ਪੀਵੀ ਸਿੰਧੂ ਦੀਆਂ ਗੱਲਾਂ ਸੁਣ ਕੇ ਰੋ ਪਈ ਤਾਈ ਜੁ ਯਿੰਗ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਭਾਵੁਕ ਪੋਸਟ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦੀ ਮਹਿਲਾ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਭਾਰਤ ਲਈ ਦੋ-ਦੋ ਉਲੰਪਿਕ ਤਮਗੇ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ ਹੈ।

PV Sindhu's Sincere Encouragement Made Me Cry, Says Tai Tzu Ying

ਨਵੀਂ ਦਿੱਲੀ: ਭਾਰਤ ਦੀ ਮਹਿਲਾ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਭਾਰਤ ਲਈ ਦੋ-ਦੋ ਉਲੰਪਿਕ ਤਮਗੇ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ ਹੈ। ਬੈਡਮਿੰਟਨ ਸਿੰਗਲ ਵਿਚ ਕਾਂਸੀ ਦਾ ਤਮਗਾ ਜਿੱਤਣ ਤੋਂ ਪਹਿਲਾਂ ਸਿੰਧੂ ਨੂੰ ਸੈਮੀ ਫਾਈਨਲ ਵਿਚ ਹਾਰ ਮਿਲੀ ਸੀ। ਉਹਨਾਂ ਨੂੰ ਚਾਈਨੀਜ਼ ਤਾਇਪੇ ਦੀ ਤਾਈ ਜੁ ਯਿੰਗ ਨੇ ਹਰਾਇਆ ਸੀ।  ਮੈਡਲ ਸੈਰੇਮਨੀ ਤੋਂ ਬਾਅਦ ਸਿੰਧੂ ਨੇ ਯਿੰਗ ਦੇ ਨਾਲ ਜੋ ਕੀਤਾ, ਉਸ ਤੋਂ ਯਿੰਗ ਬੇਹੱਦ ਪ੍ਰਭਾਵਿਤ ਹੋਈ ਹੈ।

ਹੋਰ ਪੜ੍ਹੋ: ਮਹਿੰਗਾਈ ਦੀ ਮਾਰ: ਫਿਰ ਮਹਿੰਗਾ ਹੋਇਆ ਗੈਸ ਸਿਲੰਡਰ, ਕੀਮਤਾਂ ਵਿਚ 73.50 ਰੁਪਏ ਦਾ ਵਾਧਾ

ਦਰਅਸਲ ਬੈਡਮਿੰਟਨ ਵਿਚ ਗੋਲਡ ਦੀ ਦਾਅਵੇਦਾਰ ਮੰਨੀ ਗਈ ਯਿੰਗ ਨੂੰ ਫਾਈਨਲ ਮੁਕਾਬਲੇ ਵਿਚ ਚਾਈਨਾ ਦੀ ਚੇਨ ਯੂ ਫੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਹਨਾਂ ਨੂੰ ਸਿਲਵਰ ਮੈਡਲ ਤੋਂ ਸੰਤੁਸ਼ਟ ਹੋਣਾ ਪਿਆ ਅਤੇ ਯਿੰਗ ਦਾ ਦਾਅਵਾ ਹੈ ਕਿ ਮੈਡਲ ਸੈਰੇਮਨੀ ਪੂਰੀ ਹੋਣ ਤੋਂ ਬਾਅਦ ਪੀਵੀ ਸਿੰਧੂ ਨੇ ਉਹਨਾਂ ਦਾ ਹੌਂਸਲਾ ਵਧਾਇਆ ਸੀ।

ਹੋਰ ਪੜ੍ਹੋ: ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਅਕਾਲੀ ਦਲ ਛੱਡ BJP ‘ਚ ਸ਼ਾਮਲ

ਇਸ ਬਾਰੇ ਤਾਈ ਜੁ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਮੈਚ ਤੋਂ ਬਾਅਦ ਮੈਂ ਅਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਸੀ। ਬਾਅਦ ਵਿਚ ਸਿੰਧੂ ਦੌੜੀ ਅਤੇ ਉਸ ਨੇ ਮੈਨੂੰ ਗਲੇ ਲਗਾ ਲਿਆ, ਮੇਰੇ ਚਿਹਰਾ ਅਪਣੇ ਹੱਥਾਂ ਵਿਚ ਲੈ ਕੇ ਕਿਹਾ, ਮੈਨੂੰ ਪਤਾ ਹੈ ਕਿ ਤੁਸੀਂ ਬੇਚੈਨ ਹੋ ਅਤੇ ਤੁਸੀਂ ਬਹੁਤ ਵਧੀਆ ਰਹੇ, ਪਰ ਅੱਜ ਤੁਹਾਡਾ ਦਿਨ ਨਹੀਂ ਸੀ। ਫਿਰ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ ਅਤੇ ਕਿਹਾ ਕਿ ਉਹ ਇਸ ਬਾਰੇ ਸਭ ਕੁਝ ਜਾਣਦੀ ਹੈ’।

ਹੋਰ ਪੜ੍ਹੋ: ਗੁਜਰਾਤ ਦੇ 1101 ਹਸਪਤਾਲਾਂ ‘ਚ ਨਹੀਂ ਹਨ ਅੱਗ ਸੁਰੱਖਿਆ ਦੇ ਪ੍ਰਬੰਧ, SC ‘ਚ ਅੱਜ ਹੋ ਸਕਦੀ ਸੁਣਵਾਈ

ਤਾਈ ਜੁ ਨੇ ਅੱਗੇ ਲਿਖਿਆ, 'ਉਸ ਸੱਚੀ ਹੱਲਾਸ਼ੇਰੀ ਨੇ ਮੈਨੂੰ ਰੁਆ ਦਿੱਤਾ। ਮੈਂ ਸੱਚਮੁੱਚ ਬਹੁਤ ਦੁਖੀ ਸੀ ਕਿਉਂਕਿ ਮੈਂ ਬਹੁਤ ਕੋਸ਼ਿਸ਼ ਕੀਤੀ। ਤੁਹਾਡੇ ਸਮਰਥਨ ਅਤੇ ਉਤਸ਼ਾਹ ਲਈ ਦੁਬਾਰਾ ਧੰਨਵਾਦ। ਹੁਣ ਤੱਕ ਮੇਰੇ ਨਾਲ ਚੱਲਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ’। ਦੱਸ ਦਈਏ ਕਿ ਸਿੰਧੂ ਨੂੰ ਸੈਮੀਫਾਈਨਲ ਵਿਚ ਤਾਈ ਜੁ ਨੇ ਹੀ ਮਾਤ ਦਿੱਤੀ ਸੀ। ਇਸ ਹਾਰ ਤੋਂ ਬਾਅਦ ਕਾਂਸੀ ਤਮਗੇ ਲਈ ਸਿੰਧੂ ਦਾ ਮੁਕਾਬਲਾ ਚੀਨ ਦੀ ਹਿ ਬਿੰਗਜਿਯਾਓ ਨਾਲ ਹੋਇਆ। ਇਸ ਮੈਚ ਵਿਚ ਸਿੰਧੂ ਨੇ 21-13, 21-15 ਨਾਲ ਜਿੱਤ ਦਰਜ ਕੀਤੀ ਸੀ।

ਹੋਰ ਪੜ੍ਹੋ: Tokyo Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ