ਪਟਾਕਿਆਂ ਦੀ ਆਵਾਜ਼ ਨਾਲ ਮਰੇ 11 ਹਜ਼ਾਰ ਖਰਗੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

1500 ਤੋਂ ਵੱਧ ਮਾਦਾ ਖਰਗੋਸ਼ਾਂ ਦਾ ਹੋਇਆ ਗਰਭਪਾਤ

11 thousand rabbits dead with cracks

ਚੀਨ: ਚੀਨ ਦੇ ਜਿਆਂਗਸੂ ਪ੍ਰਾਂਤ ਵਿਚ ਪਟਾਕਿਆਂ ਦੀ ਆਵਾਜ਼ ਨਾਲ 11 ਹਜ਼ਾਰ ਤੋਂ ਜ਼ਿਆਦਾ ਖਰਗੋਸ਼ਾਂ ਦੀ ਮੌਤ ਹੋ ਗਈ। ਇਨ੍ਹਾਂ ਦੇ ਮਾਲਕ ਨੇ ਮੁਲਜ਼ਮ ਖ਼ਿਲਾਫ਼ ਅਦਾਲਤ ਵਿਚ ਅਪੀਲ ਕੀਤੀ ਤੇ 7 ਲੱਖ ਰੁਪਏ ਹਰਜਾਨਾ ਮੰਗਿਆ। ਅਦਾਲਤ ਨੇ ਖਰਗੋਸ਼ਾਂ ਦੇ ਮਾਲਕ ਨੂੰ 45 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ। ਇਸ ਸਬੰਧੀ ਪਿਛਲੇ ਸਾਲ ਤੋਂ ਹੀ ਸੁਣਵਾਈ ਚੱਲ ਰਹੀ ਸੀ। ਦਰਅਸਲ ਜਿਆਂਗਸੂ ਵਿਚ ਰਹਿਣ ਵਾਲੇ ਕਾਈ ਨੈਨ ਨੇ ਘਰ ਦੀ ਮੁਰੰਮਤ ਬਾਅਦ ਇਸ ਦੀ ਖ਼ੂਬਸੂਰਤੀ ਦਾ ਜਸ਼ਨ ਮਨਾਉਣ ਲਈ ਖੂਬ ਪਟਾਕੇ ਚਲਾਏ।

ਇਸ ਦੌਰਾਨ ਕਿਸੇ ਨੂੰ ਖਿਆਲ ਨਾ ਰਿਹਾ ਕਿ ਗੁਆਂਢੀ ਝੇਂਗ ਨੇ ਛੱਤ 'ਤੇ ਖਰਗੋਸ਼ ਪਾਲੇ ਹੋਏ ਹਨ। ਜਦ ਗੁਆਂਢੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਹਰਜਾਨਾ ਮੰਗਿਆ ਪਰ ਨੈਨ ਨੇ ਮਨ੍ਹਾ ਕਰ ਦਿੱਤਾ। ਜਦੋਂ ਇਸ ਮਾਮਲੇ ਦਾ ਹੱਲ ਨਹੀਂ ਨਿਕਲਿਆ ਤਾਂ ਝੇਂਗ ਨੇ ਅਦਾਲਤ ਵਿਚ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪਟਾਕਿਆਂ ਦੀ ਤੇਜ਼ ਆਵਾਜ਼ ਕਰਕੇ ਸਾਢੇ 11 ਹਜ਼ਾਰ ਖਰਗੋਸ਼ਾਂ ਦੀ ਮੌਤ ਹੋ ਗਈ। 1500 ਤੋਂ ਵੱਧ ਮਾਦਾ ਖਰਗੋਸ਼ਾਂ ਦਾ ਗਰਭਪਾਤ ਵੀ ਹੋ ਗਿਆ।

ਉਸ ਨੇ ਅਦਾਲਤ ਵਿਚ ਘਟਨਾ ਦੀਆਂ ਤਸਵੀਰਾਂ ਤੇ ਸਬੂਤ ਵੀ ਪੇਸ਼ ਕੀਤੇ। ਉੱਧਰ ਅਦਾਲਤ ਨੇ ਫੈਸਲਾ ਝੇਂਗ ਦੇ ਪੱਖ ਵਿਚ ਸੁਣਾਇਆ। ਜੱਜ ਨੇ ਨੈਨ ਨੂੰ ਹਰਜ਼ਾਨੇ ਵਜੋਂ ਦਸ ਦਿਨਾਂ ਅੰਦਰ 45 ਲੱਖ ਰੁਪਏ ਦੇਣ ਦਾ ਫੈਸਲਾ ਸੁਣਾਇਆ। ਨੈਨ ਨੇ ਉੱਚ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ, ਪਰ ਅਦਾਲਤ ਨੇ ਉਸ ਦੀ ਅਰਜ਼ੀ ਖਾਰਜ ਕਰਦਿਆਂ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖਿਆ।