ਹਾਕਮ ਸਿੰਘ ਭੱਠਲ ਦੇ ਇਲਾਜ ਲਈ ਰਾਜਵਰਧਨ ਰਾਠੌਰ ਵੱਲੋਂ 10 ਲੱਖ ਦੀ ਮਦਦ
ਲੀਵਰ ਅਤੇ ਕਿਡਨੀ ਦੀ ਰੋਗ ਦੇ ਕਾਰਨ ਜ਼ਿੰਦਗੀ ਅਤੇ ਮੌਤ ਦੇ ਵਿਚ ਜੂਝ ਰਹੇ ਸ਼ਹਿਰ ਦੇ ਇੱਕ ਨਿਜੀ ਹਸਪਤਾਲ ਵਿਚ ਇਲਾਜ ਅਧੀਨ ਏਸ਼ੀਅਨ ਗੋਲਡ ਮੈਡਲਿਸਟ
Hakam Singh Bhattal
ਬਰਨਾਲਾ, ਲੀਵਰ ਅਤੇ ਕਿਡਨੀ ਦੀ ਰੋਗ ਦੇ ਕਾਰਨ ਜ਼ਿੰਦਗੀ ਅਤੇ ਮੌਤ ਦੇ ਵਿਚ ਜੂਝ ਰਹੇ ਸ਼ਹਿਰ ਦੇ ਇੱਕ ਨਿਜੀ ਹਸਪਤਾਲ ਵਿਚ ਇਲਾਜ ਅਧੀਨ ਏਸ਼ੀਅਨ ਗੋਲਡ ਮੈਡਲਿਸਟ ਅਤੇ ਧਿਆਨ ਚੰਦ ਅਵਾਰਡ ਜੇਤੂ 64 ਸਾਲ ਦੇ ਐਥਲੀਟ ਹਾਕਮ ਸਿੰਘ ਭੱਠਲ ਦੇ ਇਲਾਜ ਲਈ ਮਦਦ ਦੇ ਹੱਥ ਅੱਗੇ ਵਧਣ ਲੱਗੇ ਹਨ। ਹਾਕਮ ਸਿੰਘ ਭੱਠਲ ਦੇ ਬੀਮਾਰ ਹੋਣ ਅਤੇ ਇਲਾਜ ਕਰਵਾਉਣ ਤੋਂ ਅਸਮਰਥ ਪਰਿਵਾਰ ਵਲੋਂ ਮਾਮਲਾ ਪਰਗਟ ਕਰਨ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਹਾਕਮ ਸਿੰਘ ਭੱਠਲ ਦੇ ਇਲਾਜ ਲਈ 10 ਲੱਖ ਰੁਪਏ ਦੀ ਮਦਦ ਦਾ ਟਵਿਟ ਦੇ ਜ਼ਰੀਏ ਐਲਾਨ ਕਰ ਦਿੱਤਾ ਹੈ।