ਜਸਪਾਲ ਦੀ ਲਾਸ਼ ਨਾ ਮਿਲਣ ‘ਤੇ ਤੈਰਾਕ ਪ੍ਰਗਟ ਸਿੰਘ ਦਾ ਬਿਆਨ, ਜਾਣੋ ਕੀ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦਾ ਫਰੀਦਕੋਟ ਜ਼ਿਲ੍ਹੇ ‘ਚ ਜਸਪਾਲ ਦੀ ਮੌਤ ਦਾ ਮਾਮਲਾ ਦਿਨੋ-ਦਿਨ ਗਰਮਾਉਂਦਾ ਜਾ ਰਿਹਾ ਹੈ...

Pargat singh

ਕੁਰੂਕਸ਼ੇਤਰ: ਪੰਜਾਬ ਦਾ ਫਰੀਦਕੋਟ ਜ਼ਿਲ੍ਹੇ ‘ਚ ਜਸਪਾਲ ਦੀ ਮੌਤ ਦਾ ਮਾਮਲਾ ਦਿਨੋ-ਦਿਨ ਗਰਮਾਉਂਦਾ ਜਾ ਰਿਹਾ ਹੈ। ਹੁਣ ਕਰੂਕਸ਼ੇਤਰ ਦੇ ਤੈਰਾਕ ਪ੍ਰਗਟ ਸਿੰਘ ਨੇ ਦੱਸਿਆ ਹੈ ਕਿ ਜਦੋਂ ਮੈਨੂੰ ਇਸ ਮਾਮਲੇ ਮਾਮਲੇ ਸੰਬੰਧੀ ਪੁਲਿਸ ਅਤੇ ਪਰਵਾਰ ਵਾਲਿਆਂ ਵੱਲੋਂ ਜਾਣਕਾਰੀ ਮਿਲੀ ਕਿ ਇਕ 22 ਸਾਲਾਂ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ‘ਚ ਮੌਤ ਹੋਣ ਜਾਂ ਆਤਮ ਹੱਤਿਆ ਕਰ ਲੈਣ ਮਗਰੋਂ ਲਾਸ਼ ਪੰਜਾਬ ਪੁਲਿਸ ਵੱਲੋਂ ਖੁਰਦ-ਬੁਰਦ ਕਰ ਕੇ ਨਹਿਰ ਵਿਚ ਸੁੱਟੀ ਗਈ ਹੈ ਪਰ ਅਜੇ ਤੱਕ ਜਸਪਾਲ ਦੀ ਲਾਸ਼ ਨਾ ਮਿਲਣ ਦੀ ਪੁਸ਼ਟੀ ਪਰਵਾਰ ਵਾਲਿਆਂ ਵੱਲੋਂ ਕੀਤੀ ਗਈ ਹੈ।

ਪ੍ਰਗਟ ਸਿੰਘ ਨੇ ਕਿਹਾ ਕਿ ਜਦੋਂ ਇਸ ਮਾਮਲੇ ਸੰਬੰਧੀ ਮੈਨੂੰ ਜਾਣਕਾਰੀ ਮਿਲੀ ਤਾਂ ਮੈਂ ਅਪਣੀ ਟੀਮ ਸਮੇਤ ਸਲੰਡਰ ਕਿੱਟ ਲੈ ਕੇ ਗਿਆ ਅਤੇ ਦੋ ਦਿਨਾਂ ਦੇ ਸਰਚ ਮੁਹਿੰਮ ਦੌਰਾਨ ਅਸੀਂ ਹਨੂੰਮਾਨਗੜ੍ਹ, ਰਾਜਸਥਾਨ, ਗੰਗਾਨਗਰ ਅਤੇ ਸ਼ੇਰਗੜ੍ਹ ਦੇ ਕਈ ਹੈੱਡ ਚੈੱਕ ਕੀਤੇ, ਜਿਸ ਦੌਰਾਨ ਸਾਨੂੰ ਇਕ ਲਾਸ਼ ਮਿਲੀ, ਜੋ ਕਿ ਪੰਜਾਬ ਪੁਲਿਸ ਨੂੰ ਦਿਖਾਉਣ ‘ਤੇ ਜਸਪਾਲ ਦੀ ਲਾਸ਼ ਦੱਸੀ ਜਾਂਦੀ ਸੀ ਪਰ ਮੈਂ ਇਸ ਲਾਸ਼ ਨੂੰ ਚੰਗੀ ਤਰ੍ਹਾਂ ਚੱਕ ਕੀਤਾ, ਜੋ ਕਿ 40-50 ਸਾਲਾ ਵਿਅਕਤੀ ਦੀ ਸੀ, ਜਸਪਾਲ ਦੀ ਲਾਸ਼ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜਿਨ੍ਹੇ ਵੀ ਮੈਨੂੰ ਪੰਜਾਬ ਜਾਂ ਫਿਰ ਵਿਦੇਸ਼ ਤੋਂ ਇਸ ਮਾਮਲੇ ਨੂੰ ਗੁੰਢਲਦਾਰ ਬਣਾ ਦਿੱਤਾ ਗਿਆ ਹੈ।

ਇੱਥੋਂ ਤੱਕ ਕਿ ਇਹ ਲਾਫ਼ ਨਹੀਂ ਹੋ ਰਿਹਾ ਕਿ ਲਾਸ਼ ਨੂੰ ਨਹਿਰ ਵਿਚ ਸੁੱਟਿਆ ਗਿਆ ਹੈ ਜਾਂ ਫਿਰ ਨਹੀਂ। ਇਸ ਤੋਂ ਇਲਾਵਾ ਦੂਜੀ ਗੱਲ ਇਹ ਹੈ ਕਿ ਜੇਕਰ ਲਾਸ਼ ਨਹਿਰ ਵਿਚ ਸੁੱਟੀ ਗਈ ਹੈ ਤਾਂ ਕਿਸ ਸਥਿਤੀ ਵਿਚ ਸੁੱਟੀ ਗਈ ਹੈ। ਜਦੋਂ ਤੱਕ ਸਾਨੂੰ ਇਨ੍ਹਾਂ ਦੋਵਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਮਿਲਦੀ ਉਦੋਂ ਤੱਕ ਅਸੀਂ ਕੁਝ ਨਹੀਂ ਕਰ ਸਕਦੇ। ਉਂਝ ਵੀ ਇਸ ਕੇਸ ਨੂੰ ਵੀ ਹੁਣ ਤੱਕ 16-17 ਦਿਨ ਬੀਤ ਚੁੱਕੇ ਹਨ।

ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਜੇਕਰ ਮਰਨ ਵਾਲੇ ਵਿਅਕਤੀ ਦਾ ਪਰਵਾਰ ਜਾਂ ਪੰਜਾਬ ਪ੍ਰਸ਼ਾਸ਼ਨ ਉਨ੍ਹਾਂ ਨੂੰ ਖੋਜ ਕਰਨ ਲਈ ਦੁਬਾਰਾ ਕਹਿੰਦੇ ਹਨ ਤਾਂ ਉਹ ਦੁਬਾਰਾ ਸਰਚ ਮੁਹਿੰਮ ਲਈ ਤਿਆਰ ਹਨ। ਜੇਕਰ ਗੱਲ ਜਸਪਾਲ ਦੇ ਪਰਵਾਰ ਕਰੀਏ ਤਾਂ ਜੋ ਇਸ ਸਮੇਂ ਬਹੁਤ ਦੱਖੀ ਹੈ, ਉਨ੍ਹਾਂ ਨੇ ਇਕਲੌਤਾ ਪੁੱਤਰ ਜਸਪਾਲ ਗੁਆ ਦਿੱਤਾ ਹੈ, ਪਰਵਾਰ ਦਾ ਕਹਿਣਾ ਹੈ ਕਿ ਜੇਕਰ ਜ਼ਿੰਦਾ ਪੁੱਤਰ ਹੀ ਨਹੀਂ ਤਾਂ ਲਾਸ਼ ਹੀ ਦੇ ਦਿਓ। ਜ਼ਿਕਰਯੋਗ ਹੈ ਕਿ ਜਸਪਾਲ ਦੀ ਮੌਤ ਫਰੀਦਕੋਟ ਪੁਲਿਸ ਦੀ ਹਿਰਾਸਤ ਵਿਚ 18 ਮਈ ਨੂੰ ਹੋਈ ਸੀ। ਪੁਲਿਸ ਨੇ ਦਾਅਵਾ ਕੀਤਾ ਸੀ।

ਕਿ ਜਸਪਾਲ ਨੇ ਪੁਲਿਸ ਹਿਰਾਸਤ ਵਿਚ ਖੁਦਕੁਸ਼ੀ ਕੀਤੀ ਸੀ, ਜਿਸ ਦੀ ਲਾਸ਼ ਨੂੰ ਸੀਆਈਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਖੁਰਦ-ਬੁਰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਨਰਿੰਦਰ ਕੁਮਾਰ ਨੇ ਅਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।