ਸਕੂਲੀ ਫੀਸਾਂ ਦੇ ਫੈਸਲੇ ਲਈ, ਹੁਣ ਮਾਪਿਆਂ ਨੂੰ ਕਰਨਾ ਹੋਵੇਗਾ 12 ਜੂਨ ਤੱਕ ਦਾ ਇੰਤਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਫੈਸਲਾ ਉਨ੍ਹਾਂ ਦੇ ਹੱਕ ਵਿਚ ਨਾ ਆਇਆ ਤਾਂ ਉਹ ਹੋਰ ਤਿੱਖਾ ਵਿਰੋਧ ਪ੍ਰਦਰਸ਼ਨ ਵਿਡਣਗੇ

Photo

ਪਟਿਆਲਾ : ਲੌਕਡਾਊਨ ਦੀ ਇਸ ਮੰਦੀ ਦੇ ਸਮੇਂ ਵਿਚ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਮੰਗੇ ਜਾਣ ਤੇ ਮਾਪਿਆਂ ਵੱਲੋਂ ਇਸ ਦੇ ਵਿਰੋਧ ਚ ਅੱਜ ਸਿਖਿਆ ਮੰਤਰੀ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ ਹੈ ਅਤੇ ਜੰਮ ਕੇ ਭੜਾਸ ਕੱਢੀ ਗਈ। ਇਸ ਸਮੇਂ ਮਾਪਿਆਂ ਵੱਲੋਂ ਸਰਕਾਰ ਖਿਲਾਫ ਜੰਮ ਕੇ ਨਾਅਰੇ ਬਾਜੀ ਕੀਤੀ ਗਈ। ਇਸ ਤੇ ਸਿਖਿਆ ਮੰਤਰੀ ਨੇ ਕਿਹਾ ਕਿ ਸਾਨੂੰ 12 ਤਰੀਖ ਤੱਕ ਦੇ ਲਈ ਇੰਤਜ਼ਾਰ ਕਰਨਾ ਪਵੇਗਾ।

ਇਸ ਮਾਮਲੇ ਨੂੰ ਲੈ ਕੇ ਅਦਾਲਤ ਚ ਪਟੀਸ਼ਨ ਦਾਖਲ ਹੈ। ਇਸ ਲਈ ਉਸ ਤੇ ਸੁਣਵਾਈ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਦੱਸ ਦੱਈਏ ਕਿ ਹੁਣ ਇਸ ਨੂੰ ਲੈ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ 12 ਜੂਨ ਤੱਕ ਦੇ ਸਮੇਂ ਲਈ ਇੰਤਜ਼ਾਰ ਕਰਨਾ ਪਵੇਗਾ। ਇਸ ਦੇ ਨਾਲ ਹੀ ਇਹ ਵੀ ਦੱਸ ਦੱਈਏ ਕਿ ਮਾਪਿਆਂ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ

ਕਿ ਜੇਕਰ ਫੈਸਲਾ ਉਨ੍ਹਾਂ ਦੇ ਹੱਕ ਵਿਚ ਨਾ ਆਇਆ ਤਾਂ ਉਹ ਹੋਰ ਤਿੱਖਾ ਵਿਰੋਧ ਪ੍ਰਦਰਸ਼ਨ ਵਿਡਣਗੇ।  ਜ਼ਿਕਰਯੋਗ ਹੈ ਕਿ ਦੇਸ਼ ਚ ਲੱਗੇ ਲੌਕਡਾਊਨ ਕਾਰਨ ਬੰਦ ਹੋਈ ਆਰਥਿਕਤਾ ਕਾਰਨ ਬੱਚਿਆਂ ਦੇ ਮਾਪਿਆਂ ਵੱਲੋਂ ਫੀਸਾਂ ਭਰਨ ਵਿਚ ਮੁਸ਼ਕਿਲ ਆ ਰਹੀ ਹੈ, ਪਰ ਉਧਰ ਸਕੂਲਾਂ ਵੱਲੋਂ ਲਗਾਤਾਰ ਬੱਚਿਆਂ ਦੇ ਮਾਪਿਆਂ ਤੇ ਸਕੂਲ ਫੀਸ ਭਰਨ ਦਾ ਦਬਾਅ ਪਾਇਆ ਜਾ ਰਿਹਾ  ਹੈ।