2022 ਦੌਰਾਨ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਹੋਇਆ ਇਜ਼ਾਫ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

37 ਫ਼ੀਸਦੀ ਕੁੜੀਆਂ, 63 ਫ਼ੀਸਦੀ ਲੜਕੇ ਕਰ ਰਹੇ ਹਨ ਅਮਰੀਕਾ ਵਿਚ ਪੜ੍ਹਾਈ 

Representational Image

ਨਵੀਂ ਦਿੱਲੀ : ਸਾਲ 2022 ਵਿਚ 65 ਹਜ਼ਾਰ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਗਏ ਹਨ। ਸਾਲ 2021 ਵਿਚ, 2.32 ਲੱਖ ਭਾਰਤੀ ਵਿਦਿਆਰਥੀ ਅਮਰੀਕਾ ਵਿਚ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਸਨ। 2022 'ਚ ਇਹ ਗਿਣਤੀ 2.97 ਲੱਖ ਤਕ ਪਹੁੰਚ ਗਈ ਹੈ। ਦੂਜੇ ਪਾਸੇ 2022 ਵਿਚ ਚੀਨ ਤੋਂ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਦਸਿਆ ਜਾ ਰਿਹਾ ਹੈ ਕਿ 37 ਫ਼ੀਸਦੀ ਕੁੜੀਆਂ, 63 ਫ਼ੀਸਦੀ ਲੜਕੇ  ਅਮਰੀਕਾ ਵਿਚ ਪੜ੍ਹਾਈ ਕਰ ਰਹੇ ਹਨ।

2021 ਵਿਚ, ਚੀਨ ਦੇ 3.48 ਲੱਖ ਵਿਦਿਆਰਥੀ ਇਥੇ ਪੜ੍ਹ ਰਹੇ ਸਨ। 2022 ਵਿਚ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਧ ਕੇ 3.24 ਲੱਖ ਹੋ ਗਈ। ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਦੀ ਸਿਖਿਆ ਵਿਚ ਵਧੇਰੇ ਭਰੋਸਾ ਦਿਖਾਇਆ ਹੈ। ਯੂ.ਐਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਦੇ ਵਿਦਿਆਰਥੀ ਅਤੇ ਵਿਜ਼ਿਟਰ ਪ੍ਰੋਗਰਾਮ (SEVP) ਨੇ ਹਾਲ ਹੀ ਵਿਚ ਅਮਰੀਕਾ ਵਿਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੇਰਵੇ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਧਰਨੇ 'ਚ ਪਹੁੰਚੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਪੀ.ਟੀ. ਊਸ਼ਾ ਨੇ ਕੀਤੀ ਖਿਡਾਰੀਆਂ ਨਾਲ ਗੱਲਬਾਤ 

ਭਾਰਤ ਅਤੇ ਚੀਨ ਕਾਰਨ ਏਸ਼ਿਆਈ ਵਿਦਿਆਰਥੀਆਂ ਦਾ ਅਮਰੀਕਾ ਦੇ ਅਦਾਰਿਆਂ ਵਿਚ ਦਬਦਬਾ ਹੈ। ਇਥੇ ਦਾਖ਼ਲ ਹੋਏ ਕੁੱਲ ਵਿਦਿਆਰਥੀਆਂ ਵਿਚੋਂ 70 ਫ਼ੀ ਸਦੀ ਏਸ਼ੀਆ ਤੋਂ ਹਨ। ਅਮਰੀਕਾ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਵਿਚ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਜੇਕਰ ਗਿਣਤੀ ਦੀ ਗੱਲ ਕਰੀਏ ਤਾਂ ਯੂ.ਐਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਦੀ ਰਿਪੋਰਟ ਮੁਤਾਬਕ ਚੀਨ ਤੋਂ 3 ,24,196, ਭਾਰਤ ਤੋਂ 2,97,151, ਦੱਖਣੀ ਕੋਰੀਆ ਤੋਂ 62,617, ਕੈਨੇਡਾ ਤੋਂ 41,392 ਅਤੇ ਬ੍ਰਾਜ਼ੀਲ ਤੋਂ 37,904 ਵਿਦਿਆਰਥੀ ਵਿਦੇਸ਼ ਵਿਚ ਪੜ੍ਹਾਈ ਕਰ ਰਹੇ ਹਨ।