ਲੰਮੇ ਸਮੇਂ ਤੋਂ ਪੰਥ ਵਿਚੋਂ ਛੇਕੇ ਲੋਕਾਂ ਬਾਰੇ ਪੁਨਰ ਵਿਚਾਰ ਕਰਨ 'ਚ ਕੋਈ ਹਰਜ ਨਹੀਂ: ਬਾਬਾ ਬਲਬੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਮੇ ਸਮੇਂ ਤੋਂ ਸਿੱਖ ਪੰਥ ਵਿਚੋਂ ਛੇਕੇ ਲੋਕਾਂ ਬਾਰੇ ਨਜ਼ਰਸਾਨੀ ਕਰਨੀ ਸਿਹਤਮੰਦ ਤੇ ਚੰਗੀ ਸੋਚ ਦਾ ਪ੍ਰਗਟਾਵਾ ਹੈ। ਅਜਿਹਾ ਇਤਿਹਾਸ ਵਿਚ ਪਹਿਲਾਂ ਵੀ ਹੁੰਦਾ ਰਿਹਾ ਹੈ,

Baba Balbir Singh

ਅੰਮ੍ਰਿਤਸਰ  (ਚਰਨਜੀਤ ਸਿੰਘ) : ਲੰਮੇ ਸਮੇਂ ਤੋਂ ਸਿੱਖ ਪੰਥ ਵਿਚੋਂ ਛੇਕੇ ਲੋਕਾਂ ਬਾਰੇ ਨਜ਼ਰਸਾਨੀ ਕਰਨੀ ਸਿਹਤਮੰਦ ਤੇ ਚੰਗੀ ਸੋਚ ਦਾ ਪ੍ਰਗਟਾਵਾ ਹੈ। ਅਜਿਹਾ ਇਤਿਹਾਸ ਵਿਚ ਪਹਿਲਾਂ ਵੀ ਹੁੰਦਾ ਰਿਹਾ ਹੈ, ਸਿੱਖ ਕੌਮ ਦੀ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਅਧਿਕਾਰ ਹੈ ਕਿ ਉਹ ਆਈਆਂ ਅਪੀਲਾਂ 'ਤੇ ਮੁੜ ਘੋਖ ਵਿਚਾਰ ਕਰਕੇ ਕੋਈ ਯੋਗ ਤੇ ਪੰਥ ਦੇ ਹਿਤ ਵਿਚ ਨਿਰਨਾ ਲਵੇ।

ਇੱਥੇ ਬੁੱਢਾ ਦਲ ਵੱਲੋਂ ਜਾਰੀ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅੱਜ ਸਿੱਖ ਸਮਾਜ ਦੀਆਂ ਸਮੁੱਚੀਆਂ ਇਕਾਈਆਂ ਬਾਰੇ ਘੋਖ ਕਰਨੀ ਸਮੇਂ ਦੀ ਮੰਗ ਤੇ ਲੋੜ ਹੈ। ਸਭ ਧਿਰਾਂ ਜੋ ਪੰਥ ਤੋਂ ਕਿਸੇ ਕਾਰਨ ਦੂਰ ਹੋ ਚੁੱਕੀਆਂ ਹਨ ਜਾਂ ਧਕੇਲ ਦਿੱਤੀਆਂ ਗਈਆਂ ਬਾਰੇ ਦੀਰਘ ਵਿਚਾਰ ਦੀ ਲੋੜ ਹੈ।  ਹਰੇਕ ਨੂੰ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਉਤੇ ਰੱਖਣ ਦਾ ਹੱਕ ਹੈ।

ਉਸ ਦੇ ਸਿੱਖ ਹੋਣ ਤੇ ਮੁਖਧਾਰਾ ਸ਼ਾਮਲ ਹੋਣ ਦੀ ਅਰਜੋਈ ਨੂੰ ਅਜਾਣੇ ਹੀ ਛੱਡ ਨਹੀਂ ਦੇਣਾ ਚਾਹੀਦਾ। ਪੰਥ ਦੇ ਦੂਰ ਅੰਦੇਸ਼ ਸਰਬ ਪ੍ਰਵਾਨਿਤ ਸ਼ਖ਼ਸੀਅਤਾਂ ਦੀ ਕਮੇਟੀ ਦਾ ਗਠਨ ਕਰ ਕੇ ਪੂਰਨ ਵਿਚਾਰ ਕਰਨ ਵਿਚ ਕੋਈ ਹਰਜ ਨਹੀਂ ਹੈ।