ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਲਈ, ਪੰਜਾਬੀ ਗਾਇਕ ‘ਰਣਜੀਤ ਬਾਵਾ’ ਖਿਲਾਫ ਸਿਕਾਇਤ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਨੀਵਾਰ ਨੂੰ ਰੀਲੀਜ਼ ਹੋਏ ਇਸ ਗਾਣੇ ਨੂੰ ਲੈ ਕੇ ਦੋਸ਼ ਲੱਗੇ ਹਨ ਕਿ ਇਸ ਗਾਣੇ ਵਿਚ ਕੁਝ ਅਜਿਹੇ ਬੋਲ ਹਨ ਜਿਨ੍ਹਾਂ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ

Photo

ਜਲੰਧਰ : ਮਸ਼ਹੂਰ ਪੰਜਾਬੀ ਸਿੰਗਰ ਰਣਜੀਤ ਬਾਵਾ ਦਾ ਹਾਲ ਹੀ ਵਿਚ ਆਇਆ ਨਵਾਂ ਗਾਣਾ ‘ਮੇਰਾ ਕੀ ਕਸੂਰ’ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਘਿਰ ਗਿਆ, ਜਦੋਂ ਇਸ ਗਾਣੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਦੇ ਲਈ ਪੁਲਿਸ ਵਿਚ ਸ਼ਿਕਾਇਤ ਦਰਜ਼ ਕੀਤੀ ਗਈ। ਬੀਤੇ ਸ਼ਨੀਵਾਰ ਨੂੰ ਰੀਲੀਜ਼ ਹੋਏ ਇਸ ਗਾਣੇ ਨੂੰ ਲੈ ਕੇ ਦੋਸ਼ ਲੱਗੇ ਹਨ ਕਿ ਇਸ ਗਾਣੇ ਵਿਚ ਕੁਝ ਅਜਿਹੇ ਬੋਲ ਹਨ ਜਿਨ੍ਹਾਂ ਨਾਲ ਹਿੰਦੂ ਧਰਮ ਦੀਆਂ ਭਾਵਨਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਦੱਸ ਦੱਈਏ ਕਿ ਐਤਵਾਰ ਨੂੰ ਹਿੰਦੂ ਆਗੂ ਅਤੇ ਪੰਜਾਬ ਯੂਵਾ ਭਾਜਪਾ ਦੇ ਮੀਡੀਆ ਇੰਚਾਰਜ ਵਕੀਲ ਅਸ਼ੋਕ ਸ਼ਰੀਨ ਹਿੱਕੀ ਨੇ ਜਲੰਧਰ ਸ਼ਹਿਰ ਦੇ ਥਾਣਾ ਤਿੰਨ ਚ ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੇ ਕਾਰਨ ਟਵੀਟਰ ਤੇ ਈਮੇਲ ਰਾਹੀ ਵੀਡੀਓ ਸਬੂਤ ਦੇ ਕੇ ਸ਼ਿਕਾਈਤ ਦਰਜ਼ ਕਰਵਾਈ ਹੈ। ਜਿਸ ਦੀ ਇਕ-ਇਕ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਦਿਨਕਰ ਗੁਪਤਾ, ਰਾਜਪਾਲ ਵੀ.ਪੀ ਸਿੰਘ ਬਦਨੌਰ, ਜਲੰਧਰ ਪੁਲਿਸ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿੰਤ ਸ਼ਾਹ ਨੂੰ ਭੇਜੀ ਹੈ।

ਇਸ ਬਾਰੇ ਟਿੱਪਣੀ ਕਰਦਿਆਂ ਅਸ਼ੋਕ ਸਰੀਨ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲ ਰਹੇ ਇਸ ਸੰਕਟ ਦੇ ਦੌਰ ਵਿਚ ਰਣਜੀਤ ਬਾਵਾ ਵਰਗੇ ਗਾਇਕ ਵੱਲੋਂ ਇਸ ਤਰ੍ਹਾਂ ਦਾ ਗਾਣਾ ਰਲੀਜ਼ ਕਰਕੇ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਲਈ ਉਹ ਪ੍ਰਸਾਸ਼ਨ ਤੋਂ ਮੰਗ ਕਰਦੇ ਹਨ ਕਿ ਗਾਇਕ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਰੁਖ ਆਪਣਾਇਆ ਜਾਵੇ ਅਤੇ ਨਾਲ ਹੀ ਇਸ ਵਿਵਾਦਤ ਗਾਣੇ ਨੂੰ ਵੀ ਯੂਟਿਊਬ ਤੋਂ ਹਟਾਇਆ ਜਾਵੇ।

ਇਸ ਤੋਂ ਇਲਾਵਾ ਅਸ਼ੋਕ ਸਰੀਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਾਇਕ ਰਣਜੀਤ ਬਾਵਾ ਦੇ ਨਾਲ-ਨਾਲ ਗੀਤਕਾਰ ਬੀਰ ਸਿੰਘ, ਮਿਊਜਿਕ ਡਾਇਰੈਕਟਰ ਗੁਰਮੋਹ, ਵੀਡੀਓ ਡਾਈਰੈਕਟਰ ਧੀਮਾਨ ਪ੍ਰੋਡਕਸ਼ਨਜ਼ ਐਂਡ ਬੁੱਲ 18 ਕੰਪਨੀ ਖਿਲਾਫ਼ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।