ਮੋਹਾਲੀ ਦੀ ਸੀਰਤ ਗਿੱਲ ਨੇ 10ਵੀਂ CBSE ਦੇ ਨਤੀਜਿਆਂ 'ਚ ਹਾਸਲ ਕੀਤੇ 95 ਫੀਸਦੀ ਅੰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਰਤ ਗਿੱਲ ਨੇ ਸੀ ਬੀ ਐਸ ਈ ਬੋਰਡ ਵਲੋਂ ਅੱਜ ਐਲਾਨੇ ਗਏ ਨਤੀਜਿਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ 95 ਫੀਸਦੀ ਅੰਕ ਹਾਸਲ ਕੀਤੇ ਹਨ।

Sirat Gill from Mohali scored 95% marks in 10th CBSE results

ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈ): ਲਰਨਿੰਗ ਪਾਥ ਸਕੂਲ, ਸੈਕਟਰ 67 ਦੀ ਵਿਦਿਆਰਥਣ ਸੀਰਤ ਗਿੱਲ ਨੇ ਸੀ ਬੀ ਐਸ ਈ ਬੋਰਡ ਵਲੋਂ ਅੱਜ ਐਲਾਨੇ ਗਏ ਨਤੀਜਿਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ 95 ਫੀਸਦੀ ਅੰਕ ਹਾਸਲ ਕੀਤੇ ਹਨ।

 

ਸੀਰਤ ਗਿੱਲ ਦੇ ਪਿਤਾ ਰਾਜਪਾਲ ਸਿੰਘ ਗਿੱਲ ਪੰਜਾਬ ਪੁਲਿਸ ਵਿਚ ਇੰਸਪੈਕਟਰ ਹਨ। ਉਹ ਇਸ ਵੇਲੇ ਥਾਣਾ ਬਲੌਂਗੀ ਦੇ ਐਸ ਐਚ ਓ ਵਜੋਂ ਸੇਵਾ ਨਿਭਾ ਰਹੇ ਹਨ। ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਸੀਰਤ ਗਿੱਲ ਆਪਣੇ ਸਕੂਲ ਦੀ ਪੜ੍ਹਾਈ ਦੌਰਾਨ ਪ੍ਰਾਈਮਰੀ, ਮਿਡਲ ਅਤੇ ਸੈਕੰਡਰੀ ਕਲਾਸਾਂ ਦੌਰਾਨ ਸਕੂਲ ਕੈਪਟਨ ਵਜੋਂ ਜ਼ਿੰਮੇਵਾਰੀ ਨਿਭਾਉਂਦੀ ਆ ਰਹੀ ਹੈ।

 

ਸੀਰਤ ਗਿੱਲ ਸਾਫਟਵੇਅਰ ਡਿਜ਼ਾਈਨਰ ਕਮ ਗ੍ਰਾਫਿਕ ਡਿਜ਼ਾਈਨਿੰਗ ਇੰਜੀਨੀਅਰਿੰਗ ਦੇ ਖੇਤਰ ਵਿਚ ਕਰੀਅਰ ਬਣਾਉਣ ਦੀ ਇੱਛਾ ਰੱਖਦੀ ਹੈ। ਉਹ ਇਸ ਸਮੇਂ ਲਰਨਿੰਗ ਪਾਥ ਸਕੂਲ ਵਿਚ ਵਿਗਿਆਨ ਵਿਚ 11ਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਹੈ। ਦੱਸ ਦਈਏ ਕਿ ਸੀਰਤ ਗਿੱਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ।