A policeman Death in a Road Accident: ਹੁਸ਼ਿਆਰਪੁਰ 'ਚ ਵਾਪਰੇ ਸੜਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
A policeman Death in a Road Accident: ਸੰਦੀਪ ਸਿੰਘ (37) ਵਜੋਂ ਹੋਈ ਪੁਲਿਸ ਮੁਲਾਜ਼ਮ ਦੀ ਪਹਿਚਾਣ
A policeman Death in a Road Accident: ਗੜ੍ਹਸ਼ੰਕਰ- ਗੜ੍ਹਸ਼ੰਕਰ ਬੰਗਾ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਰੂਤੀ ਆਲਟੋ ਕਾਰ ਵਿਚ ਸਵਾਰ ਹੋ ਕੇ ਗੜਸ਼ੰਕਰ ਵਾਲੇ ਪਾਸਿਓਂ ਆਪਣੇ ਸਹੁਰੇ ਪਿੰਡ ਚੌਹੜਾ ਵੱਲ ਜਾ ਰਿਹਾ ਸੀ।
ਇਹ ਵੀ ਪੜ੍ਹੋ: Shiva Nadar News: ਅਡਾਨੀ ਅਤੇ ਅੰਬਾਨੀ ਨਾਲੋਂ ਵੀ ਵੱਡਾ ਦਾਨੀ ਨਿਕਲਿਆ ਇਹ ਕਾਰੋਬਾਰੀ
ਜਦ ਉਹ ਪਿੰਡ ਡੇਰੋਂ ਲਾਗੇ ਪਹੁੰਚਿਆ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਦਰੱਖਤ ਨਾਲ ਟਕਰਾ ਕੇ ਪਲਟ ਗਈ। ਹਾਦਸੇ ਵਿਚ ਪੁਲਿਸ ਮੁਲਾਜ਼ਮ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੰਦੀਪ ਸਿੰਘ (37) ਪੁੱਤਰ ਅਮਰੀਕ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Urfi Javed Arrest news: ਉਰਫੀ ਜਾਵੇਦ ਗ੍ਰਿਫ਼ਤਾਰ? ਪੁਲਿਸ ਨੂੰ ਵੇਖ ਉਡਿਆ ਚਿਹਰੇ ਦਾ ਰੰਗ!
ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੁਸ਼ੱਕਤ ਬਾਅਦ ਮ੍ਰਿਤਕ ਨੂੰ ਕਾਰ ਵਿਚੋਂ ਕੱਢਿਆ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ,ਪੁੱਤਰ ਅਤੇ ਪੁੱਤਰੀ ਛੱਡ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।