ਥਾਣੇ ਅੱਗੇ ਸ਼ੇਰਨੀ ਵਾਂਗੂੰ ਗਰਜੀ ਨੌਜਵਾਨ ਕੁੜੀ ! ਸ਼ਰੇਆਮ ਦਿੱਤੀ ਵੱਡੀ ਧਮਕੀ !

ਏਜੰਸੀ

ਖ਼ਬਰਾਂ, ਪੰਜਾਬ

ਦਰਅਸਲ ਲੜਕੀ ਦੇ ਮਾਤਾ ਪਿਤਾ ਨਹੀਂ ਹਨ ਤੇ ਉਸ ਦੇ...

Young Girl Protest Front Of Police Station

ਅਜਨਾਲਾ: ਅਜਨਾਲਾ ਵਿਚ ਇਕ ਲੜਕੀ ਜਿਸ ਦਾ ਨਾਮ ਸਤਿੰਦਰ ਕੌਰ ਹੈ ਨੇ ਅਪਣੇ ਸ਼ਰੀਕੇ ਤੇ ਇਲਜ਼ਾਮ ਲਗਾਇ ਹੈ ਕਿ ਉਸ ਦੀ ਜ਼ਮੀਨ ਤੇ ਜ਼ਬਰੀ ਕਬਜ਼ਾ ਕੀਤਾ ਜਾ ਰਿਹਾ ਹੈ। ਉਸ ਵੱਲੋਂ ਥਾਣੇ ਵਿਚ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਅਜੇ ਤਕ ਉਸ ਦੀ ਸੁਣਵਾਈ ਨਹੀਂ ਹੋਈ।

ਦਰਅਸਲ ਲੜਕੀ ਦੇ ਮਾਤਾ ਪਿਤਾ ਨਹੀਂ ਹਨ ਤੇ ਉਸ ਦੇ ਚਾਚੇ-ਤਾਇਆਂ ਵੱਲੋਂ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਉਸ ਦਾ ਪਰਿਵਾਰ ਵੀ ਨਹੀਂ ਹੈ। ਉਹ ਅਕਾਲੀ ਮੈਂਬਰਾਂ ਨੂੰ ਲੈ ਕੇ ਝੁਡੇਰ ਥਾਣੇ ਪਹੁੰਚੀ ਹੈ ਤਾਂ ਕਿ ਉਸ ਦੀ ਸੁਣਵਾਈ ਹੋ ਸਕੇ।

ਸਤਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਾਪਾ ਦੀ ਜ਼ਮੀਨ 2 ਕਨਾਲ 8 ਮਰਲੇ ਉਸ ਦੇ ਨਾਮ ਤੇ ਹੈ। ਉਸ ਦੇ ਤਾਏ ਨੇ ਜ਼ਬਰਦਸਤੀ ਕਬਜ਼ਾ ਬਲਦੇਵ ਸਿੰਘ ਨੂੰ ਕਰਵਾਇਆ ਹੈ। ਬਲਦੇਵ ਸਿੰਘ ਦਾ ਰਿਸ਼ਤੇਦਾਰ ਥਾਣਾ ਝੰਡੇਰ ਵਿਚ ਏਐਸਆਈ ਲੱਗਿਆ ਹੋਇਆ ਹੈ ਤੇ ਉਸ ਦੀ ਸਪੋਰਟ ਨਾਲ ਹੀ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਤੇ ਉਹਨਾਂ ਨਾਲ ਧੱਕਾ।

ਇਹ ਸਾਰਾ ਕੁੱਝ ਪੁਲਿਸ ਦੀ ਸਹਿਮਤੀ ਨਾਲ ਹੀ ਹੋ ਰਿਹਾ ਹੈ। ਉਸ ਦਾ ਚਾਚਾ ਤੇ ਤਾਇਆ ਪੱਕੇ ਕਾਂਗਰਸੀ ਹਨ ਤੇ ਉਹ ਅਕਾਲੀ ਇਸ ਲਈ ਵੀ ਪਾਰਟੀਬਾਜ਼ੀ ਚਲ ਰਹੀ ਹੈ। ਉੱਥੇ ਹੀ ਸੁਰਿੰਦਰ ਕੌਰ ਦੀ ਦਾਦੀ ਦਾ ਕਹਿਣਾ ਹੈ ਕਿ ਉਹਨਾਂ ਦੇ ਪਸ਼ੂਆਂ ਵਾਲੇ ਕਮਰੇ ਤੇ ਖੁਰਲੀਆਂ ਵੀ ਢਾਹ ਦਿੱਤੀਆਂ ਗਈਆਂ ਹਨ ਤੇ ਉਹਨਾਂ ਨੂੰ ਗਾਲ੍ਹਾਂ ਵੀ ਕੱਢੀਆਂ ਜਾਂਦੀਆਂ ਹਨ।

ਉਸ ਨੂੰ ਉਸ ਦੇ ਪੁੱਤ ਉਸ ਦੀ ਪੋਤੀ ਨਾਲ ਨਹੀਂ ਰਹਿਣ ਦਿੰਦੇ। ਉਹ ਜਿੰਨੀਆਂ ਵੀ ਸ਼ਿਕਾਇਤਾਂ ਕਰਵਾਉਂਦੇ ਹਨ ਉਹਨਾਂ ਤੇ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਹਨਾਂ ਨੂੰ ਮੁੜ ਵਾਪਸ ਭੇਜ ਦਿੱਤਾ ਜਾਂਦਾ ਹੈ। ਅਕਾਲੀ ਹਲਕਾ ਇੰਚਾਰਜ ਵੱਲੋਂ ਕਿਹਾ ਗਿਆ ਕਿ ਅੱਜ ਉਹ ਥਾਣੇ ਪਹੁੰਚੇ ਹਨ ਤੇ ਉਹਨਾਂ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ ਕਿ ਉਹਨਾਂ ਨੂੰ ਇਕ ਹਫ਼ਤੇ ਦੇ ਵਿਚ-ਵਿਚ ਇਨਸਾਫ਼ ਦਵਾਇਆ ਜਾਵੇ।

ਅਜਿਹਾ ਨਾ ਹੋਣ ਤੇ ਉਹਨਾਂ ਵੱਲੋਂ ਧਰਨਾ ਲਗਾਇਆ ਜਾਵੇਗਾ। ਉਹ ਜਿੱਥੋਂ ਤਕ ਹੋ ਸਕੇ ਪਹੁੰਚ ਕਰਨਗੇ ਤੇ ਉਸ ਨੂੰ ਇਨਸਾਫ਼ ਦਿਵਾਉਣਗੇ। ਉੱਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਰੀ ਜਾਂਚ ਪੜਤਾਲ ਕਰ ਕੇ ਲੜਕੀ ਨੂੰ ਇਨਸਾਫ਼ ਦਵਾਇਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।