ਫੈਕਟਰੀ ‘ਚ ਸਿਲੰਡਰ ਫਟਣ ਕਾਰਨ ਵਾਪਰਿਆ ਭਿਆਨਕ ਹਾਦਸਾ, 7 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੀਂ ਦਿੱਲੀ ਦੇ ਮੋਤੀ ਨਗਰ ਇਲਾਕੇ ਵਿਚ ਇਕ ਫੈਕਟਰੀ ਵਿਚ ਵੀਰਵਾਰ ਰਾਤ ਸਿਲੰਡਰ ਫਟ ਜਾਣ ਕਾਰਨ ਵੱਡਾ ਹਾਦਸਾ...

Cylinder Blast in Factory

ਨਵੀਂ ਦਿੱਲੀ : ਨਵੀਂ ਦਿੱਲੀ ਦੇ ਮੋਤੀ ਨਗਰ ਇਲਾਕੇ ਵਿਚ ਇਕ ਫੈਕਟਰੀ ਵਿਚ ਵੀਰਵਾਰ ਰਾਤ ਸਿਲੰਡਰ ਫਟ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਸਿਲੰਡਰ ਫਟ ਜਾਣ ਕਾਰਨ ਫੈਕਟਰੀ ਦੀ ਛੱਤ ਹੀ ਉੱਡ ਗਈ ਜਿਸ ਕਾਰਨ ਇਕ 5 ਸਾਲ ਦੇ ਬੱਚੇ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੂਤਰਾਂ ਦੇ ਮੁਤਾਬਕ, 8 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ ਜਿੰਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਡੀ.ਸੀ.ਪੀ. ਮੋਨਿਕਾ ਭਾਰਦਵਾਜ ਨੇ ਦੱਸਿਆ ਕਿ 15 ਲੋਕਾਂ ਨੂੰ ਮਲਬੇ ਵਿਚੋਂ ਕੱਢਿਆ ਗਿਆ ਹੈ, ਜਿੰਨ੍ਹਾਂ ਵਿਚੋਂ 7 ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ 8 ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਉਪਕਾਰ ਨਗਰ ਸਥਿਤ ਦੇਸੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਵੀਰਵਾਰ ਸ਼ਾਮ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਫੈਲ ਚੁੱਕੀ ਸੀ ਕਿ ਨਾਲ ਲੱਗਦੇ ਇਕ ਘਰ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ। ਅੱਗ ਲੱਗਣ ਦੀ ਵਜ੍ਹਾ ਕਰਕੇ ਫੈਕਟਰੀ ਵਿਚ ਅੰਦਰ ਪਿਆ ਕੈਮੀਕਲ ਬਲਾਸਟ ਹੋ ਗਿਆ।

ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈ। ਪੰਜ ਗੱਡੀਆਂ ਅੱਗ ਉਤੇ ਕਾਬੂ ਪਾਉਣ ਵਿਚ ਜੁਟੀਆਂ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੰਦਰ ਦੇਸੀ ਦਵਾਈਆਂ ਬਣਦੀਆਂ ਸੀ ਅਤੇ ਨਾਲ ਵਾਲਾ ਘਰ ਵੀ ਫੈਕਟਰੀ ਮਾਲਕ ਦਾ ਹੀ ਹੈ। ਉਪਕਾਰ ਨਗਰ ਸਥਿਤ ਜੀਐਮਪੀ ਸਰਟੀਫਾਈਡ ਕੰਪਨੀ ਹਰਬਸ ਹਾਊਸ ਐਚਟੀਆਈ ਐਕਸਪਰਟ ਦੇ ਨਾਮ ਤੋਂ ਦੇਸੀ ਦਵਾਈਆਂ ਬਣਾਉਣ ਦੀ ਫੈਕਟਰੀ ਹੈ।

ਡਾ. ਰਾਜੇਸ਼ ਥਾਪਰ ਫੈਕਟਰੀ ਦੇ ਮਾਲਿਕ ਹਨ। ਉਨ੍ਹਾਂ ਦਾ ਘਰ ਵੀ ਨਾਲ ਹੀ ਹੈ। ਵੀਰਵਾਰ ਦੀ ਸ਼ਾਮ ਨੂੰ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਅੰਦਰ ਕੰਮ ਕਰਨ ਵਾਲੇ ਸਾਰੇ ਲੋਕ ਬਾਹਰ ਆ ਗਏ। ਆਲੇ ਦੁਆਲੇ ਦੇ ਲੋਕਾਂ ਨੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਕੈਮੀਕਲ ਹੋਣ ਦੀ ਵਜ੍ਹਾ ਕਰਕੇ ਅੱਗ ਜ਼ਿਆਦਾ ਫੈਲ ਗਈ। ਹੌਲੀ-ਹੌਲੀ ਅੱਗ ਇੰਨੀ ਫੈਲ ਗਈ ਸੀ ਕਿ ਉਸ ਨੇ ਫੈਕਟਰੀ ਮਾਲਕ ਦੇ ਘਰ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ।

ਘਰ ਦੇ ਲੋਕ ਪਹਿਲਾਂ ਹੀ ਅੱਗ ਦੀ ਵਜ੍ਹਾ ਕਰਕੇ ਬਾਹਰ ਸਨ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ। ਜਿਨ੍ਹਾਂ ਨੇ ਤੁਰਤ ਅੱਗ ਉਤੇ ਕਾਬੂ ਪਾਉਣਾ ਸ਼ੁਰੂ ਕਰ ਦਿਤਾ। ਅੰਦਰ ਕੈਮੀਕਲ ਦਾ ਬਲਾਸਟ ਹੋਇਆ ਤਾਂ ਫਾਇਰ ਅਫ਼ਸਰ ਵੀ ਬਾਹਰ ਤੋਂ ਹੀ ਕੰਮ ਕਰਨ ਲੱਗੇ।