ਸਿੱਧੂ ਦੀ ਦਲਿਤ ਲੀਡਰਸ਼ਿਪ ਨਾਲ ਬੈਠਕ, ਦਲਿਤ ਮਸਲਿਆਂ ਦੇ ਹੱਲ ਲਈ ਵਿਆਪਕ ਕਦਮ ਚੁੱਕਣ ਦੀ ਯੋਜਨਾ ਬਣਾਈ
ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਨਵਜੋਤ ਸਿੰਘ ਸਿੱਧੂ ਕਾਫੀ ਸਰਗਰਮ ਦਿਖਾਈ ਦੇ ਰਹੇ ਹਨ।
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਨਵਜੋਤ ਸਿੰਘ ਸਿੱਧੂ ਕਾਫੀ ਸਰਗਰਮ ਦਿਖਾਈ ਦੇ ਰਹੇ ਹਨ। ਇਸ ਦੇ ਚਲਦਿਆਂ ਅੱਜ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ (ਚੰਡੀਗੜ੍ਹ) ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵੱਲੋਂ ਆਯੋਜਿਤ ਬੈਠਕ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਦੀ ਪੰਜਾਬ ਕਾਂਗਰਸ ਲੀਡਰਸ਼ਿਪ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਡੂੰਘੀ ਵਿਚਾਰ-ਚਰਚਾ ਕੀਤੀ।
ਹੋਰ ਪੜ੍ਹੋ: ਉਮਰ ਅਬਦੁੱਲਾ ਦਾ ਬਿਆਨ- ਜੰਮੂ-ਕਸ਼ਮੀਰ 'ਚ ਜੋ ਵਿਕਾਸ ਹੋਇਆ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਇਆ
ਨਵਜੋਤ ਸਿੱਧੂ ਨਾਲ 3 ਘੰਟੇ ਤੱਕ ਚੱਲੀ ਇਸ ਬੈਠਕ ਵਿਚ 20 ਮੰਤਰੀਆਂ/ਵਿਧਾਇਕਾਂ ਨੇ ਪੰਜਾਬ ਦੇ ਦਲਿਤ ਭਾਈਚਾਰੇ ਦੀ ਭਲਾਈ ਵਾਸਤੇ ਲੋੜੀਂਦੇ ਹਰ ਪ੍ਰੋਗਰਾਮ ਅਤੇ ਨੀਤੀ ਬਾਰੇ ਵਿਸਥਾਰ ਵਿਚ ਆਪੋ-ਆਪਣੇ ਵਿਚਾਰ ਰੱਖੇ। ਇਸ ਬੈਠਕ ਵਿਚ ਦਲਿਤ ਭਾਈਚਾਰੇ ਦੀ ਹਰੇਕ ਮੰਗ ਅਤੇ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਦਲਿਤ ਭਾਈਚਾਰੇ ਦੇ ਮਸਲਿਆਂ ਦੇ ਹੱਲ ਲਈ ਵਿਆਪਕ ਕਦਮ ਚੁੱਕਣ ਦੀ ਯੋਜਨਾ ਬਣਾਈ ਗਈ।
ਹੋਰ ਪੜ੍ਹੋ: 15 ਅਗਸਤ ਨੂੰ ਮੁੱਖ ਮਹਿਮਾਨ ਹੋਵੇਗੀ ਭਾਰਤੀ ਉਲੰਪਿਕ ਟੀਮ, ਲਾਲ ਕਿਲ੍ਹੇ 'ਤੇ ਸੱਦਾ ਦੇਣਗੇ ਪੀਐਮ ਮੋਦੀ
ਨਵਜੋਤ ਸਿੱਧੂ ਨੇ 18 ਨੁਕਤੀ ਏਜੰਡੇ ਨੂੰ ਪੂਰਾ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਦਲਿਤ ਭਾਈਚਾਰੇ ਲਈ ਕੀਤੇ ਹੋਏ ਵਾਅਦਿਆਂ ਤੋਂ ਵੀ ਵੱਧ ਕੰਮ ਜਿੰਨੀ ਜਲਦੀ ਹੋ ਸਕੇ ਕਰਨਗੇ।
ਹੋਰ ਪੜ੍ਹੋ: ਸਦਨ ਵਿਚ ਵਿਰੋਧੀ ਮੈਂਬਰਾਂ ਦਾ ਵਤੀਰਾ ਸੰਵਿਧਾਨ, ਸੰਸਦ ਅਤੇ ਜਨਤਾ ਦਾ ਅਪਮਾਨ- PM ਮੋਦੀ
ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ, ਕੁਲਜੀਤ ਸਿੰਘ ਨਾਗਰਾ, ਵਿਧਾਇਕ ਅੰਗਦ ਸੈਣੀ, ਵਿਧਾਇਕ ਦਰਸ਼ਨ ਲਾਲ ਮੰਗੂਪੁਰ ਅਤੇ ਸਥਾਨਕ ਲੀਡਰਸ਼ਿਪ ਨਾਲ ਮਿਲ ਸ਼ਹੀਦ ਭਗਤ ਸਿੰਘ ਨਗਰ ਦੇ ਹਰੇਕ ਬਲਾਕ ਦੇ ਕਾਂਗਰਸੀ ਵਰਕਰਾਂ ਨਾਲ ਕੇ 2 ਘੰਟੇ ਲੰਬੀ ਬੈਠਕ ਕੀਤੀ।