ਨਿਸ਼ਾਨ-ਏ-ਸਿੱਖੀ ਦੇ 5 ਵਿਦਿਆਰਥੀਆਂ ਨੇ ਪਾਸ ਕੀਤਾ ਨੈਸ਼ਨਲ ਡਿਫ਼ੈਂਸ ਅਕੈਡਮੀ ਦਾ ਇਮਤਿਹਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਸੈਨਾ ’ਚ ਭਰਤੀ ਹੋਣਗੇ ਬਤੌਰ ਲੈਫਟੀਨੈਂਟ

5 students of Nishan-e-Sikhi passed examination of National Defense Academy

 

ਸ੍ਰੀ ਖਡੂਰ ਸਾਹਿਬ (ਮਾਨ ਸਿੰਘ): ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਐੱਨ.ਡੀ.ਏ ਵਿੰਗ) ਦੇ 5 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਦਾ ਲਿਖਤੀ ਇਮਤਿਹਾਨ ਪਾਸ ਕੀਤਾ ਹੈ।

ਇਹ ਵੀ ਪੜ੍ਹੋ: 6 ਮਹੀਨੇ ਦੀ ਬੱਚੀ ਚੁੱਕਣ ਵਾਲੇ ਗੈਂਗ ਦਾ CCTV ਆਇਆ ਸਾਹਮਣੇ : 3 ਅਗਵਾਕਾਰਾਂ 'ਚ 1 ਔਰਤ ਸ਼ਾਮਲ

ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ . ਬਲਵਿੰਦਰ ਸਿੰਘ ਵੀ.ਐੱਸ.ਐੱਮ. (ਰਿਟਾ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾ ਦੇ 16 ਵਿਦਿਆਰਥੀਆਂ ਪਹਿਲਾਂ ਤੋਂ ਹੀ ਭਾਰਤ ਦੀਆਂ ਵੱਖ-ਵੱਖ ਫੋਰਸਿਜ਼ ਵਿੱਚ ਉੱਚ ਅਹੁਦਿਆਂ ਉੱਪਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਇਸ ਸਾਲ 5 ਵਿਦਿਆਰਥੀਆਂ ਨੇ ਲਿਖਤੀ ਇਮਤਿਹਾਨ ਪਾਸ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਹੁਣ ਇਹ ਵਿਦਿਆਰਥੀ ਐੱਸ.ਐੱਸ.ਬੀ. ਦੀ ਇੰਟਰਵਿਊ ਲਈ ਕਰਨਲ ਐੱਮ.ਪੀ. ਸਿੰਘ (ਰਿਟਾ.) ਦੀ ਨਿਗਰਾਨੀ ਅਧੀਨ  ਏਐੱਮਏਐੱਸ ਅਕੈਡਮੀ ਨੋਇਡਾ ਵਿਖੇ ਤਿਆਰੀ ਕਰਨਗੇ।

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਸੰਦੀਪ ਅੰਬੀਆਂ ਕਤਲ ਕਾਂਡ ਮਾਮਲੇ ’ਚ ਪੁਲਿਸ ਨੇ ਸੁਰਜਨ ਚੱਠਾ ਨੂੰ ਕੀਤਾ ਗ੍ਰਿਫ਼ਤਾਰ

ਉਹਨਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਲਗਨ ਅਤੇ ਮਿਹਨਤ ਲਈ ਵਧਾਈ ਦਿੱਤੀ ਅਤੇ ਮੌਜੂਦਾ ਚੱਲ ਰਹੇ ਬੈਚ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਕੇ ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਬਾਬਾ ਸੇਵਾ ਸਿੰਘ ਜੀ ਨੇ ਇਹਨਾਂ ਵਿਦਿਆਰਥੀਆਂ  ਅਤੇ ਅਧਿਆਪਕਾਂ ਨੂੰ ਇਹਨਾਂ ਸਾਰੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਹੋਰ ਮਿਹਨਤ ਅਤੇ ਲਗਨ ਨਾਲ ਆਪਣੇ ਜਿੰਦਗੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ’ਤੇ ਐੱਨ.ਡੀ.ਏ. ਵਿੰਗ ਦੇ ਕੋਆਰਡੀਨੇਟਰ ਕਰਨਲ ਸ. ਕੁਲਬੀਰ ਸਿੰਘ ਪੁਰੀ (ਰਿਟਾ.) ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕੀਤੀ।