ਭਾਰਤੀ ਨਾਗਰਿਕਤਾ ਲੈਣ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਆਏ 200 ਪਾਕਿਸਤਾਨੀ ਹਿੰਦੂ

ਏਜੰਸੀ

ਖ਼ਬਰਾਂ, ਪੰਜਾਬ

ਅਟਾਰੀ ਵਾਹਘਾ ਸਰਹੱਦ ਪਾਰ ਕਰ ਕੇ ਲਗਭਗ 200 ਪਾਕਿਸਤਾਨੀ ਹਿੰਦੂ ਸੋਮਵਾਰ ਨੂੰ ਭਾਰਤ ਆਏ।

Photo

ਅੰਮ੍ਰਿਤਸਰ: ਅਟਾਰੀ ਵਾਹਘਾ ਸਰਹੱਦ ਪਾਰ ਕਰ ਕੇ ਲਗਭਗ 200 ਪਾਕਿਸਤਾਨੀ ਹਿੰਦੂ ਸੋਮਵਾਰ ਨੂੰ ਭਾਰਤ ਆਏ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਸਾਰੇ ਵਾਪਸ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ।

ਪਾਕਿਸਤਾਨੀ ਹਿੰਦੂ ਵਿਜ਼ਟਰ ਵੀਜ਼ਾ ‘ਤੇ ਭਾਰਤ ਆਏ ਹਨ ਪਰ ਉਹਨਾਂ ਵਿਚੋਂ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ ਅਤੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਤੋਂ ਬਾਅਦ ਉਹ ਭਾਰਤੀ ਨਾਗਰਿਕਤਾ ਮਿਲਣ ਦੀ ਉਮੀਦ ਕਰ ਰਹੇ ਹਨ।

ਅਕਾਲੀ ਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਰਹੱਦ ‘ਤੇ ਧਾਰਮਿਕ ਅਤਿਆਚਾਰ ਕਾਰਨ ਪਾਕਿਸਤਾਨ ਭੱਜਣ ਦਾ ਦਾਅਵਾ ਕਰਨ ਵਾਲੇ 4 ਪਰਿਵਾਰਾਂ ਨੂੰ ਲੈਣ ਲਈ ਗਏ ਸੀ। ਬਾਰਡਰ ਅਧਿਕਾਰੀਆਂ ਨੇ ਦਾਅਵਾ ਕਿ ਪਿਛਲੇ ਮਹੀਨੇ ਦੀ ਤੁਲਨਾ ਵਿਚ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

ਨਾਗਰਿਕਤਾ ਸੋਧ ਕਾਨੂੰਨ ਵਿਚ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆਉਣ ਵਾਲੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਸਤਾਏ ਗਏ ਗੈਰ-ਮੁਸਲਿਮ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦਾ ਨਿਯਮ ਹੈ। ਸਰਹੱਦ ਪਾਰ ਕਰਕੇ ਭਾਰਤ ਆਉਣ ਵਾਲੇ ਜ਼ਿਆਦਾਤਰ ਲੋਕ ਸਿੰਧ ਅਤੇ ਕਰਾਚੀ ਖੇਤਰ ਦੇ ਸਨ। ਉਹਨਾਂ ਵਿਚ ਕੁਝ ਕੋਲ ਸਮਾਨ ਸੀ ਅਤੇ ਉਹ ਕਹਿ ਰਹੇ ਸੀ ਕਿ ਉਹ ਭਾਰਤ ਵਿਚ ਰਿਹਾਇਸ਼ ਲੱਭਣਗੇ।

ਇਕ ਔਰਤ ਨੇ ਕਿਹਾ, ‘ਅਸੀਂ ਪਾਕਿਸਤਾਨ ਵਿਚ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੀਆਂ। ਸਾਡੀਆਂ ਧੀਆਂ ਨੂੰ ਹਮੇਸ਼ਾਂ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਕੱਟੜਪੰਥੀ ਉਨਾਂ ਨੂੰ ਅਗਵਾ ਕਰ ਲਵੇਗਾ। ਸਾਡੀਆਂ ਲੜਕੀਆਂ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿਚ ਅਜ਼ਾਦੀ ਨਾਲ ਵੀ ਚੱਲ ਨਹੀਂ ਸਕਦੀਆਂ ਹਨ’।ਮਨਜਿੰਦਰ ਸਿਰਸਾ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਅਤੇ ਉਹਨਾਂ ਕੋਲ ਇਹਨਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਅਪੀਲ ਕਰਨਗੇ।