ਚੰਡੀਗੜ੍ਹ ਵਾਸੀਆਂ ਨੂੰ ਮਿਲਿਆ ਵੱਡਾ ਤੋਹਫ਼ਾ, ਪੜ੍ਹੋ ਪੂਰੀ ਖ਼ਬਰ 

ਏਜੰਸੀ

ਖ਼ਬਰਾਂ, ਪੰਜਾਬ

ਹੁਣ ਮਨੀਮਾਜਰਾ ਦਾ ਸੈਕਟਰ-13 ਅਤੇ ਮਲੋਆ ਅਤੇ ਡੱਡੂਮਾਜਰਾ ਦਾ ਨਾਂ ਸੈਕਟਰ-39 ਵੈਸਟ ਹੋ ਜਾਵੇਗਾ

file Photo

ਚੰਡੀਗੜ੍ਹ : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਦੁਬਾਰਾ ਨਾਂ ਦੇਣ ਦੀ ਫਾਈਲ ਨੂੰ ਸ਼ੁੱਕਰਵਾਰ ਨੂੰ ਯੂ. ਟੀ. ਪ੍ਰਸ਼ਾਸਨ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਇਸ ਫਾਈਲ ਨੂੰ ਮਨਜ਼ੂਰੀ ਦਿੱਤੀ, ਜਿਸ ਤੋਂ ਬਾਅਦ ਆਖਰਕਾਰ ਚੰਡੀਗੜ੍ਹ 'ਚ ਸੈਕਟਰ-13 ਬਣ ਹੀ ਗਿਆ।

ਹੁਣ ਮਨੀਮਾਜਰਾ ਦਾ ਸੈਕਟਰ-13 ਅਤੇ ਮਲੋਆ ਅਤੇ ਡੱਡੂਮਾਜਰਾ ਦਾ ਨਾਂ ਸੈਕਟਰ-39 ਵੈਸਟ ਹੋ ਜਾਵੇਗਾ। ਲੋਕਾਂ ਦੇ ਸੁਝਾਅ ਅਤੇ ਇਤਰਾਜ਼ਾਂ ਤੋਂ ਬਾਅਦ ਹੀ ਸਬੰਧਿਤ ਵਿਭਾਗ ਨੇ ਮਨਜ਼ੂਰੀ ਲਈ ਪ੍ਰਸ਼ਾਸਕ ਕੋਲ ਫਾਈਲ ਭੇਜੀ ਸੀ। ਪ੍ਰਸ਼ਾਸਨ ਵਲੋਂ 1-2 ਦਿਨਾਂ 'ਚ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਸਾਲ ਦਸੰਬਰ ਦੀ ਸ਼ੁਰੂਆਤ 'ਚ ਪ੍ਰਸ਼ਾਸਨ ਵਲੋਂ ਡਰਾਫਟ ਪ੍ਰਸਤਾਵ ਜਾਰੀ ਕਰਕੇ ਇਸ 'ਤੇ ਲੋਕਾਂ ਦੇ ਸੁਝਾਅ ਮੰਗੇ ਗਏ ਸਨ। ਇਸ ਨਾਲ ਕਈ ਲੋਕਾਂ ਨੇ ਇਸ ਦਾ ਸਮਰਥਨ ਅਤੇ ਕੁਝ ਲੋਕਾਂ ਨੇ ਇਨ੍ਹਾਂ ਨਾਵਾਂ ਨੂੰ ਬਦਲਣ ਦਾ ਵਿਰੋਧ ਕੀਤਾ ਸੀ। ਪ੍ਰਸ਼ਾਸਨ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਥਾਵਾਂ 'ਤੇ ਅੱਗੇ ਦੇ ਕੋਈ ਵੀ ਹੁਕਮ ਅਤੇ ਨਿਯਮ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਹੋਣਗੇ।

ਦੱਸ ਦਈਏ ਕਿ ਸੋਹਣਾ ਸ਼ਹਿਰ ਚੰਡੀਗੜ੍ਹ ਨਗਰ ਨਿਗਮ ਦੇ ਪੱਲੇ ਪੈਣ ਤੋਂ ਬਾਅਦ ਸਾਫ਼-ਸਫ਼ਾਈ ਪੱਖੋਂ ਐਤਕੀ 2019 ਦੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਕੀਤੇ ਸਰਵੇਖਣ ਦੇ ਮਾਪਦੰਡਾਂ ਵਿਚ ਪੂਰਾ ਨਹੀਂ ਉਤਰਿਆ ਸਗੋਂ ਪਛੜ ਕੇ 27ਵੇਂ ਸਥਾਨ 'ਤੇ ਜਾ ਡਿੱਗਾ ਹੈ।

ਇਸ ਸਬੰਧੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਡਾਟੇ ਜਾਰੀ ਕੀਤੇ ਗਏ ਸਨ। ਕੇਂਦਰ ਵਲੋਂ ਸਵੱਛਤਾ ਅਧੀਨ ਇਕ ਲੱਖ ਤੋਂ 10 ਲੱਖ ਦੀ ਸੰਖਿਆ ਵਾਲੇ ਸ਼ਹਿਰਾਂ ਦਾ ਪਹਿਲੀ ਤਿਮਾਹੀ 'ਚ ਸਰਵੇਖਣ ਕੀਤਾ ਗਿਆ ਸੀ ਜੋ ਅਪ੍ਰੈਲ ਤੋਂ ਜੂਨ ਤਕ ਹੁੰਦਾ ਹੈ।

ਸੂਤਰਾਂ ਅਨੁਸਾਰ ਇਸ ਦੌਰਾਨ ਸ਼ਹਿਰ ਦੀ ਰਿਹਾਇਸ਼ੀ ਵੈਲਫ਼ੇਅਰ ਸੰਸਥਾਵਾਂ ਅਤੇ ਮਾਰਕੀਟ ਪ੍ਰਧਾਨਾਂ ਨੇ ਵੀ ਚੰਗੀ ਫ਼ੀਡਬੈਕ ਦਿਤੀ ਸੀ ਪਰ ਸ਼ਹਿਰ ਵਿਚ ਨਗਰ ਨਿਗਮ ਨੇ ਡੋਰ-ਟੂ ਡੋਰ ਕੂੜਾ ਕਰਕਟ ਚੁਕਣ ਲਈ ਸਕੀਮ ਸ਼ਹਿਰ ਵਿਚ ਲਾਗੂ ਨਾ ਕਰਨਾ, ਡੱਡੂਮਾਜਰਾ ਗਾਰਬੇਜ ਪਲਾਂਟ 'ਤੇ ਲੱਗੇ ਕੂੜੇ ਦੇ ਢੇਰਾਂ ਨਾਲ ਨਗਰ ਨਿਗਮ ਦਾ ਅਕਸ ਠੀਕ ਨਹੀਂ ਰਿਹਾ।