ਸ਼ਰਾਬ ਵੇਚਣ ਵਾਲੀ ਕਹਿੰਦੀ ਸੀ, ਮੈਨੂੰ ਨੀਂ ਰੋਕ ਸਕਦੇ ਮੈਂ ਪੁਲਿਸ ਨੂੰ ਪੈਸੇ ਭਰਦੀ ਹਾਂ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਮੰਗ ਰੱਖੀ ਸੀ ਕਿ ਜਿਹੜੇ ਨਸ਼ਾ ਵੇਚਦੇ ਹਨ...

Amritsar Woman Punjab India Punjab Politics

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲੋਕਾਂ ਵਿਚ ਵੱਡੀ ਗਿਣਤੀ ਵਿਚ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਕਅੰਮ੍ਰਿਤਸਰ ਦੇ ਪਿੰਡ ਮੁਛਲ ਵਿਚ ਲੋਕਾਂ ਨੇ ਧਰਨਾ ਲਗਾਇਆ ਹੋਇਆ ਹੈ। ਉੱਥੋਂ ਦੇ ਗੁਰਨਾਮ ਸਿੰਘ ਦਾਊਦ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸੈਕਟਰੀ ਨੇ ਦਸਿਆ ਕਿ ਉਹਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਸਨ ਉਹ ਹੁਣ ਮੰਨ ਲਈਆਂ ਗਈਆਂ ਹਨ।

ਉਹਨਾਂ ਮੰਗ ਰੱਖੀ ਸੀ ਕਿ ਜਿਹੜੇ ਨਸ਼ਾ ਵੇਚਦੇ ਹਨ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ। ਇਸ ਪਿੰਡ ਵਿਚ ਜਿਹੜੀ ਔਰਤ ਸ਼ਰਾਬ ਵੇਚਦੀ ਸੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਰ ਪਰਿਵਾਰ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦੀ ਵੀ ਗੱਲ ਆਖੀ ਹੈ ਤੇ ਉਹਨਾਂ ਨੂੰ ਪੈਨਸ਼ਨਾਂ ਵੀ ਲਗਾਈਆਂ ਜਾਣਗੀਆਂ। ਜਿਹੜੇ ਪਰਿਵਾਰ ਨਸ਼ਾ ਵੇਚ ਰਹੇ ਸਨ ਉਹਨਾਂ ਨੂੰ 20 ਸਾਲ ਹੋ ਚੁੱਕੇ ਹਨ ਪਰ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ।

ਉੱਥੇ ਹੀ ਉਹਨਾਂ ਕਿਹਾ ਕਿ ਨਸ਼ੇ ਦੀ ਪੰਜਾਬ ਵਿਚ ਸਪਲਾਈ ਸਰਕਾਰਾਂ, ਪ੍ਰਸ਼ਾਸਨ ਦੀ ਸ਼ੈਅ ਤੇ ਹੀ ਸੰਭਵ ਹੈ ਜੇ ਇਹ ਠੱਲ ਪਾ ਲੈਣ ਤਾਂ ਪੰਜਾਬ ਵਿਚ ਨਸ਼ਾ ਬੰਦ ਹੀ ਹੋ ਜਾਵੇਗਾ। ਦਸ ਦਈਏ ਕਿ  ਜ਼ਹਿਰੀਲੀ ਸ਼ਰਾਬ ਨਾਲ ਹੋਈ ਵੱਡੀ ਗਿਣਤੀ 'ਚ ਮੌਤਾਂ ਨੇ ਜਿੱਥੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਹੀ ਪੁਲਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪਾ ਦਿੱਤੀਆਂ ਹਨ।

ਇਸ ਮਾਮਲੇ ਵਿਚ ਭਾਵੇਂ ਮੁੱਖ ਮੰਤਰੀ ਵਲੋਂ ਜਾਂਚ ਕਮੇਟੀ ਬਣਾਈ ਗਈ ਹੈ ਪਰ ਜਾਂਚ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਸ ਮਾਮਲੇ 'ਚ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਜ਼ਹਿਰੀਲੀ ਸ਼ਰਾਬ ਵਿਚ ਡੀ-ਨੇਚਰਡ ਸਪਰਿਟ ਦੇ ਸੰਕੇਤ ਮਿਲੇ ਹਨ। ਡੀ-ਨੇਚਰਡ ਸਪਰਿਟ ਦੀ ਵਰਤੋਂ ਆਮ ਤੌਰ 'ਤੇ ਪੇਂਟ ਅਤੇ ਹਾਰਡਵੇਅਰ ਉਦਯੋਗ ਵਿਚ ਕੀਤੀ ਜਾਂਦੀ ਹੈ।

ਫਿਲਹਾਲ ਏਜੰਸੀਆਂ ਮਿਲ ਕੇ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਲੋਕਾਂ ਦੀ ਮੌਤ ਦਾ ਕਾਰਣ ਬਣੀ ਜ਼ਹਿਰੀਲੀ ਸ਼ਰਾਬ ਨੂੰ ਕੈਮੀਕਲ ਪਰੀਖਣ ਲਈ ਫੌਰੈਂਸਿਕ ਲੈਬ 'ਚ ਭੇਜਿਆ ਗਿਆ ਹੈ। ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਜ਼ਹਿਰੀਲੀ ਸ਼ਰਾਬ ਦੀ ਅਸਲ ਸੱਚਾਈ ਸਾਹਮਣੇ ਆ ਸਕੇਗੀ।

 ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿਚ ਸ਼ਨੀਵਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ 46 ਹੋਰ ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਦੀਆਂ ਮੌਤਾਂ ਦਾ ਅੰਕੜਾ ਮਿਲਾ ਕੇ ਹੁਣ ਤੱਕ ਕੁੱਲ 87 ਲੋਕ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋ ਚੁੱਕੇ ਹਨ। ਸਭ ਤੋਂ ਵੱਧ 64 ਮੌਤਾਂ ਇਕੱਲੇ ਤਰਨਤਾਰਨ ਵਿਚ ਹੋਈਆਂ ਹਨ, ਜਦਕਿ ਅੰਮ੍ਰਿਤਸਰ ਦੇਹਾਤੀ ਵਿਚ 12 ਅਤੇ ਬਟਾਲਾ ਵਿਚ 11 ਵਿਅਕਤੀਆਂ ਨੇ ਜਾਨ ਗੁਆਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।