ਨਹੀਂ ਰੁਕ ਰਿਹਾ ਨਜ਼ਾਇਜ ਪਟਾਕਿਆਂ ਦਾ ਵਪਾਰ 

ਏਜੰਸੀ

ਖ਼ਬਰਾਂ, ਪੰਜਾਬ

ਭਾਰੀ ਮਾਤਰਾ ਵਿਚ ਪਟਾਕਿਆਂ ਨੂੰ ਪੁਲਿਸ ਨੇ ਦੱਸੇ 1- 2 ਡੱਬੇ 

Business of Fireworks

ਗੁਰਦਾਸਪੁਰ: ਬਟਾਲਾ ਵਿਖੇ ਹੋਏ ਬੰਬ ਧਮਾਕੇ ਨੇ ਜਿਥੇ ਸਮੂਹ ਪੰਜਾਬੀਆਂ ਨੂੰ ਹਲੂਣ ਕੇ ਰੱਖ ਦਿੱਤਾ ਸੀ ਓਥੇ ਹੀ ਸੱਤਧਾਰੀ ਪਾਰਟੀ ਤੇ ਵੀ ਵਿਰੋਧੀਆਂ  ਤੇ ਸੂਬਾ  ਵਾਸੀਆਂ ਵਲੋਂ ਵੀ  ਲਗਾਤਾਰ ਸਵਾਲ ਚੁਕੇ ਜਾ ਰਹੇ ਸਨ। ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਐਕਸ਼ਨ ਲੈਂਦੇ ਹੋਏ ਨਜਾਇਜ ਚੱਲ ਰਹੀਆਂ ਫੈਕਟਰੀਆਂ ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ।

ਜਿਸ ਤੋਂ ਬਾਦ ਅੱਜ ਗੁਰਦਾਸਪੁਰ ਪੁਲਿਸ ਨੇ ਪਟਾਕਾ ਸਟੋਰਾਂ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ ਗੁਪਤ ਸੂਚਨਾ  ਦੇ ਅਧਾਰ ਤੇ ਛਾਪੇਮਾਰੀ ਕੀਤੀ ਤਾਂ ਗੁਰਦਾਸਪੁਰ ਦੇ ਹਨੀ ਟਰੇਡਿੰਗ ਕੰਪਨੀ ਦੇ ਗੋਦਾਮ ਵਿਚੋਂ  ਵੱਡੀ ਮਾਤਰਾ ਵਿੱਚ ਪਟਾਕੇ ਬਰਾਮਦ ਕੀਤੇ ਗਏ। ਦਰਅਸਲ, ਬਟਾਲਾ ਪਟਾਕਾ ਫੈਕਟਰੀ ਹਾਦਸੇ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪਟਾਕਿਆਂ ਨੂੰ ਸਟੋਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਲੋਕ ਵੀ ਪਟਾਕਿਆਂ ਨੂੰ ਸਟੋਰ ਕਰਨ ਵਾਲੀਆਂ ਦੁਕਾਨਦਾਰਾਂ ਦੀ ਸੂਚਨਾਵਾਂ ਪੁਲਿਸ ਨੂੰ ਦੇ ਰਹੇ ਹਨ ਪਰ ਕੀਤੇ ਨਾ ਕਿਤੇ ਪੁਲਿਸ ਅਫ਼ਸਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੀ ਤਾਜਾ ਮਿਸਾਲ ਵੀ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ। ਗੁਰਦਾਸਪੁਰ ਵਿਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕੇ ਗੁਰਦਾਸਪੁਰ ਦੇ ਹਨੀ ਟਰੇਡਿੰਗ ਕੰਪਨੀ ਦੇ ਮਾਲਿਕਾਂ ਵਲੋਂ ਪਟਾਕਾ ਸਟੋਰ ਕੀਤਾ ਗਿਆ ਜਦ ਪੁਲਿਸ ਨੇ ਹਨੀ ਟਰੇਡਿੰਗ ਕੰਪਨੀ ਦੇ ਗੋਦਾਮ ਤੇ ਛਾਪੇਮਾਰੀ ਕੀਤੀ ਤਾਂ ਕਾਫੀ ਮਾਤਰਾ ਵਿੱਚ ਪਟਾਕੇ ਬਰਾਮਦ ਹੋਏ ਜੋ ਕਿ ਪੁਲਿਸ ਮੁਲਾਜਿਮਾਂ ਦੀ ਗੱਡੀ ਵਿਚ ਸਾਫ ਦੇਖੇ ਜਾ ਸਕਦੇ ਹਨ ਪਰ ਪੁਲਿਸ ਇਸ ਨੂੰ ਦੋ ਚਾਰ ਡੱਬੇ ਕਿਉਂ ਦੱਸ ਰਹੀ ਹੈ ਇਹ ਸੋਚਣ ਵਾਲੀ ਗੱਲ ਹੈ।

ਹਨੀ ਟਰੇਡਿੰਗ ਕੰਪਨੀ ਦੇ ਇਕ ਕਰਮਚਾਰੀ ਨੇ ਦੱਸਿਆ ਕਿ  ਜੋ ਪਟਾਕੇ ਉਹਨਾਂ ਦੇ ਗੋਦਾਮ ਵਿਚੋਂ ਮਿਲੇ ਹਨ ਉਹ ਪੁਰਾਣੇ ਹਨ ਅਤੇ ਉਹ ਚੱਲਣ ਯੋਗ ਨਹੀਂ ਹਨ ਅਤੇ ਕਿਹਾ ਕਿ ਉਹ ਪਹਿਲਾਂ ਪਟਾਕੇ ਵੇਚਣ ਦਾ ਕੰਮ ਕਰਦੇ ਸਨ ਪਰ ਇਸ ਵਾਰ ਉਹਨਾਂ ਨੇ ਕਮ ਨਹੀਂ ਕੀਤਾ। ਦੂਸਰੇ ਪਾਸੇ ਇਸ ਮਾਮਲੇ ਵਿਚ ਐਸ ਐਚ ਓ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕੇ ਹਨੀ ਟਰੇਡਿੰਗ ਕੰਪਨੀ ਵਲੋਂ ਪਟਾਕੇ ਸਟੋਰ ਕੀਤੇ ਗਏ ਹਨ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਪਟਾਕਿਆਂ ਦੇ ਦੋ ਤਿੰਨ ਡੱਬੇ ਹੀ ਮਿਲੇ ਹਨ ਜੋ ਕਿ ਪੁਰਾਣੇ ਹਨ।

ਪਰ ਦੇਖਣ ਵਾਲੀ ਗੱਲ ਇਹ ਹੈ ਕਿ ਗੱਡੀ ਵਿੱਚ ਭਾਰੀ ਮਾਤਰਾ ਵਿਚ ਪਟਾਕੇ ਦਿਖਾਈ ਦੇ ਰਹੇ ਹਨ ਫ਼ਿਲਹਾਲ ਪੁਲਿਸ ਵਲੋਂ ਜਾਂਚ ਕੀਤੀ ਜਾਵੇਗੀ ਕਿ ਇਹ ਪਟਾਕੇ ਚੱਲਣ ਯੋਗ ਹਨ ਜਾਂ ਨਹੀਂ ਅਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।