ਸਨ ਉਹ ਵੀ ਆਟੋਮੈਟਿਕਲੀ ਕੱਟੀਆਂ ਗਈਆਂ। ਹੋਰ ਤੇ ਹੋਰ ਸਕੂਲ ਵੀ ਬੰਦ ਸਨ ਤੇ ਹੁਣ ਹਾਈਕੋਰਟ ਵੱਲੋਂ ਫ਼ੈਸਲਾ ਸੁਣਾਇਆ ਗਿਆ ਹੈ ਕਿ ਬੰਦ ਸਕੂਲਾਂ ਦੀਆਂ ਫ਼ੀਸਾਂ ਵੀ ਭਰੀਆਂ ਜਾਣਗੀਆਂ।

ਫੈਕਟਰੀਆਂ ਦੀ ਗੱਲ ਕੀਤੀ ਜਾਵੇ ਤਾਂ ਫੈਕਟਰੀਆਂ ਵੀ ਬੰਦ ਸਨ ਪਰ ਉਹਨਾਂ ਦੇ ਵੀ ਬਿਲ ਲਏ ਗਏ। ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਸਰਕਾਰ ਨੇ ਤਾਂ ਸਾਰੇ ਪਾਸਿਓਂ ਗਰੀਬ ਤੋਂ ਪੈਸੇ ਵਸੂਲ ਲਏ ਹਨ ਤੇ ਉਹਨਾਂ ਦਾ ਪੈਸਾ ਕਿੱਥੇ ਖਰਚ ਹੋਇਆ ਹੈ। ਇਹ ਲੋਕਾਂ ਨਾਲ ਸ਼ਰੇਆਮ ਲੁੱਟ ਹੋਈ ਹੈ, ਕੋਰੋਨਾ ਦੇ ਨਾਂ ਤੇ ਲੋਕਾਂ ਦੀਆਂ ਜੇਬਾਂ ਤੇ ਡਾਕੇ ਵੱਜੇ ਹਨ।

ਲੋਕਾਂ ਨੂੰ ਬਾਹਰ ਨਾ ਜਾਣ ਦੇ ਆਦੇਸ਼ ਵੀ ਸਰਕਾਰ ਦੇ ਹੀ ਸਨ ਤੇ ਜਦੋਂ ਲੋਕਾਂ ਨੇ ਲਾਕਡਾਊਨ ਦੀ ਪਾਲਣਾ ਕੀਤੀ ਹੈ ਤਾਂ ਇਸ ਦਾ ਜ਼ੁਰਮਾਨਾ ਨਾ ਲਿਆ ਜਾਵੇ। ਉਹ ਸਰਕਾਰ ਨੂੰ ਇਹੀ ਅਪੀਲ ਕਰਨਗੇ ਕਿ ਲੋਕਾਂ ਤੋਂ ਕੋਈ ਟੈਕਸ ਜਾਂ ਬਿਜਲੀ ਦੇ ਬਿਲ ਨਾ ਲਏ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।