ਅਮਰੀਕਾ : 26 ਸਾਲਾ ਪੰਜਾਬੀ ਗੱਭਰੂ ਦਾ ਗੋਲੀਆਂ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨ ਦੀ ਪਛਾਣ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾਣਕਪੁਰ ਖੇੜਾ ਦੇ ਰਣਜੀਤ ਸਿੰਘ ਵਜੋਂ ਹੋਈ ਹੈ।

26 year old Punjabi youngster shot dead in America

 

ਇੰਡੀਆਨਾ: ਅਮਰੀਕਾ ਦੇ ਸੂਬੇ ਇੰਡੀਆਨਾ ’ਚ 26 ਸਾਲਾ ਪੰਜਾਬੀ ਗੱਭਰੂ ਦਾ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ (Shot Dead) ਕਰ ਦਿਤਾ ਗਿਆ। ਨੌਜਵਾਨ ਦੀ ਪਛਾਣ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾਣਕਪੁਰ ਖੇੜਾ ਦੇ ਰਣਜੀਤ ਸਿੰਘ ਵਜੋਂ ਹੋਈ ਹੈ। ਰਣਜੀਤ ਸਿੰਘ (Ranjit Singh) ਇਕ ਸਾਲ ਪਹਿਲਾਂ ਹੀ ਅਮਰੀਕਾ (America) ਆਇਆ ਸੀ।

ਹੋਰ ਪੜ੍ਹੋ: ਨੌਵੇਂ ਗੁਰੂ ਨੂੰ ਸਮਰਪਿਤ ਵਿਸ਼ੇਸ਼ ਇਜਲਾਸ: ਕਾਂਗਰਸ ਤੋਂ ਬਾਅਦ 'ਆਪ' ਨੇ ਵੀ ਜਾਰੀ ਕੀਤਾ ਵਿੱਪ੍ਹ

ਰਣਜੀਤ ਸਿੰਘ ਦੇ ਦੋਸਤ ਸਿਮਰਨਜੀਤ ਸਿੰਘ ਵੱਲੋਂ ਉਸ ਦੇ ਅੰਤਿਮ ਸਸਕਾਰ (Funeral) ਅਤੇ ਪਰਿਵਾਰ ਦੀ ਆਰਥਿਕ ਮਦਦ ਲਈ Go Fund Me ਪੇਜ ਸਥਾਪਤ ਕੀਤਾ ਗਿਆ ਹੈ। Go Fund Me ਪੇਜ ‘ਤੇ ਸਾਂਝੀ ਕੀਤੀ ਗਈ ਖਬਰ ਮੁਤਾਬਕ ਰਣਜੀਤ ਸਿੰਘ ਗੈਸ ਸਟੇਸ਼ਨ ’ਤੇ ਕੰਮ ਕਰਦਾ ਸੀ। ਜਦੋਂ ਉਹ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਉਸ ਨੂੰ ਕਿਸੇ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਰਣਜੀਤ ਸਿੰਘ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।

ਹੋਰ ਪੜ੍ਹੋ: ਕਿਸਾਨਾਂ ਵਿਰੁਧ BJP ਮੰਤਰੀਆਂ ਦੇ ਵਿਗੜੇ ਬੋਲ- ‘ਜੇ ਬਦਤਮੀਜ਼ਾਂ ਨੂੰ ਡਾਂਗਾਂ ਨਾ ਮਾਰੀਏ ਤਾਂ ਕੀ ਕਰੀਏ’

ਇੰਡੀਆਨਾ (Indiana) ਸੂਬੇ ਦੇ ਡੈਵਿਲ ਅਤੇ ਮਨਸੀ ਸ਼ਹਿਰਾਂ ’ਚ ਬੀਤੇ ਵੀਰਵਾਰ ਨੂੰ ਗੋਲੀਬਾਰੀ ਦੀਆਂ ਦੋ ਘਟਨਾਵਾਂ (Firing Incidents) ਵਾਪਰੀਆਂ ਅਤੇ ਦੋ ਦੀ ਮੌਤ ਹੋ ਗਈ। ਉੱਥੇ ਹੀ ਪੁਲੀਸ ਵੱਲੋਂ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਪਰ Go Fund Me ਪੇਜ ਸਥਾਪਤ ਕਰਨ ਵਾਲੇ ਸਿਮਰਨਜੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹੀ ਲੱਗ ਰਿਹਾ ਹੈ ਕਿ ਰਣਜੀਤ ਸਿੰਘ ਦੀ ਮੌਤ ਇਨ੍ਹਾਂ ਗੋਲੀਬਾਰੀ ਦੀਆਂ ਘਟਨਾਵਾਂ ’ਚ ਹੀ ਹੋਈ ਸੀ। ਸਿਮਰਨਜੀਤ ਸਿੰਘ ਵਲੋਂ ਅਮਰੀਕਾ ’ਚ ਵਸਦੇ ਪੰਜਾਬੀ ਭਾਈਚਾਰੇ (Punjabi Community) ਨੂੰ ਅਪੀਲ ਕੀਤੀ ਗਈ ਹੈ ਕਿ ਰਣਜੀਤ ਸਿੰਘ ਦੇ ਅੰਤਿਮ ਸਸਕਾਰ ਅਤੇ ਪਰਵਾਰ ਦੀ ਆਰਥਿਕ ਮਦਦ ਲਈ ਸਹਾਇਤਾ ਕੀਤੀ ਜਾਵੇ।