GST ਦਾ ਬਕਾਇਆ ਦੇਵੇ ਕੇਂਦਰ, ਨਹੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੇਣਾ ਹੋਵੇਗਾ ਮੁਸ਼ਕਿਲ, ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ ਲੌਕਡਾਊਨ ਦੇ ਕਾਰਨ ਸਾਰੇ ਕੰਮ-ਕਾਰ ਬੰਦ ਪਏ ਹਨ, ਅਤੇ ਸਰਕਾਰਾਂ ਦੀ ਆਮਦਨ ਵੀ ਰੁੱਕੀ ਹੋਈ ਹੈ

Photo

ਦੇਸ਼ ਵਿਚ ਲੌਕਡਾਊਨ ਦੇ ਕਾਰਨ ਸਾਰੇ ਕੰਮ-ਕਾਰ ਬੰਦ ਪਏ ਹਨ, ਅਤੇ ਸਰਕਾਰਾਂ ਦੀ ਆਮਦਨ ਵੀ ਰੁੱਕੀ ਹੋਈ ਹੈ, ਇਸ ਬਾਰੇ ਆਪਣੀ ਸਥਿਤੀ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਰਕਾਰਾਂ ਦੇ ਕੋਲ ਫੰਡ ਨਹੀਂ ਹਨ। ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਨੂੰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਦੇਣੀਆਂ ਮੁਸ਼ਕਿਲ ਹੋ ਜਾਣਗੀਆਂ। ਇਕ ਨਿੱਜੀ ਚੈਨਲ ਦੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਨੇ ਕਿਹਾ ਕਿ GST ਅਤੇ ਐਕਸਾਈਜ਼ ਦਾ ਬਕਾਇਆ ਕੇਂਦਰ ਸਰਕਾਰ ਵੱਲ ਰਹਿੰਦਾ ਹੈ।

ਜਿਸ ਵਿਚ ਰਾਜ ਦੀ ਲੱਗਭਗ 6200 ਕਰੋੜ ਦੀ ਐਕਸਾਈਜ਼ ਡਿਊਟੀ ਨਹੀਂ ਆਈ ਹੈ। ਇਸ ਤੋਂ ਇਲਾਵਾ ਕੇਂਦਰ ਦੇ ਸ਼ਰਾਬ ਵੀ ਬੰਦ ਕਰ ਰੱਖ ਹੈ ਕਿਉਂਕਿ ਪੰਜਾਬ ਨੂੰ ਸਭ ਤੋਂ ਵੱਧ ਸ਼ਰਾਬ ਤੇ ਲੱਗਣ ਵਾਲੀ ਐਕਸ਼ਾਈਜ਼ ਡਿਊਟੀ ਤੋਂ ਹੀ ਕਮਾਈ ਹੁੰਦੀ ਹੈ। ਇਸ ਲਈ ਅਸੀਂ ਕੇਂਦਰ ਸਰਕਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਬਾਰੇ ਵੀ ਕਹਿ ਚੁੱਕੇ ਹਾਂ। ਜੇਕਰ ਇਸ ਮੁਸ਼ਕਿਲ ਸਮੇਂ ਵਿਚ ਸਾਨੂੰ ਜੀਐੱਸਟੀ ਅਤੇ ਐਕਸਾਈਜ਼ ਦਾ ਬਕਾਇਆ ਮਿਲ ਜਾਵੇ ਤਾਂ ਥੋੜੀ ਰਾਹਤ ਮਿਲ ਸਕੇਗੀ।

ਉਧਰ ਕਰੋਨਾ ਵਾਇਰਸ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਨਾਲ ਲੜਾਈ ਥੋੜੀ ਲੰਬੀ ਅਤੇ ਮਹਿੰਗੀ ਹੈ, ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਿਲ ਕੇ ਇਸ ਨਾਲ ਟਾਕਰਾ ਕਰਨਾ ਪਵੇਗਾ। ਅਸੀਂ ਲਗਾਤਾਰ ਕਰੋਨਾ ਵਾਇਰਸ ਦਾ ਟੈਸਟ ਕਰ ਰਹੇ ਹਾਂ, ਪੰਜਾਬ ਦੀ ਤਿੰਨ ਕਰੋੜ ਦੀ ਆਬਾਦੀ ਹੈ ਇਸ ਲਈ ਇੰਨੀ ਵੱਡੀ ਸੰਖਿਆ ਵਿਚ ਟੈਸਟ ਕਰਨ ਲਈ ਕਾਫੀ ਖਰਚ ਆਵੇਗਾ, ਕਿਉਂਕਿ ਇਕ ਮਰੀਜ਼ ਦਾ ਟੈਸਟ ਕਰਨ ਲਈ 2000 ਰੁਪਏ ਜਾ ਖ਼ਰਚ ਆਉਂਦਾ ਹੈ।

ਦੱਸ ਦੱਈਏ ਕਿ CM ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਲੌਕਡਾਊਨ ਵਿਚ ਸਬਜੀਆਂ ਅਤੇ ਕਰਿਆਣੇ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ ਉਸੇ ਤਰ੍ਹਾਂ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਵੀ ਮਿਲਣੀ ਚਾਹੀਦੀ ਹੈ, ਹਾਲਾਂਕਿ ਰਾਜ ਸਰਕਾਰਾਂ ਦੇ ਵੱਲੋਂ ਸ਼ਰਾਬ ਦੀ ਬਿਕਰੀ ਨੂੰ ਲੈਕੇ ਜ਼ਿਲ੍ਹਾਂ ਪ੍ਰਸ਼ਾਸਨ ਤੇ ਛੱਡਿਆ ਗਿਆ ਹੈ। ਕੇਂਦਰ ਨੂੰ ਭੇਜੇ ਇੱਕ ਪੱਤਰ ਵਿੱਚ, ਪੰਜਾਬ ਦੇ ਮੁੱਖ ਮੰਤਰੀ ਨੇ ਕੋਰੋਨਾ ਵਾਇਰਸ ਕਾਰਨ ਮਾਲੀਏ ਦੇ ਘਾਟੇ ਨੂੰ ਪੂਰਾ ਕਰਨ ਲਈ ਗ੍ਰਾਂਟ ਦੀ ਮੰਗ ਕੀਤੀ ਸੀ। ਇਸੇ ਨਾਲ ਹੀ ਉਨ੍ਹਾਂ ਇਸ ਪੱਤਰ ਵਿਚ ਗ੍ਰਹਿ ਮੰਤਰੀ ਅਮਿੰਤ ਸ਼ਾਹ ਨੂੰ ਕਿਹਾ ਕਿ ਉਹ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਦੂਜੇ ਖੇਤਰਾਂ ਵਿਚ ਸਵਧਾਨੀਆਂ ਦੇ ਨਾਲ ਛੋਟੀਆਂ ਦੁਕਾਨਾਂ, ਕਾਰੋਬਾਰ ਅਤੇ ਉਦਯੋਗਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।