ਫਰਜ਼ੀ ਏਜੰਟ ਦੇ ਧੱਕੇ ਚੜੇ ਪੰਜਾਬ ਦੇ ਦੋ ਹੋਰ ਨੌਜਵਾਨ, ਅਮਰੀਕਾ ਜਾਣ ਦਾ ਕਹਿ ਕੇ ਨੌਜਵਾਨਾਂ ਨੂੰ ਰੱਖਿਆ ਦਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਰਜ਼ੀ ਏਜੰਟਾਂ ਨੇ ਉਹਨਾਂ ਤੋਂ 85 ਲੱਖ ਰੁਪਏ ਲੁੱਟੇ

photo

 

ਤਰਨਤਾਰਨ :  ਅਕਸਰ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਬਹੁਤੇ ਨੌਜਵਾਨ ਚੰਗੇ ਭਵਿੱਖ ਦੀ ਭਾਲ ਲਈ ਪਰਵਾਸ ਕਰਦੇ ਹਨ। ਕਈਆਂ ਨੂੰ ਇਹ ਪਰਵਾਸ ਰਾਸ ਵੀ ਆਉਂਦਾ ਹੈ ਤੇ ਕਈਆਂ ਨੂੰ ਇਹ ਕਾਲੇ ਖੂਹ ਵਾਂਗ ਸਾਬਤ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਪਿੰਡ ਰਸ਼ਿਆਨਾ ( ਤਰਨਤਾਰਨ) ਤੋਂ ਸਾਹਮਣੇ ਆਇਆ ਹੈ ਜਿਥੇ ਤਿੰਨ ਨੌਜਵਾਨਾਂ ਫਰਜ਼ੀ ਏਜੰਟ ਦੇ ਧੱਕੇ ਚੜ ਗਏ। ਦਰਅਸਲ ਅਮਰੀਕਾ ਅਤੇ ਇੰਗਲੈਂਡ ਭੇਜਣ ਦੇ ਬਹਾਨੇ ਪਿੰਡ ਰਸ਼ਿਆਨਾ ਦੇ ਤਿੰਨ ਨੌਜਵਾਨਾਂ ਨੂੰ ਫਰਜ਼ੀ ਏਜੰਟ ਦਿੱਲੀ ਲੈ ਗਏ ਅਤੇ ਉਥੇ 12 ਦਿਨਾਂ ਤੱਕ ਬੰਧਕ ਬਣਾ ਕੇ ਤਸ਼ੱਦਦ ਕੀਤਾ।

ਇਹ ਵੀ ਪੜ੍ਹੋ: ਡਿਊਟੀ ਤੋਂ ਵਾਪਸ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ, ਮੌਤ 

ਪਿਸਤੌਲ ਦੇ ਜ਼ੋਰ 'ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਪ੍ਰਵਾਰ ਵਾਲਿਆਂ ਨੂੰ ਫੋਨ ਕਰਨ ਲਈ ਕਿਹਾ ਗਿਆ ਕਿ ਉਹ ਅਪਣੇ ਮਾਪਿਆਂ ਨੂੰ ਕਹਿਣ ਅਸੀਂ ਵਿਦੇਸ਼ ਪਹੁੰਚ ਗਏ ਹਾਂ। ਅਜਿਹਾ ਕਰਕੇ ਮੁਲਜ਼ਮਾਂ ਨੇ 85 ਲੱਖ ਠੱਗ ਲਏ, ਫਿਰ ਨੌਜਵਾਨਾਂ ਨੂੰ ਵਾਪਸ ਪਿੰਡ ਭੇਜ ਦਿਤਾ। ਇਸ ਸਬੰਧੀ ਥਾਣਾ ਫਤਿਹਾਬਾਦ ਦੀ ਪੁਲਿਸ ਨੇ ਕੱਪੜਾ ਕਾਰੋਬਾਰੀ ਸੰਦੀਪ ਸਿੰਘ, ਉਸ ਦੀ ਪਤਨੀ ਕਿਰਨਦੀਪ ਕੌਰ, ਮਾਤਾ ਪ੍ਰੀਤਮ ਕੌਰ, ਪਿਤਾ ਸਲਵਿੰਦਰ ਸਿੰਘ ਵਾਸੀ ਪਿੰਡ ਭੈਲ ਢਾਹੇ ਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗ੍ਰਿਫਤਾਰੀ ਅਜੇ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਮਾਪਿਆਂ ਦੀਆਂ ਅੱਖਾਂ ਸਾਹਮਣੇ ਨਦੀ 'ਚ ਡੁੱਬੇ ਦੋ ਪੁੱਤ, ਭਾਲ ਜਾਰੀ  

ਮੁਲਜ਼ਮ ਨੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਹਲਕਾ ਖਡੂਰ ਸਾਹਿਬ ਪਿੰਡ ਰਸ਼ਿਆਨਾ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ , ਨਵਦੀਪ ਸਿੰਘ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਆਪਣਾ ਸ਼ਿਕਾਰ ਬਣਾਇਆ। ਪ੍ਰਭਜੀਤ ਸਿੰਘ ਉਰਫ਼ ਬੱਬੂ ਨੇ ਦਸਿਆ ਕਿ ਉਹ ਅਪਣੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਨਾਲ ਇੰਗਲੈਂਡ ਜਾਣਾ ਚਾਹੁੰਦਾ ਸੀ। ਕਸਬਾ ਫਤਿਹਾਬਾਦ ਵਿਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਸੰਦੀਪ ਸਿੰਘ ਨੇ ਉਸ ਨੂੰ ਮਿਲ ਕੇ ਦਸਿਆ ਕਿ ਉਹ ਨੌਜਵਾਨਾਂ ਨੂੰ 10-15 ਦਿਨਾਂ ਵਿਚ ਵਿਦੇਸ਼ ਭੇਜ ਦਿੰਦਾ ਹੈ।

ਇਸ ਕਾਰਨ ਉਹ ਅਤੇ ਉਸਦੇ ਸਾਥੀ ਹਰਪ੍ਰੀਤ ਸਿੰਘ ਹੈਪੀ ਅਤੇ ਨਵਦੀਪ ਸਿੰਘ ਨਵੀ ਸੰਦੀਪ ਸਿੰਘ ਦੇ ਜਾਲ ਵਿਚ ਫਸ ਗਏ। 15 ਅਕਤੂਬਰ 2022 ਨੂੰ ਤਿੰਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਕਹਿ ਕੇ ਦਿੱਲੀ ਭੇਜ ਦਿਤਾ ਗਿਆ ਕਿ ਉੱਥੋਂ ਫਲਾਈਟ ਰਵਾਨਾ ਹੋਵੇਗੀ। ਦਿੱਲੀ ਪਹੁੰਚਦੇ ਹੀ ਉਨ੍ਹਾਂ ਨੂੰ ਇਕ ਘਰ 'ਚ ਲਿਜਾਇਆ ਗਿਆ ਅਤੇ ਕਿਹਾ ਗਿਆ ਕਿ ਦੋ ਦਿਨਾਂ ਤੱਕ ਟਿਕਟ ਫਾਈਨਲ ਹੋ ਜਾਵੇਗੀ। ਇਥੇ ਤਿੰਨਾਂ ਨੌਜਵਾਨਾਂ ਨੂੰ ਅਲੱਗ-ਅਲੱਗ ਕਮਰਿਆਂ ਵਿਚ ਰੱਖਿਆ ਗਿਆ। ਇਥੇ ਫਰਜ਼ੀ ਏਜੰਟ ਤਿੰਨਾਂ ਨੌਜਵਾਨਾਂ 'ਤੇ ਪੈਸੇ ਲੈਣ ਲਈ ਕਰੀਬ 12 ਦਿਨ ਤਸ਼ੱਦਦ ਕਰਦੇ ਰਹੇ।