ਸੁਖਬੀਰ ਬਾਦਲ ਨੇ ਹੇਠਾਂ ਡਿੱਗਿਆ ਸ਼ਾਲ ਮੋਦੀ ਦੇ ਗ਼ਲ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ ਸਮੇਂ ਨਵਾਂ ਚੰਨ ਚਾੜ੍ਹ ਦਿਤਾ ਜਦੋਂ ਉਨ੍ਹਾਂ ਨੇ ਹੇਠਾਂ ਡਿੱਗਿਆ ਸ਼ਾਲ....

ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ

ਗੁਰਦਾਸਪੁਰ : ਗੁਰਦਾਸਪੁਰ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ ਸਮੇਂ ਨਵਾਂ ਚੰਨ ਚਾੜ੍ਹ ਦਿਤਾ ਜਦੋਂ ਉਨ੍ਹਾਂ ਨੇ ਹੇਠਾਂ ਡਿੱਗਿਆ ਸ਼ਾਲ ਚੁੱਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ਼ਲ ਵਿਚ ਪਾ ਦਿਤਾ। ਦਰਅਸਲ ਭਾਜਪਾ ਨੇਤਾ ਸਵਰਨ ਸਲਾਰੀਆ ਜਦੋਂ ਲਿਫ਼ਾਫ਼ੇ ਵਿਚੋਂ ਸ਼ਾਲ ਕੱਢ ਕੇ ਸੁਖਬੀਰ ਬਾਦਲ ਨੂੰ ਫੜਾ ਰਹੇ ਸਨ ਤਾਂ ਉਨ੍ਹਾਂ ਦੇ ਹੱਥੋਂ ਸ਼ਾਲ ਹੇਠਾਂ ਡਿਗ ਗਿਆ, ਪਰ ਸੁਖਬੀਰ ਬਾਦਲ ਨੇ ਹੇਠਾਂ ਡਿੱਗਿਆ ਸ਼ਾਲ ਹੀ ਚੁੱਕ ਕੇ ਪ੍ਰਧਾਨ ਮੰਤਰੀ ਦੇ ਗ਼ਲ ਵਿਚ ਪਾ ਦਿਤੀ ਜਦਕਿ ਸਲਾਰੀਆ ਕੋਲ ਇਕ ਹੋਰ ਸ਼ਾਲ ਵੀ ਮੌਜੂਦ ਸੀ। ਇਸ ਤੋਂ ਇਲਾਵਾ ਇਸ ਮੌਕੇ ਇਕ ਹੋਰ ਘਟਨਾ ਵੀ ਸਾਹਮਣੇ ਆਈ।

ਉਹ ਇਹ ਹੈ ਕਿ ਪੀਐਮ ਮੋਦੀ ਦੇ ਗਲ ਵਿਚ ਸ਼ਾਲ ਪਾਉਣ ਮਗਰੋਂ ਪੀਐਮ ਮੋਦੀ ਨੇ ਸੁਖਬੀਰ ਨਾਲ ਮਿਲਾਉਣਾ ਚਾਹਿਆ ਪਰ ਸੁਖਬੀਰ ਬਾਦਲ ਦਾ ਧਿਆਨ ਤਾਂ ਫੋਟੋ ਖਿਚਵਾਉਣ ਵੱਲ ਸੀ, ਇਸ 'ਤੇ ਤੁਰੰਤ ਨੇੜੇ ਖੜ੍ਹੀ ਹਰਸਿਮਰਤ ਬਾਦਲ ਨੇ ਸੁਖਬੀਰ ਦਾ ਹੱਥ ਫੜ ਕੇ ਪੀਐਮ ਮੋਦੀ ਵੱਲ ਕੀਤਾ। ਉਥੇ ਮੌਜੂਦ ਨੇਤਾਵਾਂ ਨੇ ਭਾਵੇਂ ਇਸ ਘਟਨਾ ਨੂੰ ਅਣਗੌਲਿਆਂ ਕਰ ਦਿਤਾ ਗਿਆ ਪਰ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਸੁਖਬੀਰ ਬਾਦਲ ਦਾ ਕਾਫ਼ੀ ਮਜ਼ਾਕ ਉਡਾਇਆ ਜਾ ਰਿਹੈ, ਜਿਸ ਨੇ ਹੇਠਾਂ ਡਿੱਗਿਆ ਸ਼ਾਲ ਹੀ ਪੀਐਮ ਦੇ ਗਲੇ ਵਿਚ ਦਿਤਾ। 

ਸੋਸ਼ਲ ਮੀਡੀਆ 'ਤੇ ਲੋਕਾਂ ਦਾ ਇਹ ਵੀ ਕਹਿਣੈ ਕਿ ਪਿਛਲੀ ਵਾਰ ਜਦੋਂ ਪੀਐਮ ਮੋਦੀ ਪੰਜਾਬ ਆਏ ਸਨ ਤਾਂ ਉਨ੍ਹਾਂ ਦਾ ਪੱਗ ਨਾਲ ਸਵਾਗਤ ਕੀਤਾ ਗਿਆ ਸੀ ਪਰ ਮੋਦੀ ਨੇ ਮਹਿਜ਼ ਕੁੱਝ ਸਕਿੰਟਾਂ ਬਾਅਦ ਹੀ ਪੱਗ ਨੂੰ ਉਤਾਰ ਕੇ ਸੁੱਟ ਦਿਤਾ ਸੀ। ਜਿਸ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਪਾਇਆ ਗਿਆ ਸੀ।