ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਮੌਕੇ ਪਿੰਡ ਬਾਦਲ ਪਹੁੰਚੇ ਅਮਿਤ ਸ਼ਾਹ, ਕਿਹਾ- ਦੇਸ਼ ਲਈ ਵੱਡਾ ਘਾਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਸਿੰਘ ਬਾਦਲ ਨਾਲ ਸਾਂਝਾ ਕੀਤਾ ਦੁਖ਼

Amit Shah arrives Badal village to pay last tributes to Parkash Singh Badal

 

ਸ੍ਰੀ ਮੁਕਤਸਰ ਸਾਹਿਬ:  ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੇ ਪਿੰਡ ਬਾਦਲ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨਾਲ ਦੁਖ਼ ਵੰਡਾਇਆ ਅਤੇ ਕਿਹਾ ਕਿ ਬਾਦਲ ਸਾਹਿਬ ਦਾ ਜਾਣਾ ਦੇਸ਼ ਲਈ ਵੱਡਾ ਘਾਟਾ ਹੈ, ਇਸ ਕਮੀ ਨੂੰ ਲੰਮੇ ਸਮੇਂ ਤਕ ਭਰਨਾ ਬਹੁਤ ਮੁਸ਼ਕਲ ਹੈ।

ਇਹ ਵੀ ਪੜ੍ਹੋ: ਭਾਰਤ ਦੀਆਂ ਧੀਆਂ 'ਤੇ ਤਸ਼ੱਦਦ ਕਰਨ ਤੋਂ ਭਾਜਪਾ ਕਦੇ ਵੀ ਪਿੱਛੇ ਨਹੀਂ ਰਹੀ: ਰਾਹੁਲ ਗਾਂਧੀ 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਪ੍ਰਕਾਸ਼ ਸਿੰਘ ਬਾਦਲ ਜ਼ਮਹੂਰੀਅਤ ਦੀ ਰਾਖੀ ਲਈ ਐਮਰਜੈਂਸੀ ਵਿਰੁਧ ਚੱਟਾਨ ਵਾਂਗ ਖੜੇ ਸਨ। ਅਮਿਤ ਸ਼ਾਹ ਨੇ ਕਿਹਾ ਕਿ  ਸਿੱਖਾਂ ਨੇ ਅਪਣਾ ਸਿਪਾਹੀ ਗਵਾਇਆ ਹੈ ਅਤੇ ਦੇਸ਼ ਨੇ ਇਕ ਭਗਤ ਗਵਾਇਆ ਹੈ। ਕਿਸਾਨਾਂ ਨੇ ਅਪਣਾ ਸੱਚਾ ਹਮਦਰਦ ਗੁਆ ਦਿਤਾ ਹੈ। 70 ਸਾਲਾਂ ਦੇ ਜਨਤਕ ਜੀਵਨ ਤੋਂ ਬਾਅਦ ਕੋਈ ਵਿਅਕਤੀ ਚਲਾ ਜਾਵੇ ਅਤੇ ਪਿਛੇ ਕੋਈ ਦੁਸ਼ਮਣ ਨਾ ਹੋਵੇ, ਅਜਿਹੀ ਮਿਸਾਲ ਬਾਦਲ ਸਾਹਿਬ ਦੇ ਜੀਵਨ ਤੋਂ ਮਿਲਦੀ ਦੀ ਹੈ।

ਇਹ ਵੀ ਪੜ੍ਹੋ: ਹੁਣ ਪਰਿਵਾਰ ਸਮੇਤ ਹਾਸਲ ਕਰੋ ਕੈਨੇਡਾ ਦੀ PR, ਬਿਨਾਂ ਆਈਲੈਟਸ ਜਾਓ ਕੈਨੇਡਾ

ਉਨ੍ਹਾਂ ਕਿਹਾ ਕਿ ਮੈਂ ਬਾਦਲ ਸਾਹਿਬ ਨੂੰ ਕਈ ਵਾਰ ਮਿਲਿਆ ਹਾਂ। ਜਦ ਵੀ ਉਨ੍ਹਾਂ ਨਾਲ ਮੁਲਾਕਾਤ ਹੋਈ ਕੁੱਝ ਸਿੱਖਣ ਨੂੰ ਮਿਲਿਆ। ਔਖੇ ਵੇਲੇ ਉਨ੍ਹਾਂ ਦੀ ਸਲਾਹ ਲਈ, ਉਨ੍ਹਾਂ ਨੇ ਹਮੇਸ਼ਾ ਸੱਚਾ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਸਾਡੇ ਦਲ ਵੱਖ ਸਨ,  ਪਰ ਉਨ੍ਹਾਂ ਨੇ ਉਹੀ ਸੁਝਾਅ ਦਿਤਾ ਜੋ ਮੇਰੇ ਦਲ ਲਈ ਵੀ ਸਹੀ ਸੀ। ਅਜਿਹੀ ਪਾਰਦਰਸ਼ਤਾ ਨਾਲ ਕੋਈ ਮਹਾਨ ਵਿਅਕਤੀ ਹੀ ਸੁਝਾਅ ਦੇ ਸਕਦਾ ਹੈ।

ਇਹ ਵੀ ਪੜ੍ਹੋ: ਜੇਲ 'ਚ ਬੰਦ ਈਰਾਨੀ ਮਹਿਲਾ ਪੱਤਰਕਾਰਾਂ ਨੇ ਜਿੱਤਿਆ ਸੰਯੁਕਤ ਰਾਸ਼ਟਰ ਦਾ ਚੋਟੀ ਦਾ ਪੁਰਸਕਾਰ

ਰਿਕਾਰਡ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ। ਉਨ੍ਹਾਂ ਦੇ ਜਾਣ ਨਾਲ ਹੀ ਭਾਈਚਾਰੇ ਦਾ ਸਰਦਾਰ ਚਲਾ ਗਿਆ। ਉਨ੍ਹਾਂ ਨੇ ਪੂਰਾ ਜੀਵਨ ਹਿੰਦੂ-ਸਿੱਖ ਏਕਤਾ ਲਈ ਸਮਰਪਤ ਕੀਤਾ। ਸਿਆਸਤ ਵਿਚ ਵਿਰੋਧ ਸਹਿਣ ਦੇ ਬਾਵਜੂਦ ਬਾਦਲ ਸਾਬ੍ਹ ਨੇ ਹਮੇਸ਼ਾ ਏਕਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਦਸਿਆ ਕਿ ਬਾਦਲ ਪਿੰਡ ਵਿਚ ਮਸਜਿਦ, ਮੰਦਰ ਅਤੇ ਗੁਰਦੁਆਰਾ ਸਾਹਿਬ ਬਾਦਲ ਸਾਹਿਬ ਵਲੋਂ ਹੀ ਬਣਵਾਇਆ ਗਿਆ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਭਾਜਪਾ ’ਚ ਸ਼ਾਮਲ ਹੋਏ ਆਗੂਆਂ ਨੂੰ ਸਵਾਲ; ‘ਪੰਜਾਬ ਦੇ ਨੁਕਸਾਨ ਦਾ ਮੁੱਦਾ ਮੋਦੀ ਜੀ ਕੋਲ ਚੁਕਣਗੇ?

ਅਮਿਤ ਸ਼ਾਹ ਨੇ ਕਿਹਾ ਕਿ 1970 ਤੋਂ ਲੈ ਕੇ ਅੱਜ ਤਕ ਜਦ ਵੀ ਦੇਸ਼ ਲਈ ਖੜ੍ਹੇ ਹੋਣ ਦਾ ਮੌਕਾ ਮਿਲਿਆ, ਉਨ੍ਹਾਂ ਨੇ ਕਦੀ ਵੀ ਪਿੱਠ ਨਹੀਂ ਦਿਖਾਈ। ਉਨ੍ਹਾਂ ਨੇ ਸੱਭ ਤੋਂ ਲੰਮਾਂ ਸਮਾਂ ਜੇਲ੍ਹ ਵਿਚ ਰਹਿ ਕੇ ਇਕ ਮਿਸਾਲ ਕਾਇਮ ਕੀਤੀ। ਐਮਰਜੈਂਸੀ ਵਿਰੁਧ ਉਹ ਲੋਕਤੰਤਰ ਦੀ ਰੱਖਿਆ ਲਈ ਚੱਟਾਨ ਵਾਂਗ ਖੜ੍ਹੇ ਰਹੇ।  

ਇਹ ਵੀ ਪੜ੍ਹੋ: ਵਿਆਹ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਇਕੋ ਪਰਿਵਾਰ ਦੇ 10 ਜੀਆਂ ਸਮੇਤ 11 ਦੀ ਮੌਤ 

ਅਮਿਤ ਸ਼ਾਹ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਸਾਮ ਦੇ ਕੈਬਨਿਟ ਮੰਤਰੀ ਆਤਮਾ ਵੋਹਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਣੇ ਕਈ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਪਹੁੰਚੇ।